
ਬਟਾਲਾ, 1 ਜੂਨ (ਨਰਿੰਦਰ ਬਰਨਾਲ) – ਪੰਜਾਬ ਦੇ ਮਸ਼ਹੂਰ ਪਿੰਡ ਤੁਗਲਵਾਲਾ ਦੇ ਕੋਲੋਂ ਲੰਘਦੀ ਗੁਰਦਾਸਪੁਰ-ਸ੍ਰੀ ਹਰਗੋਬਿੰਦਰਪੁਰ ਜਰਨੈਲੀ ਸੜਕ ਤੇ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਵਿਖੇ ਭਗਤ ਕਬੀਰ ਸਹਿਬ ਜੀ ਦਾ ਆਗਮਨ ਪੂਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਵਿੱਚ ਮਨਾਏ ਗਏ ਇਸ ਸਮਾਗਮ ਵਿੱਚ ਸਕੂਲ ਦੇ ਸਮੂਹ ਵਿੱਦਿਆਰਥੀਆ ਨੇ ਭਾਗ ਲਿਆ ਅਤੇ ਉਹਨਾਂ ਨੇ ਕਬੀਰ ਸਾਹਿਬ ਜੀ ਦੇ ਜੀਵਨੀ ਉੱਪਰ ਵਿਚਾਰ ਪੇਸ਼ ਕੀਤੇ।ਮੈਡਮ ਇੰਦਰਜੀਤ ਕੌਰ ਨੇ ਦੱਸਿਆ ਕਿ ਗੁਰੂੁ ਗ੍ਰੰਥ ਸਾਹਿਬ ਜੀ ਵਿੱਚ ਦਰਜ 15 ਭਗਤਾਂ ਵਿੱਚੋਂ ਇਕ ਭਗਤ ਕਬੀਰ ਜੀ ਸਨ, ਜਿੰਨ੍ਹਾ ਨੇ ਜਾਤ-ਪਾਤ ਦਾ ਖੰਡਨ ਕਰਕੇ ਉਸ ਸਮੇਂ ਇਕ ਮਹਾਨ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ, ਜਿਸ ਦੀ ਪ੍ਰੋੜਤਾ ਸੰਪੂਰਨ ਬਾਣੀ ਵੀ ਕਰਦੀ ਹੈ।ਇਸ ਮੌਕੇ ਨਵਜੋਤ ਕੌਰ ਜਮਾਤ 7ਵੀਂ ਨੇ ਕਬੀਰ ਜੀ ਦੇ ਦੋਹੇ ਪੇਸ਼ ਕੀਤੇ, ਗੁਰਲੀਨ ਕੌਰ, ਗੁਰਵਿੰਦਰ ਸਿੰਘ, ਅਰਸ਼ਦੀਪ ਕੌਰ ਅਤੇ ਹਰਮਨਜੋਤ ਕੌਰ ਨੇ ਕਬੀਰ ਸਹਿਬ ਦੀ ਜੀਵਨੀ ਉੱਪਰ ਸ਼ਾਨਦਾਰ ਲੈਕਚਰ ਪੇਸ਼ ਕੀਤੇ।
ਜਸ਼ਨਪ੍ਰੀਤ ਸਿੰਘ ਅਤੇ ਯੁਗਰਾਜ ਸਿੰਘ ਜਮਾਤ 7ਵੀਂ ਦੇ ਵਿੱਦਿਆਰਥੀਆਂ ਨੇ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਬਦਾਂ ਦੀ ਕਥਾ ਵਿਆਖਿਆ ਦੁਆਰਾ ਨਿਹਾਲ ਕੀਤਾ।ਸਕੂਲ ਪ੍ਰਬੰਧਕਾਂ ਵੱਲੋਂ ਕਬੀਰ ਸਹਿਬ ਜੀ ਦੀ ਜੀਵਨੀ ਅਤੇ ਬਾਣੀ ਉੱਪਰ ਵਿਦਿਆਰਥੀਆਂ ਵਿਚਕਾਰ ਮੈਗਜ਼ੀਨ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ।ਇਸ ਮੌਕੇ ਸੰਸਥਾ ਦੇ ਡਾਇਰੈਕਟਰ ਬੀਬੀ ਮਨਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਗੁਰੂਆਂ, ਭਗਤਾਂ ਦੇ ਯਾਦਗਾਰੀ ਦਿਵਸ਼ ਮਨਾਉਣ ਨਾਲ ਹੀ ਵਿੱਦਿਆਰਥੀ ਵਰਗ ਗੁਰੂਆਂ ਅਤੇ ਭਗਤਾਂ ਦੀਆਂ ਸਿੱਖਿਆਂਵਾਂ ਨਾਲ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜ਼ਵਾਨ ਪੀੜ੍ਹੀ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਸਾਨੂੰ ਆਪਣੇ ਬੱਚਿਆਂ ਨੂੰ ਦੁਨਿਆਵੀ ਪੜਾਈ ਦੇ ਨਾਲ ਨਾਲ ਗੁਰੂਆਂ, ਭਗਤਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਇਸ ਮੌਕੇ ਬੀਬੀ ਬਲਜੀਤ ਕੌਰ, ਬੀਬੀ ਸੁਖਦੀਪ ਕੌਰ, ਬੀਬੀ ਰਵਿੰਦਰ ਕੌਰ, ਬੀਬੀ ਸੰਦੀਪ ਕੌਰ , ਬੀਬੀ ਕੁਲਜੀਤ ਕੌਰ, ਬੀਬੀ ਪ੍ਰੀਤ ਚੰਦਨ ਜੀ ਸਮੇਤ ਸਕੂਲ ਦੇ ਸਮੂਹ ਸਟਾਫ ਮੈਂਬਰ ਅਤੇ ਪ੍ਰਬੰਧਕ ਹਾਜ਼ਰ ਸਨ।
Punjab Post Daily Online Newspaper & Print Media