Friday, May 22, 2026

ਟੀ.ਵੀ ਚੈਨਲ ਦੇ ਨਾਮ ‘ਤੇ ਬਲੈਕਮੇਲ ਕਰਨ ਵਾਲਾ ਮੁੰਨਾ ਮਹਿਲਾ ਪੱਤਰਕਾਰ ਸਮੇਤ ਪੁਲਿਸ ਅੜਿੱਕੇ

ਸ਼ਿਕਾਇਤ ਮਿਲਣ ‘ਤੇ ਬਠਿੰਡਾ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਪੁਲਿਸ ਨੇ ਕੀਤਾ ਟਰੈਪ

ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)  ਇੱਕ ਟੀ. ਵੀ ਚੈਨਲ ਦੇ ਨਾਮ ‘ਤੇ ਬਲੈਕਮੇਲ ਕਰਨ ਵਾਲੇ ਪ੍ਰਿਤਪਾਲ ਸਿੰਘ ਉਰਫ ਮੁੰਨਾ ਅਤੇ ਉਸ ਦੇ ਨਾਲ ਮਹਿਲਾ ਪੱਤਰਕਾਰ ਕੋਮਲ ਅਰੋੜਾ ਪਤਨੀ ਅਸ਼ੋਕ ਕੁਮਾਰ ਵਾਸੀ ਪ੍ਰਤਾਪ ਨਗਰ ਨੂੰ ਅੱਜ ਬਠਿੰਡਾ ਪੁਲਿਸ ਨੇ ਸ਼ਿਕਾਇਤਕਰਤਾ ਗੁਰਜੀਵਨ ਸਿੰਘ ਪੁੱਤਰ ਮੰਗੂ ਸਿੰਘ ਚੌਂਕੀਦਾਰ ਵਾਸੀ ਤੁੰਗਵਾਲੀ ਦੀ ਸ਼ਿਕਾਇਤ ‘ਤੇ ਬਠਿੰਡਾ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਟਰੈਪ ਕਰਕੇ 5 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਉਸ ਦੇ ਦਫਤਰ ਵਿੱਚੋਂ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਦਿੰਦਿਆਂ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਪੱਤਰਕਾਰ ਗੁਰਜੀਵਨ ਸਿੰਘ ਕੋਲ ਗਏ ਤੇ ਮਹਿਲਾ ਪੱਤਰਕਾਰ ਬਾਲ ਖੋਲ੍ਹ ਕੇ ਆਪਣੇ ਆਪ ਵਿੱਚ ਕਸਰ ਹੋਣ ਦਾ ਡਰਾਮਾ ਕਰਨ ਲੱਗੀ ਤੇ ਗੁਰਜੀਵਨ ਸਿੰਘ ਤੋਂ ਧਾਗਾ ਤਵੀਤ ਕਰਨ ਦੀ ਮੰਗ ਕੀਤੀ ਤੇ ਮੁੰਨਾ ਉਸ ਦੀ ਵੀਡੀਓ ਬਨਾਉਣ ਲੱਗ ਪਿਆ ਅਤੇ 15 ਦਿਨਾਂ ਬਾਅਦ ਦੋਨਾਂ ਨੇ ਗੁਰਜੀਵਨ ਸਿੰਘ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਉਸ ਨੇ ਆਪਣੇ ਫੋਨ ਤੇ ਪੂਰੀ ਰਿਕਾਰਡਿੰਗ ਕੀਤੀ।
ਸ਼ਿਕਾਇਤ ਕਰਤਾ ਨੇ ਬਠਿੰਡਾ ਪ੍ਰੈਸ ਕਲੱਬ ਰਜਿ. ਦੇ ਮੈਂਬਰ ਨੈਬ ਸਿੰਘ ਸਿੱਧੁ ਪ੍ਰੈਸ ਫੋਟੋਗ੍ਰਾਫਰ ਦੇ ਧਿਆਨ ਮਾਮਲਾ ਲਿਆਂਦਾ ਤੇ ਨੈਬ ਸਿੰਘ ਨੇ ਇਹ ਮਾਮਲਾ ਕਲੱਬ ਦੇ ਪ੍ਰਧਾਨ ਕਮਲਦੀਪ ਸਿੰਘ ਬਰਾੜ ਨੂੰ ਦੱਸਿਆ ਤਾਂ ਉਹਨਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ. ਐਸ. ਪੀ ਬਠਿੰਡਾ ਇੰਦਰਮੋਹਨ ਸਿੰਘ ਭੱਟੀ ਪਾਸ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।ਜਿਸ ‘ਤੇ ੲ.ੇਐਸ.ਆਈ ਸੁਰਜੀਤ ਸਿੰਘ ਵੱਲੋਂ ਸ਼ਿਕਾਇਤਕਰਤਾ ਦੇ ਨਾਲ ਟਰੈਪ ਲਗਾ ਕੇ ਉਕਤ ਪੱਤਰਕਾਰਾਂ ਦੇ ਦਫਤਰ ਵਿੱਚ 5 ਹਜਾਰ ਰੁਪਏ ਨਕਦ (ਨੰਬਰ ਨੋਟ) ਦਿੰਦਿਆਂ ਉਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਇਸ ਮੌਕੇ ਕਲੱਬ ਪ੍ਰਧਾਨ ਕਮਲਦੀਪ ਸਿੰਘ ਬਰਾੜ ਨੇ ਕਿਹਾ ਕਿ ਆਮ ਜਨਤਾ ਨੂੰ ਅਜਿਹੇ ਲੋਕਾਂ ਤੋਂ ਜਾਗਰੂਕ ਹੋਣ ਦੀ ਲੋੜ ਹੈ, ਜਿਹੜੇ ਪੱਤਰਕਾਰਤਾ ਦੀ ਆੜ੍ਹ ਵਿੱਚ ਲੋਕਾਂ ਨੂੰ ਬਲੈਕਮੇਲ ਕਰਦੇ ਹਨ। ਅਜਿਹਾ ਕਰਨ ਵਾਲਿਆਂ ਖਿਲਾਫ ਬਠਿੰਡਾ ਪ੍ਰੈਸ ਕਲੱਬ ਸਖਤ ਐਕਸ਼ਨ ਲਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਪੱਤਰਕਾਰ ਬਲੈਕਮੇਲ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਬਠਿੰਡਾ ਪ੍ਰੈਸ ਕਲੱਬ ਨੂੰ ਕੀਤੀ ਜਾਵੇ। ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਨਾਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਨਾਂ ਕਿਹਾ ਕਿ ਮੁੰਨਾ ਦੇ ਖਿਲਾਫ ਪਹਿਲਾਂ ਵੀ ਬਲੈਕਮੇਲਿੰਗ ਅਤੇ ਕੁੱਟਮਾਰ ਦੇ ਪਰਚੇ ਦਰਜ ਹਨ ਉਥੇ ਹੀ ਕੋਮਲ ਅਰੋੜਾ ਤੇ ਵੀ ਕਬੂਤਰਬਾਜੀ ਦੇ ਮਾਮਲੇ ਦਰਜ ਹਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply