Friday, September 4, 2026

18 ਵੀਂ ਪੰਜਾਬ ਸਟੇਟ ਸਬ-ਜੂਨੀਅਰ ਵੁਸੂ ਚੈਪਿਅਨਸ਼ਿਪ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਨੇ 16 ਮੈਡਲ ਜਿੱਤੇ

PPN0206201505

ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਬੁਢਲਾਡਾ ਵਿਖੇ ਹੋਈ 18 ਵੀਂ ਪੰਜਾਬ ਸਟੇਟ ਸਬ-ਜੂਨੀਅਰ ਵੁਸੂ ਚੈਪਿਅਨਸ਼ਿਪ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਨੇ ਕੁੱਲ 16 ਮੈਡਲ ਜਿੱਤ ਕੇ ਬਠਿੰਡਾ ਜ਼ਿਲ੍ਹੇ ‘ਚ ਵਾਪਿਸ ਪਰਤੀ ਵਾਪਿਸ ਪਰਤਣ ਤੇ ਜੇਤੂ ਖਿਡਾਰੀਆਂ ਦਾ ਜ਼ਿਲ੍ਹਾ ਵੁਸੂ ਐਸੋਸ਼ੀਏਸ਼ਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਜਨਰਲ ਸਕੱਤਰ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਬ ਜੂਨੀਅਨ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਕੁਲ 16 ਮੈਡਲ ਜਿੱਤੇ ਜਿਸ ਵਿੱਚ 3 ਗੋਲਡ, 6 ਸਿਲਵਰ ਅਤੇ 7 ਬਰਾਉਜ ਮੈਡਲ ਪ੍ਰਾਪਤ ਕੀਤੇ।ਇਨ੍ਹਾਂ ਮੈਡਲਾਂ ਨਾਲ ਪੁੱਜੇ ਖਿਡਾਰੀਆਂ ਨੂੰ ਪ੍ਰਧਾਨ ਜੀ.ਐਨ. ਬਾਹੀਆਂ, ਖ਼ਜਾਨਚੀ ਕਮਲ ਕਿਸ਼ੋਰ, ਐਡਵੋਕੇਟ ਰਣਬੀਰ ਬਰਾੜ, ਕੁਲਦੀਪ ਸ਼ਰਮਾ ਤੇ ਐਸੋ: ਦੇ ਮੈਂਬਰਾਂ ਨੇ ਖਿਡਾਰੀਆਂ ਨੂੰ ਅਤੇ ਜਨਰਲ ਸਕੱਤਰ ਪ੍ਰਦੀਪ ਸ਼ਰਮਾ ਨੂੰ ਇਸ ਜਿੱਤ ਦੀ ਖੁਸ਼ੀ ਵਿੱਚ ਵਧਾਈਆਂ ਦਿੱਤੀਆਂ।ਪ੍ਰਦੀਪ ਸ਼ਰਮਾ ਨੇ ਦੱਸਿਆਂ ਕਿ ਸੋਨੀਆਂ ਗਾਂਧੀ, ਹਰਸ਼ਿਤ ਸ਼ਰਮਾਂ ਤੇ ਨੈਨਾ ਰਾਏ, ਹਰਮਨਦੀਪ ਕੌਰ, ਹੈਪੀ ਸਿੰਘ, ਹਰਮਨ ਸਮੇਂ ਅਤੇ ਆਊਸ ਮਹਿਲੋਰੀਆਂ ਨੇ ਬਰਾਊਜ਼ ਮੈਡਲ ਜਿੱਤਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਆਉਣ ਵਾਲੀ ਸਬ- ਜੂਨੀਅਰ ਵੁਸੂ ਚੈਮਪਿਅਸ਼ਿਪ ਜੋ ਕਿ ਚੰਡੀਗੜ੍ਹ ਵਿਖੇ ਹੋ ਰਹੀ ਹੈ। ਪੰਜਾਬ ਟੀਮ ਵਲੋਂ ਹਿੱਸਾ ਲੈਣਗੇ।ਇਸ ਮੌਕੇ ਖਿਡਾਰੀਆਂ ਦੇ ਮਾਪੇ ਤੇ ਸਾਰੇ ਵੁਸੂ ਖਿਡਾਰੀ ਮੌਜੂਦ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply