Friday, March 6, 2026

ਦਿੱਲੀ ਕਮੇਟੀ ਨੇ ਟਾਈਟਲਰ ਦੀ ਗ੍ਰਿਫਤਾਰੀ ਦੀ ਕੀਤੀ ਮੰਗ

jaswinder singh jolly

ਨਵੀਂ ਦਿੱਲੀ, 3 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆkuldeep singh bhogalਰਾ ਪ੍ਰਬੰਧਕ ਕਮੇਟੀ ਨੇ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੇ ਬਾਰੇ ਸੀ.ਬੀ.ਆਈ. ਦੀ ਢਿੱਲੀ ਕਾਰਵਾਈ ‘ਤੇ ਅਦਾਲਤ ਵੱਲੋਂ ਅੱਜ ਲਗਾਈ ਗਈ ਲਤਾੜ ਨੂੰ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਲੈਣ ਦੀ ਬੇਨਤੀ ਕੀਤੀ ਹੈ। ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਅਤੇ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੋਲੀ ਨੇ ਕੇਂਦਰ ਸਰਕਾਰ ਨੂੰ ਸੀ.ਬੀ.ਆਈ. ਦੀ ਸੋਚ ਨੂੰ ਸਿੱਖਾਂ ਪ੍ਰਤੀ ਇਨਸਾਫ ਪੱਖੀ ਬਣਾਉਣ ਵਾਸਤੇ ਲੋੜੀਂਦੇ ਕਦਮ ਚੁੱਕਣ ਦੀ ਗੱਲ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਕੀਤੀ ਹੈ।
ਅੱਜ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਉਕਤ ਆਗੂਆਂ ਵੱਲੋਂ ਟਾਈਟਲਰ ਦੇ ਮੁੱਖ ਦੋਸ਼ੀ ਦੇ ਤੌਰ ‘ਤੇ ਸਾਹਮਣੇ ਆਉਣ ਦਾ ਵੀ ਦਾਅਵਾ ਕੀਤਾ ਗਿਆ ਹੈ। ਰੱਖਿਆ ਸੌਦਿਆਂ ਵਿੱਚ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਦੌਰਾਨ ਦਲਾਲੀ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਭਿਸ਼ੇਕ ਵਰਮਾ ਵੱਲੋਂ ਇਸ ਕੇਸ ਦੇ ਮੁੱਖ ਗਵਾਹ ਦੇ ਖਾਤੇ ਵਿੱਚ 5 ਕਰੋੜ ਰੁਪਏ ਦੀ ਰਕਮ ਟਾਈਟਲਰ ਦੇ ਕਹਿਣ ‘ਤੇ ਪਾਉਣ ਦੇ ਖੁਲਾਸੇ ਸਾਹਮਣੇ ਆਉਣ ਕਰਕੇ ਉਕਤ ਆਗੂਆਂ ਨੇ ਸਿੱਖ ਕਤਲੇਆਮ ਵਿੱਚ ਕਾਂਗਰਸ ਵੱਲੋਂ ਆਪਣੇ ਕਾਤਲ ਆਗੂਆਂ ਦੀ ਚਮੜੀ ਨੂੰ ਬਚਾਉਣ ਅਤੇ ਇਨਸਾਫ ਦੇ ਕਤਲ ਲਈ ਰਚੇ ਗਏ ਸਾਰੇ ਘੜਯੰਤਰਾਂ ਦੇ ਬੇਨਕਾਬ ਹੋਣ ਦਾ ਵੀ ਦਾਅਵਾ ਕੀਤਾ ਹੈ।
ਉਕਤ ਆਗੂਆਂ ਨੇ ਸਵਾਲ ਕੀਤਾ ਕਿ ਅਗਰ ਟਾਈਟਲਰ ਬੇਕਸੂਰ ਸੀ ਤੇ ਫਿਰ ਆਪਣੇ ਆਪ ਨੂੰ ਬਚਾਉਣ ਵਾਸਤੇ ਮੁੱਖ ਗਵਾਹ ਦੇ ਖਾਤੇ ਵਿੱਚ 5 ਕਰੋੜ ਦੀ ਰਕਮ ਕਿਉਂ ਪਾਈ ਸੀ? ਜਦਕਿ ਕੈਨੇਡੀਅਨ ਸਰਕਾਰ ਨੇ ਇਸ ਅਕਾਊਂਟ ਨੂੰ ਫਿਲਹਾਲ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ। ਅੱਜ ਦੇ ਖੁਲਾਸੇ ਤੋਂ ਬਾਅਦ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਟਾਈਟਲਰ ਦੇ ਖਿਲਾਫ ਗਵਾਹਾਂ ਨੂੰ ਖਰੀਦਣ ਅਤੇ ਕਾਲੇ ਧਨ ਦੇ ਰੂਪ ਵਿੱਚ ਹਵਾਲਾ ਜ਼ਰੀਏ ਕੈਨੇਡਾ ਵਿੱਚ 5 ਕਰੋੜ ਦੀ ਰਕਮ ਭੇਜਣ ਜਿਹੇ ਗੈਰ ਜਮਾਨਤੀ ਮਾਮਲਿਆਂ ‘ਤੇ ਸੀ.ਬੀ.ਆਈ. ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਟਾਈਟਲਰ ਅਤੇ ਵਰਮਾ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਹੈ।
ਫਿਲਮ ਸਟਾਰ ਅਮਿਤਾਬ ਬਚਨ ਨਾਲ 1 ਨਵੰਬਰ 1984 ਨੂੰ ਟਾਈਟਲਰ ਦੇ ਤੀਨ ਮੂਰਤੀ ਭਵਨ ਵਿਖੇ ਹੋਣ ਦੇ ਟਾਈਟਲਰ ਵੱਲੋਂ ਕੀਤੇ ਗਏ ਦਾਅਵੇ ਨੂੰ ਸਾਬਤ ਨਾ ਹੋਣ ਕਰਕੇ ਵੀ ਟਾਈਟਲਰ ਖਿਲਾਫ ਇਸ ਕੇਸ ਨੂੰ ਹੋਰ ਮਜ਼ਬੂਤੀ ਮਿਲਣ ਦੀ ਵੀ ਗੱਲ ਕਹੀ ਹੈ। ਕਮੇਟੀ ਵੱਲੋਂ ਇਸ ਕੇਸ ਦੀ ਪਟੀਸ਼ਨਰ ਲਖਵਿੰਦਰ ਕੌਰ ਸਣੇ 1984 ਦੇ ਸਮੂਹ ਕੇਸਾਂ ਵਿੱਚ ਕਮੇਟੀ ਦੇ ਵਕੀਲਾਂ ਰਾਹੀਂ ਕੀਤੀ ਜਾ ਰਹੀ ਪੈਰਵੀ ਸਦਕਾ ਹੀ ਪਹਿਲੀ ਵਾਰ ਕਾਤਲਾਂ ਨੂੰ ਭਾਜੜਾਂ ਪੈਣ ਦਾ ਵੀ ਉਕਤ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਹੈ। ਕੇਂਦਰ ਸਰਕਾਰ ਨੂੰ ਇਸ ਮਸਲੇ ‘ਤੇ ਖੁੱਲਕੇ ਸਿੱਖਾਂ ਦੇ ਨਾਲ ਖੜ੍ਹੇ ਹੋਣ ਦੀ ਵੀ ਕਮੇਟੀ ਵੱਲੋਂ ਬੇਨਤੀ ਕੀਤੀ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply