Saturday, March 7, 2026

ਡਲਹੋਜ਼ੀ ਕੈਂਪ ਦੋਰਾਨ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਨਮਾਨਿਤ

PPN0306201503

ਅੰਮ੍ਰਿਤਸਰ, 3 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਵਕ ਭਲਾਈ ਵਿਭਾਗ ਵੱਲੋ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ 25 ਤੋਂ 31 ਮਈ ਤੱਕ ਸਟੂਡੈਂਟਸ ਹੋਲੀ-ਡੇ ਹੋਮ ਡਲਹੋਜ਼ੀ ਵਿਚ ਲਗਾਇਆ ਗਿਆ ਸੀ।ਇਸ ਕੈਂਪ ਵਿਚ ਲਗਭਗ 11 ਕਾਲਜਾਂ ਦੇ ਅੰਦਾਜਨ 95 ਵਿਦਿਆਰਥੀਆਂ ਨੇ ਭਾਗ ਲਿਆ ਸੀ।ਯੂਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਗਜੀਤ ਕੌਰ ਨੇ ਵਿਦਿਆਰਥੀਆਂ ਨੂੰ ਟਰੈਕਿੰਗ ਸੰਬੰਧੀ ਆਉਣ ਵਾਲੀਆ ਮੁਸ਼ਕਿਲਾ ਦਾ ਸਾਹਮਣਾ ਕਰਨ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ।ਉਹਨਾਂ ਨੇ ਵਿਦਿਆਰਥੀਆ ਨੂੰ ਅੱਗੇ ਵਧਦੇ ਹੋਏ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਅਤੇ ਉਹਨਾਂ ਵੱਲੋ ਦਿੱਤੀ ਪੇ੍ਰਰਨਾ ਨੂੰ ਆਪਣੇ ਜੀਵਨ ਵਿਚ ਅਮਲ ਵਿਚ ਲਿਆਉਣ ਲਈ ਕਿਹਾ ।ਸਮਾਪਤੀ ਸਮਰੋਹ ਵਿਚ ਆਏ ਹੋਏ ਮੁੱਖ ਮਹਿਮਾਨ ਡਾ. ਜੀ ਪੀ. ਐਸ. ਢਿਲੌ ਪ੍ਰਿੰਸੀਪਲ ਡੀ.ਪੀ.ਐਸ ਸਕੂਲ ਡਲਹੋਜ਼ੀ ਅਤੇ ਵਿਸ਼ੇਸ਼ ਮਹਿਮਾਨ ਐਡਵੋਕੇਟ ਮਨਮੋਹਿਤ ਸਿੰਘ, ਮੈਡਮ ਸਿਰਤ ਦਾ ਡਾ. ਜਗਜੀਤ ਕੌਰ ਵੱਲੋ ਫੁੱਲਾਂ ਦੇ ਗੁਲਦਸਤੇ ਨਾਲ ਸੁਆਗਤ ਕੀਤਾ ਗਿਆ ।
ਮੁੱਖ ਮਹਿਮਾਨ ਡਾ. ਜੀ ਪੀ. ਐਸ. ਢਿਲੌ ਨੇ ਵਿਦਿਆਰਥੀਆਂ ਨੂੰ ਆਪਣੇ ਸੰਦੇਸ਼ ਅਤੇ ਆਸ਼ੀਰਵਾਦ ਦਿਂਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਨਿਸ਼ਚਾ ਹੋਏ ਤਾਂ ਕੰੰਮ ਬਹੁਤ ਹੀ ਅਸਾਨੀ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ ਅਤੇ ਵਿਦਿਆਰਥੀਆਂ ਨੂੰ ਉਹਨਾ ਦੇ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ ਅਤੇ ਕੈਂਪ ਦੋਰਾਨ ਕਰਵਾਏ ਗਏ ਅਲੱਗ-ਅਲੱਗ ਮੁਕਾਬਲਿਆਂ ਵਿਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਕੈਂਪ ਦੋਰਾਨ ਪਹਿਲੀ ਬੈਸਟ ਅਨੁਸ਼ਾਸ਼ਿਤ ਟੀਮ ਦਾ ਸਥਾਨ ਜੀ.ਐਨ.ਡੀ.ਯੂ. ਕਾਲਜ ਜਲੰਧਰ ਅਤੇ ਦੁਸਰਾ ਸਥਾਨ ਐਚ. ਐਮ. ਵੀ ਜਲੰਧਰ ਨੇ ਹਾਸਲ ਕੀਤਾ, ਇਸੇ ਤਰ੍ਹਾਂ ਬੈਸਟ ਕੈਂਪਰ ਸੁਮਨਪ੍ਰੀਤ ਕੌਰ ਜੀ.ਐਨ.ਡੀ.ਯੂ. ਕਾਲਜ, ਜਲੰਧਰ ਚੁਣੀ ਗਈ ਅਤੇ ਦੂਜਾ ਬੈਸਟ ਕੈਂਪਰ ਕੇਜਿਆ ਪਲਟਾ ਜੀ.ਐਨ.ਡੀ.ਯੂ ਕੈਂਪਸ ਅੰਮ੍ਰਿਤਸਰ ਨੇੇ ਹਾਸਲ ਕੀਤਾ। ਆਖਿਰ ਵਿਚ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਗਜੀਤ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਡਾ. ਜੀ ਪੀ. ਐਸ. ਢਿਲੌ ਅਤੇ ਵਿਸ਼ੇਸ਼ ਮਹਿਮਾਨ ਐਡਵੋਕੇਟ ਮਨਮੋਹਿਤ ਸਿੰਘ, ਮੈਡਮ ਸਿਰਤ ਨੂੰ ਸਨਮਾਨ ਚਿੰਨ੍ਹ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply