Tuesday, July 14, 2026

ਨਹੀਂ ਰੁਕ ਰਹੀਆਂ ਜੰਡਿਆਲਾ ਗੁਰੂ ‘ਚ ਚੋਰੀ ਦੀਆਂ ਵਾਰਦਾਤਾਂ

PPN0306201506

ਜੰਡਿਆਲਾ ਗੁਰੂ, 3 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੂ ਵਿਚ ਵਾਹਨ ਚੋਰੀ ਅਤੇ ਕਾਰਾਂ ਨੂੰ ਅਗਨ ਭੇਂਟ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਚੱਲ ਰਿਹਾ ਹੈ। ਸਵੇਰੇ, ਸ਼ਾਮ, ਰਾਤ ਨੂੰ ਮੋਟਰਸਾਈਕਲ ਚੋਰੀ ਰਾਤ ਨੂੰ ਕਾਰਾਂ ਨੂੰ ਅੱਗ ਲਗਾਉਣੀ ਆਦਿ ਇਹ ਸਭ ਕੁੱਝ ਜੰਡਿਆਲਾ ਗੁਰੂ ਵਿਚ ਆਮ ਗੱਲਾਂ ਹੋ ਗਈਆਂ ਹਨ। ਪਰ ਪੁਲਿਸ ਨੂੰ ਅਜੇ ਤੱਕ ਕੋਈ ਵੀ ਵੱਡੀ ਸਫਲਤਾ ਨਹੀਂ ਮਿਲ ਸਕੀ। ਇਸ ਸਭ ਲਈ ਕੋਣ ਜਿੰਮੇਵਾਰ ਹੈ? ਇਹ ਵੀ ਸ਼ਾਇਦ ਜੰਡਿਆਲਾ ਵਾਸੀ ਸ਼ਰੇਆਮ ਜਾਣਦੇ ਹਨ, ਪਰ ਫਿਰ ਵੀ ਕੋਈ ਉੱਚ ਪੁਲਿਸ ਅਧਿਕਾਰੀ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਿਹਾ।ਸੋਰਭ ਜੈਨ ਪੁੱਤਰ ਵਿਨੋਦ ਜੈਨ ਨਿਵਾਸੀ ਗਲੀ ਜੈਨ ਸਵੀਟਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣਾ ਕੰਮਕਾਰ ਕਰਕੇ ਬਾਹਰ ਮੋਟਰਸਾਈਕਲ ਸਪਲੈਂਡਰ ਪਲੱਸ ਪੀ-ਬੀ 02 ਬੀ ਬੀ 7942 ਖੜੀ ਕਰਕੇ ਘਰ ਚਲਾ ਗਿਆ। ਸਵੇਰੇ 7 ਵਜੇ ਜਦ ਉਹ ਬੱਚਿਆਂ ਨੂੰ ਸਕੂਲ ਛੱਡਣ ਲਈ ਚੱਲਿਆ ਤਾਂ ਦੇਖਿਆ ਮੋਟਰਸਾਈਕਲ ਘਰ ਦੇ ਬਾਹਰ ਗਾਇਬ ਸੀ। ਇਸ ਸਬੰਧੀ ਪੁਲਿਸ ਚੋਂਕੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।ਸ਼ਹਿਰ ਵਾਸੀਆਂ ਵਿਚ ਲਗਾਤਾਰ ਵਾਪਰ ਰਹੀਆ ਅਜਿਹੀਆ ਘਟਨਾਵਾ ਤੋਂ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਦ ਥਾਣਾ ਮੁੱਖੀ ਸ੍ਰ: ਸ਼ਿਵਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਚੋਰੀ ਦੀਆਂ ਘਟਨਾਵਾਂ ‘ਤੇ ਜਲਦ ਕਾਬੂ ਪਾ ਲਿਆ ਜਾਵੇਗਾ ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply