Monday, September 7, 2026

ਫੌਜੀ ਤੇ ਮੱਲੀ ਵਲੋਂ ਘੰਣੂਪੁਰ ਕਾਲੇ ਦੀ ਸੜਕ ਬਨਾਉਣ ਦਾ ਸ਼ੁਭ ਅਰੰਭ

PPN0306201508

ਛੇਹਰਟਾ, 3 ਜੂਨ (ਨੋਬਲ) – ਨਗਰ ਨਿਗਮ ਦੀ ਵਾਰਡ ਨੰਬਰ 1 ਅਧੀਨ ਆਉਂਦੇ ਇਲਾਕੇ ਘਣੂਪੁਰ ਸਕੂਲ ਤੋਂ ਲੈ ਕੇ ਕਾਲੇ ਰੌਡ ਤੱਕ ਸੜਕ ਬਨਾਉਣ ਦੇ ਕਾਰਜਾਂ ਦਾ ਸ਼ੁਭ ਅਰੰਭ ਕੌਂਸਲਰ ਨਿਰਭੈ ਸਿੰਘ ਫੌਜੀ ਨੇ ਕੀਤਾ।ਕੋਂਸਲਰ ਨਿਰਭੈ ਸਿੰਘ ਫੌਜੀ ਨੇ ਕਿਹਾ ਕਿ ਵਾਰਡ ਦਾ ਇਹ ਇਲਾਕਾ ਕਈ ਸਾਲਾਂ ਤੋਂ ਪੱਛੜਿਆਂ ਹੌਇਆ ਹੈ, ਜਿਸ ਨੂੰ ਕਿਸੇ ਵੀ ਵਿਧਾਇਕ, ਕੌਂਸਲਰ ਜਾਂ ਨਿਗਮ ਅਧਿਕਾਰੀ ਨੇ ਬਨਾਉਣ ਦੀ ਖੇਚਲ ਨਹੀਂ ਕੀਤੀ। ਇਸ ਕਾਰਨ ਇਥੋਂ ਦੇ ਲੌਕ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਸਨ, ਉਨਾਂ ਲੌਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੌਏ ਜਾਇਕਾ ਸਕੀਮ ਤਹਿਤ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਤੇ ਹੁਣ ਸੜਕ ਬਨਾਉਣ ਦੀ ਮੰਗ ਨੂੰ ਵੀ ਪੂਰਾ ਕਰ ਦਿੱਤਾ ਹੈ।ਨਿਰਮਲ ਸਿੰਘ ਮੱਲੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ। ਉਨਾਂ ਕਿਹਾ ਕਿ ਕੌਂਸਲਰ ਫੌਜੀ ਵਲੋਂ ਜਿੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਦਿਨ ਰਾਤ ਕਰੜੀ ਮਿਹਨਤ ਕੀਤੀ ਜਾ ਰਹੀ ਹੈ।ਇਲਾਕਾ ਨਿਵਾਸੀਆਂ ਵਲੌਂ ਕੌਂਸਲਰ ਨਿਰਭੈ ਸਿੰਘ ਫੌਜੀ ਤੇ ਨਿਰਮਲ ਸਿੰਘ ਮੱਲੀ ਨੂੰ ਸਿਰਪਾਓ ਤੇ ਸਨਮਾਨਤ ਕੀਤਾ ਗਿਆ। ਇਸ ਮੋਕੇ ਸੁਖਦੇਵ ਸਿੰਘ, ਚਰਨ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਇੰਦਰਜੀਤ ਕੈਪਟਨ, ਰਮਿੰਦਰ ਸਿੰਘ, ਗੁਰਚਰਨ ਸਿੰਘ, ਰਤਨ ਸਿੰਘ, ਪ੍ਰੇਮ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply