Friday, July 17, 2026

ਪਿੰਡ ਬੂਹ ਵਿਖੇ ਹੋਈ ਆਮ ਅਦਮੀ ਪਾਰਟੀ ਦੀ ਬੂਥ ਪੱਧਰੀ ਪੇਲਠੀ ਮੀਟਿੰਗ

PPN0306201511

ਪੱਟੀ, 3 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪਿੰਡ ਬੂਹ ਵਿੱਚ ਨੋਜਵਾਨ ਆਗੂ ਜੋਗਾ ਸਿੰਘ ਬੂਹ ਅਤੇ ਫੂਲਾ ਸਿੰਘ ਯੂਥ ਵਰਕਰ ਦੀ ਪ੍ਰੇਰਨਾ ਸਦਕਾ ਹੋਈ ਆਮ ਆਦਮੀ ਪਾਰਟੀ ਦੀ ਭਾਰੀ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਮਨਜਿੰਦਰ ਸਿੰਘ ਸਿੱਧੂ ਜ੍ਹਿਲਾ ਇੰਚਾਰਜ ਅਤੇ ਰਣਜੀਤ ਸਿੰਘ ਚੀਮਾ ਵਿਸ਼ੇਸ ਤੌਰ ਤੇ ਪਹੂੰਚੇ ।ਮਨਜਿੰਦਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਇਕੱਠ ਨੂੰ ਪਾਰਟੀ ਦੀਆਂ ਲੋਕ ਹੱਕ ਪੱਖੀ ਨੀਤੀਆਂ ਬਾਰੇ ਬਾਰੀਕੀ ਨਾਲ ਦੱਸਿਆ।
ਹਲਕਾ ਇੰਚਰਾਜ ਰਣਜੀਤ ਸਿੰਘ ਚੀਮਾ ਨੇ ਲੋਕਾਂ ਨਾਲ ਸਰਕਾਰੀ ਦਫਤਰਾਂ, ਗੈਸ ੲੈਜੰਸੀਆਂ ‘ਚ ਹੋ ਰਹੀਆਂ ਛੋਟੀਆਂ ਛੋਟੀਆਂ ਲੁੱਟਾਂ ਬਾਰੇ ਦੱਸਿਆ।ਉਨ੍ਹਾਂ ਅਖਿਆ ਕਿ ਦਾਲਾਂ, ਪੈਟਰੋਲ, ਡੀਜ਼ਲ ਦੀ ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ।ਜਦਕਿ ਸਰਕਾਰ ਅਪਣੇ ਇਕ ਸਾਲ ਦੀਆਂ ਪਾ੍ਰਪਤੀਆਂ ‘ਤੇ ਆਪਣੇ ਆਪ ਨੂੰ ਸ਼ਾਬਸ਼ ਦੇਈ ਜਾਂਦੀ ਹੈ ।ਯੂਥ ਅਗੂ ਬਲਜੀਤ ਸਿੰਘ ਅਜ਼ਾਦ ਨੇ ਕਿਹਾ ਕਿ ਇਨ੍ਹਾਂ ਲੋਟੂ ਸਰਕਾਰਾਂ ਨੇ ਬੇਰੋਜਗਾਰ ਬਣਾ ਕੇ ਤੇ ਨਸ਼ਿਆਂ ਤੇ ਲਾ ਕੇ ਸਾਡੇ ਨੋਜਵਾਨਾਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।ਇਸ ਮੌਕੇ ਸਰਕਲ ਇੰਚਾਰਜ ਮਨਬੀਰ ਸਿੰਘ ਹਰੀਕੇ, ਸੁਖਵੰਤ ਸਿੰਘ ਹਰੀਕੇ ਉਪ ਸਰਕਲ ਇੰਚਰਾਜ, ਬਲਾਕ ਇੰਚਾਰਜ ਬਲਜਿੰਦਰ ਸਿੰਘ, ਵੱਸਣ ਸਿੰਘ ਕੈਰੋ, ਹਰਜੀਤ ਸਿੰਘ ਬਲਾਕ ਮੈਬਰ ਚੀਮਾ, ਬਿਕਰਮ ਸਿੰਘ ਬੂਹ ਆਦਿ ਪਾਰਟੀ ਵਰਕਰ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply