
ਸਮਰਾਲਾ 3 ਜੂਨ (ਪ. ਪ) – ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਲੋਕ ਸੰਘਰਸ਼ ਕਮੇਟੀ ਸਮਰਾਲਾ ਵਿੱਚ ਸ਼ਾਮਲ ਜਥੇਬੰਦੀਆਂ ਟੀ. ਐਸ. ਯੂ., ਬੀ. ਕੇ. ਯੂ. (ਏਕਤਾ) ਉਗਰਾਹਾਂ, ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ), ਡੀ. ਟੀ. ਐਫ., ਰਮਸਾ ਤੇ ਮਜ਼ਦੂਰ ਯੂਨੀਅਨ ਖੰਨਾ ਸਮਰਾਲਾ ਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਅੱਜ ਸਮੁਚੇ ਪੰਜਾਬ ਵਿੱਚ ਹੈੱਡਕੁਆਟਰਾਂ ਤੇ ਐਕਸ਼ਨ ਕਮੇਟੀ ਦੇ ਸੱਦੇ ਤੇ ਲੜੀ ਵਜੋਂ ਲੋਕ ਸੰਘਰਸ਼ ਕਮੇਟੀ ਸਮਰਾਲਾ ਵਿੱਚ ਸ਼ਾਮਲ ਜਥੇਬੰਦੀਆਂ ਨੇ ਸਮਰਾਲਾ ਵਿਖੇ ਡਿਪਟੀ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਰੋਸ ਮੁਜਾਹਰਾ ਤੇ ਰੈਲੀ ਕੀਤੀ ਗਈ।
ਰੈਲੀ ਨੂੰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਕੁਲਵੰਤ ਸਿੰਘ ਤਰਕ ਕੋ-ਕਨਵੀਨਰ, ਸਿਕੰਦਰ ਸਿੰਘ ਕਨਵੀਨਰ, ਰਣਧੀਰ ਸਿੰਘ, ਭਰਭੂਰ ਸਿੰਘ ਟੀ. ਐਸ. ਯੂ., ਦਰਸ਼ਨ ਸਿੰਘ ਕੂਹਲੀ ਪ੍ਰਧਾਨ, ਕੁਲਦੀਪ ਸਿੰਘ ਗਰੇਵਾਲ ਬੀ. ਕੇ. ਯੂ. (ਏਕਤਾ) ਉਗਰਾਹਾਂ, ਗੁਰਦਿਆਲ ਸਿੰਘ ਨੀਲੋਂ, ਅਮਰੀਕ ਸਿੰਘ ਰੋਡਵੇਜ ਯੂਨੀਅਨ (ਅਜਾਦ), ਰਵਿੰਦਰ ਹੈਪੀ ਨੌਜਵਾਨ ਭਾਰਤ ਸਭਾ, ਦੀਪ ਦਿਲਬਰ ਪੰਜਾਬੀ ਸਾਹਿਤ ਸਭਾ ਸਮਰਾਲਾ, ਮਲਕੀਤ ਸਿੰਘ ਮਜਦੂਰ ਯੂਨੀਅਨ, ਦਲੀਪ ਸਿੰਘ ਡੀ. ਟੀ. ਐਫ., ਰਮਸਾ ਆਗੂ ਰਾਜਵੀਰ ਸਿੰਘ ਤੇ ਗੁਰਪ੍ਰੀਤ ਮਾਹੀ, ਦਿਲਜੀਤ ਸਿੰਘ ਡੀ. ਟੀ. ਐਫ., ਗੁਰਪ੍ਰੀਤ ਖੰਨਾ, ਅਮਰਜੀਤ ਸਿੰਘ ਬਾਲਿਓਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਬੱਸ ਮਾਲਕ ਦੇ ਵੀ ਕੇਸ ਦਰਜ ਕੀਤਾ ਜਾਵੇ ਅਤੇ ਔਰਬਿਟ ਬੱਸ ਦੇ ਪਰਮਿਟ ਰੱਦ ਕਰਕੇ ਰੋਡਵੇਜ ਦੀਆਂ ਬੱਸਾਂ ਦੇ ਪਰਮਿਟ ਜਾਰੀ ਕੀਤੇ ਜਾਣ। ਫਰੀਦਕੋਟ ਵਿੱਚ ਗ੍ਰਿਫਤਾਰ ਕੀਤੇ ਵਿਦਿਆਰਥੀ ਰਿਹਾਅ ਕੀਤੇ ਜਾਣ। ਆਗੂਆਂ ਨੇ ਪ੍ਰਾਈਵੇਟ ਬੱਸਾਂ ਵਿੱਚ ਵੱਧ ਰਹੀਆਂ ਛੇੜ ਛਾੜ ਦੀਆਂ ਮੰਦਭਾਗੀਆਂ ਘਟਨਾਵਾਂ ਵਿੱਚ ਸ਼ਾਮਲ ਸਿਆਸੀ-ਪੁਲਿਸ-ਗੁੰਡਾ ਗੱਠਜੋੜ ਦਾ ਡੱਟ ਕੇ ਵਿਰੋਧ ਕੀਤਾ।ਬੁਲਾਰਿਆਂ ਨੇ ਕਿਹਾ ਕਿ ਅੱਜ ਸਰਕਾਰੀ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਸਰਪ੍ਰਸਤੀ ਹੇਠ ਗੁੰਡਾਗਰਦੀ ਨੂੰ ਸਹਿ ਦਿੱਤੀ ਜਾ ਰਹੀ ਹੈ। ਆਏ ਰੋਜ ਬੱਸਾਂ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਜਿਵੇਂ ਬੀਜਾ ਵਿਖੇ ਰਾਜਦੀਪ ਬੱਸ ਕਾਂਡ, ਮਾਨਸਾ ਆਦਿ ਥਾਵਾਂ ਤੇ ਉਪਰੋਥਲੀ ਘਟਨਾਵਾਂ ਵਾਪਰ ਰਹੀਆਂ ਹਨ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਵਿੱਚ ਵੱਧ ਰਹੀ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਇੱਕਜੁਟ ਹੋ ਕੇ ਵਿਰੋਧ ਕਰਨ ਦੀ ਲੋੜ ਤੇ ਦੋਸ਼ੀਆਂ ਖਿਲਾਫ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਦੋਸ਼ੀਆਂ ਖਿਲਾਫ ਜੋਰਦਾਰ ਨਆਰੇਬਾਜੀ ਵੀ ਕੀਤੀ ਗਈ। ਸਟੇਜ ਸਕੱਤਰ ਦਾ ਰੋਲ ਕੁਲਵੰਤ ਸਿੰਘ ਤਰਕ ਨੇ ਬਾਖੂਬੀ ਨਿਭਾਇਆ।
Punjab Post Daily Online Newspaper & Print Media