ਬਟਾਲਾ, 4 ਜੂਨ (ਨਰਿੰਦਰ ਬਰਨਾਲ) ਪੰਜਾਬ ਸਕੂਲ ਸਿਖਿਆ ਬੋਰਡ ਵੱਲੋ ਐਲਾਨੇ ਗਏ ਦਸਵੀ ਦੇ ਨਤੀਜਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏ ਚੱਕ (ਗੁਰਦਾਸਪੁਰ) ਦਾ ਨਤੀਜਾ ਸ਼ਾਂਨਦਾਰ ਰਿਹਾ ਹੈ। ਇਸ ਸਬੰਧ ਵਿੱਚ ਮੁੱਖ ਅਧਿਆਪਕਾ ਮੈਡਮ ਨੀਨਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਦੇ ਕੁਲ 49 ਵਿਦਿਆਰਥੀਆਂ ਨੈ ਪ੍ਰੀਖਿਆ ਦਿਤੀ।ਜਿੰਨਾ ਵਿੱਚੋ 11 ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋ 70 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। 10 ਵਿਦਿਆਰਥੀਆਂ ਨੇ 70 ਤੋ 80 ਫੀ ਸਦੀ ਤੋ ਵੱਧ ਅੰਕ ਪ੍ਰਾਪਤ ਕੀਤੇ ਤੇ ਸਕੂਲ ਤੇ ਆਪਣੇ ਮਾਤਾ ਦਾ ਨਾਮ ਰੌਸ਼ਨ ਕੀਤਾ। 80 ਫੀ ਸਦੀ ਤੋ ਵੱਧ ਵਿਦਿਆਰਥੀਆਂ ਵਿੱਚ ਫਿਲਪਸ ਮਸੀਹ, ਮਨਦੀਪ ਕੌਰ ਅਤੇ ਤਰਨਜੀਤ ਕੌਰ ਨੂੰ ਵਿਸ਼ੇਸ਼ ਤੋਰ ਤੇ ਸਕੂਲ ਸਟਾਫ ਵੱਲੋ ਸਨਮਾਨਿਆ ਗਿਆ। ਇਹਨਾ ਵਿਦਿਆਰਥੀਆਂ ਨੂੰ ਪੰਜਾਬ ਦੇ ਸਿਖਿਆ ਵਿਭਾਗ ਵੱਲੋ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਵਾਸਤੇ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ ਵਿੱਚ ਸ੍ਰੀ ਮਤੀ ਰਵਿੰਦਰ ਕੌਰ, ਬਿਕਰਮਜੀਤ ਸਿੰਘ, ਰਮਾ ਸ਼ਰਮਾ, ਜਤਿੰਦਰ ਕੌਰ, ਊਸ਼ਾ ਰਾਣੀ, ਗੁਰਲਾਲ ਸਿੰਘ, ਸੁਨੈਨਾ, ਸੁਖਦੀਪ ਕੌਰ, ਹਰਵੰਤ ਸਿੰਘ, ਮੇਜਰ ਸਿੰਘ ਆਦਿ ਸਟਾਫ ਮੈਬਰ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media