Friday, October 16, 2026

ਕੀ ‘ਨੈਸਲੇ’ ਕੰਪਨੀ ਵੱਲੋਂ ਤਿਆਰ ਮੈਗੀ ‘ਤੇ ਪੰਜਾਬ ਵਿੱਚ ਵੀ ਲੱਗ ਰਹੀ ਹੈ ਪਾਬੰਦੀ?

PPN0406201507

ਜੰਡਿਆਲਾ ਗੁਰੁ, 4 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਵੱਖ-ਵੱਖ ਪ੍ਰਦੇਸ਼ਾਂ ਅਤੇ ਦਿੱਲੀ ਵਿੱਚ ਵੀ ਖਾਸ ਕਰਕੇ ਬੱਚਿਆ ਦੀ ਸਿਹਤ ਨਾਲ ਖਿਲਵਾੜ ਕਰ ਰਹੀ ‘ਨੈਸਲੇ’ ਕੰਪਨੀ ਵੱਲੋਂ ਤਿਆਰ ਮੈਗੀ ਉੱਪਰ ਪੰਜਾਬ ਵਿੱਚ ਵੀ ਪਾਬੰਦੀ ਲੱਗ ਰਹੀ ਹੈ ਜਾਂ ਨਹੀਂ? ੀੲਸ ਨੂੰ ਲੈਕੇ ਲੋਕਾਂ ਵਿਚ ਵੱਖ-ਵੱਖ ਕਿਆਸ ਅਰਾਈਆਂ ਲਗਾਈਆ ਜਾ ਰਹੀਆ ਹਨ।ਇੱਕ ਦੁਕਾਨਦਾਰ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਵੱਡੇ-ਵੱਡੇ ਮਾੱਲ ਵਿਚ ਅਜੇ ਵੀ ਮੈਗੀ ਦੇ ਵੱਡੇ ਭੰਡਾਰ ਮੋਜੂਦ ਹਨ ਜਿਸ ਕਰਕੇ ਲੋਕਾਂ ਦੇ ਰੁਝਾਨ ਵਿਚ ਅਜੇ ਕੋਈ ਖਾਸ ਅਸਰ ਪੰਜਾਬ ਵਿਚ ਦੇਖਣ ਨੂੰ ਨਹੀਂ ਮਿਲ ਰਿਹਾ।ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ ਵੱਖ ਪ੍ਰਮੁੱਖ ਸ਼ਹਿਰਾਂ ਵਿਚੋਂ ਮੈਗੀ ਦੇ 60 ਦੇ ਕਰੀਬ ਸੈਂਪਲ ਲਏ ਜਾ ਚੁੱਕੇ ਹਨ ਅਤੇ ਸਿਹਤ ਵਿਭਾਗ ਵਲੋਂ ਅੰਮ੍ਰਿਤਸਰ ਸਥਿਤ ਲੈੱਬ ਵਿਚ ਇਸ ਦੀ ਜਾਂਚ ਲਈ ਭੇਜੇ ਜਾ ਚੁੱਕੇ ਹਨ।ਇਹਨਾ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੰਜਾਬ ਵਿਚੋਂ ਮੈਗੀ ਦੇ ਭੰਡਾਰ ਉੱਪਰ ਪਾਬੰਦੀ ਲਗਾਈ ਜਾ ਸਕਦੀ ਹੈ।ਸਿਹਤ ਵਿਭਾਗ ਦੇ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਇੱਕ ਹਫਤੇ ਤੋਂ ਬਾਜ਼ਾਰ ਵਿਚ ਮੈਗੀ ਦੀ ਵਿਕਰੀ ਘੱਟ ਕੇ ਅੱਧੀ ਰਹਿ ਗਈ ਹੈ। ਸਿਹਤ ਵਿਭਾਗ ਵਲੋਂ ਮੈਗੀ ਦੇ ਡਿਸਟਰੀਬਿਊਟਰਾਂ ਦੀ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਅਗਰ ਪੰਜਾਬ ਵਿਚ ਮੈਗੀ ਦੇ ਸੈਂਪਲ ਫੇਲ੍ਹ ਹੁੰਦੇ ਹਨ ਤਾਂ ਕੰਪਨੀ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜਾਬ ਦੇ ਨਾਲ-ਨਾਲ ਹਰਿਆਣਾ, ਹਿਮਾਚਲ, ਪਛੱਮੀ ਬੰਗਾਲ, ਉੜੀਸਾ, ਤੇਲੰਗਨਾ, ਆਂਧਰਾ ਪ੍ਰਦੇਸ਼, ਕਰਨਾਟਕ, ਗੋਆ, ਕੇਰਲ, ਚੰਡੀਗੜ੍ਹ ਆਦਿ ਪ੍ਰਦੇਸ਼ਾ ਵਿਚੋਂ ਵੀ ਮੈਗੀ ਦੇ ਸੈਂਪਲ ਭਰੇ ਜਾ ਚੁੱਕੇ ਹਨ।ਜਿਸ ਵਿਚੋਂ ਗੋਆ, ਕੇਰਲ ਅਤੇ ਚੰਡੀਗੜ੍ਹ ਵਿਚ ਮੈਗੀ ਨੂੰ ਹਰੀ ਝੰਡੀ ਮਿਲ ਗਈ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply