Tuesday, February 3, 2026

ਸਟੂਡੈਂਟਸ ਹੋਲੀ-ਡੇ ਹੋਮ ਡਲਹੋਜ਼ੀ ਵਿਖੇ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ ਸੰਪੰਨ

ਅੰਮ੍ਰਿਤਸਰ, 4 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ ਸਟੂਡੈਂਟਸ ਹੋਲੀ-ਡੇ ਹੋਮ ਡਲਹੋਜ਼ੀ ਵਿਖੇ ਲਗਾਇਆ ਗਿਆ ਸੀ। ਇਸ ਕੈਂਪ ਵਿਚ ਲਗਭਗ 11 ਕਾਲਜਾਂ ਦੇ ਅੰਦਾਜਨ 95 ਵਿਦਿਆਰਥੀਆਂ ਨੇ ਭਾਗ ਲਿਆ।
ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਡਾ. ਜੀ ਪੀ. ਐਸ. ਢਿਲੋਂ ਪ੍ਰਿੰਸੀਪਲ ਡੀ.ਪੀ.ਐਸ ਸਕੂਲ ਡਲਹੋਜ਼ੀ ਅਤੇ ਵਿਸ਼ੇਸ਼ ਮਹਿਮਾਨ ਐਡਵੋਕੇਟ ਮਨਮੋਹਿਤ ਸਿੰਘ ਤੇ ਮੈਡਮ ਸੀਰਤ ਸਨ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਗਜੀਤ ਕੌਰ ਨੇ ਸਮਾਪਤੀ ਸਮਾਰੋਹ ਮੌਕੇ ਸਵਾਗਤੀ ਸ਼ਬਦਾਂ ਦੌਰਾਨ ਵਿਦਿਆਰਥੀਆਂ ਨੂੰ ਟਰੈਕਿੰਗ ਸੰਬੰਧੀ ਆਉਣ ਵਾਲੀਆ ਮੁਸ਼ਕਿਲਾ ਦਾ ਸਾਹਮਣਾ ਕਰਨ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆ ਨੂੰ ਅੱਗੇ ਵਧਦੇ ਹੋਏ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਅਤੇ ਉਹਨਾਂ ਵੱਲੋ ਦਿੱਤੀ ਪ੍ਰੇਰਨਾ ਨੂੰ ਆਪਣੇ ਜੀਵਨ ਵਿਚ ਅਮਲ ਵਿਚ ਲਿਆਉਣ ਲਈ ਕਿਹਾ।
ਡਾ. ਜੀ ਪੀ. ਐਸ. ਢਿਲੋਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਦੇਸ਼ ਅਤੇ ਆਸ਼ੀਰਵਾਦ ਦਿਂਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਨਿਸ਼ਚਾ ਹੋਏ ਤਾਂ ਕੰੰਮ ਬਹੁਤ ਹੀ ਅਸਾਨੀ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ ਅਤੇ ਵਿਦਿਆਰਥੀਆਂ ਨੂੰ ਉਹਨਾ ਦੇ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆ ਅਤੇ ਕੈਂਪ ਦੋਰਾਨ ਕਰਵਾਏ ਗਏ ਅਲੱਗ-ਅਲੱਗ ਮੁਕਾਬਲਿਆਂ ਵਿਚ ਪੁਜੀਸ਼ਨਾਂ ਹਾਂਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਕੈਂਪ ਦੋਰਾਨ ਪਹਿਲੀ ਬੈਸਟ ਡਸਿਪਲਡ ਟੀਮ ਦਾ ਸਥਾਨ ਜੀ.ਐਨ.ਡੀ.ਯੂ. ਕਾਲਜ ਜਲੰਧਰ ਅਤੇ ਦੁਸਰਾ ਸਥਾਨ ਐਚ. ਐਮ.ਵੀ. ਕਾਲਜ, ਜਲੰਧਰ ਨੇ ਹਾਸਲ ਕੀਤਾ, ਇਸੇ ਤਰ੍ਹਾਂ ਬੈਸਟ ਕੈਂਪਰ ਸੁਮਨਪ੍ਰੀਤ ਕੌਰ ਜੀ.ਐਨ.ਡੀ.ਯੂ. ਕਾਲਜ, ਜਲੰਧਰ ਚੁਣੀ ਗਈ ਅਤੇ ਦੂਜਾ ਬੈਸਟ ਕੈਂਪਰ ਕੇਜਿਆ ਪਲਟਾ ਜੀ.ਐਨ.ਡੀ.ਯੂ ਕੈਂਪਸ ਅੰਮ੍ਰਿਤਸਰ ਨੇੇ ਹਾਂਸਲ ਕੀਤਾ। ਡਾ. ਜਗਜੀਤ ਕੌਰ ਨੇ ਡਾ. ਜੀ ਪੀ. ਐਸ. ਢਿਲੋਂ, ਐਡਵੋਕੇਟ ਮਨਮੋਹਿਤ ਸਿੰਘ ਅਤੇ ਮੈਡਮ ਸੀਰਤ ਨੂੰ ਸਨਮਾਨ ਚਿੰਨ੍ਹ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply