ਅੰਮ੍ਰਿਤਸਰ, 5 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਆਲ ਇੰਡੀਆ ਸਰਵਿਸਜ਼ ਪ੍ਰੀ-ਐਗਜ਼ਾਮੀਨੇਸ਼ਨਜ਼ ਟ੍ਰੇਨਿੰਗ ਸੈਟਂਰ ਅਤੇ ਸੈਟਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੇਟਿਵ ਐਗਜ਼ਾਮੀਨੇਸ਼ਨਜ਼ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੀਖਿਆਵਾਂ ਪਾਸ ਕਰਕੇ ਵਿਸ਼ੇਸ਼ ਉਪਲੱਭਧੀਆਂ ਪ੍ਰਾਪਤ ਕੀਤੀਆਂ ਹਨ।
ਸੈਂਟਰ ਦੇ ਡਾਇਰੈਕਟਰ, ਪ੍ਰੋਫੈਸਰ ਸੁਧਾ ਜਤਿੰਦਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿਚ ਸੌਰਭ ਨੰਦਾ ਨੇ ਪੀ.ਸੀ.ਐਸ (ਜੂਡੀਸ਼ੀਅਲ) ਦੀ ਮੁਢਲੀ ਪ੍ਰੀਖਿਆ ਨਵਜੋਤ ਸਿੰਘ ਭੱਟੀ ਨੇ ਪਨਸਪ ਵਿੱਚ ਫੂਡ ਇੰਸਪੈਕਟਰ ਦੀ ਪ੍ਰੀਖਿਆ ਪਾਸ ਕਰਨ ਤੋਂ ਇਲਾਵਾ ਅਤੇ ਅਤੁਲ ਨੰਦਾ ਕੈਨਰਾ ਬੈਂਕ ਵਿਖੇ ਕਲਰਕ ਵਜੋਂ ਨਿਯੁਕਤ ਹੋਇਆ ਹੈ।ਉਨ੍ਹਾਂ ਕਿਹਾ ਕਿ ਅਨੁਰੋਧ ਸਿੰਘ ਪੋਸਟ ਆਫਿਸ, ਲੁਧਿਆਣਾ ਵਿਖੇ ਸਹਾਇਕ ਦੀ ਪੋਸਟ ਤੇ ਨਿਯੁਕਤ ਹੋਇਆ ਹੈ।ਰਜਨੀ ਪ੍ਰਾਸ਼ਰ ਅਤੇ ਅਮਨਦੀਪ ਕੌਰ ਨੇ ਸਟੇਟ ਬੈਂਕ ਆਫ ਇੰਡੀਆ ਵਿੱਚ ਕਲੈਰੀਕਲ ਪੋਸਟ ਲਈ ਟੈਸਟ ਪਾਸ ਕਰ ਲਿਆ ਹੈ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media