Wednesday, March 18, 2026

ਸੰਸਾਰ ਦੇ ਧਰਮ ਗ੍ਰੰਥਾ ਵਿਚ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦਾ ਸਥਾਨ ਵਿਸ਼ੇ ‘ਤੇ ਹੋਇਆ ਸੈਮੀਨਾਰ

PPN0806201502

ਨਵੀਂ ਦਿੱਲੀ, 8 ਜੂਨ (ਅੰਮ੍ਰਿਤ ਲਾਲ ਮੰਨਣ) – ਵਿਸ਼ੇ ‘ਤੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਡਾ. ਹਰਭਜਨ ਸਿੰਘ ਵੱਲੋਂ ਲੈਕਚਰ ਦਾ ਉਪਰਾਲਾ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਤੇ ਸੁਚਨਾ ਅਦਾਰੇ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫ੍ਰੈਂਸ ਹਾਲ ਵਿਖੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ ਨੇ ਹਾਜਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਦਾਰੇ ਨੂੰ ਸ਼ੁਰੂ ਕਰਨ ਵਾਸਤੇ ਕੌਮਾਂਤਰੀ ਪੱਧਰ ‘ਤੇ ਕੀਤੀ ਜਾ ਰਹੀ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਅਮਰੀਕਾ ਦੇ ਪ੍ਰਸਿੱਧ ਹੋਟਲ ਕਾਰੋਬਾਰੀ ਸੰਤ ਸਿੰਘ ਛੱਤਵਾਲ ਵੱਲੋਂ ਅਦਾਰੇ ਦੇ ਭਾਵੀ ਪ੍ਰੋਜੈਕਟ ਵਾਸਤੇ ਦਿੱਤੇ ਗਏ ਵੱਡੇ ਮਾਇਕ ਸਹਿਯੋਗ ਦਾ ਵੀ ਚੱਡਾ ਨੇ ਵੇਰਵਾ ਦਿੱਤਾ।
ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਗੁਰੁੂ ਗ੍ਰੰਥ ਸਾਹਿਬ ਜੀ ਦਾ ਸਰਬ ਧਰਮਾ ਵਿੱਚ ਸਭ ਤੋਂ ਉੱਚ ਸਥਾਨ ਹੋਣ ਦਾ ਵੀ ਤੱਥਾਂ ਨਾਲ ਦਾਅਵਾ ਕੀਤਾ। ਡਾ. ਹਰਭਜਨ ਸਿੰਘ ਨੇ ਕਿਹਾ ਕਿ ਚੰਗਾ ਸਿੱਖ ਤੇ ਚੰਗਾ ਮਨੁੱਖ ਕੋਈ ਇਨਸਾਨ ਗੁਰਬਾਣੀ ਦੀ ਰੋਸਨੀ ਵਿੱਚ ਹੀ ਬਣ ਸਕਦਾ ਹੈ। ਯਹੂਦੀ ਧਰਮ ਵਿੱਚ ਸ਼ਬਦ ਦੇ ਵਿਚਾਰ ਬਾਰੇ ਵਿਸ਼ਵਾਸ ਨੂੰ ਵੀ ਉਨ੍ਹਾਂ ਨੇ ਸ਼ਬਦ ਗੁਰੁੂ ਨਾਲ ਜੋੜਿਆ। ਸ੍ਰੀ ਗੁਰੂੁ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਧੁਰ ਤੋਂ ਆਉਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸ੍ਰੀ ਗੁਰੂੁ ਨਾਨਕਦੇਵ ਜੀ ਵੱਲੋਂ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਦੇ ਦਿੱਤੇ ਗਏ ਹੁਕਮ “ਕਿ ਬਾਣੀ ਆਈ ਹੈ“ ਦਾ ਵੀ ਹਵਾਲਾ ਦਿੱਤਾ।
ਹਿੰਦੂ ਧਰਮ ਵਿੱਚ ਮੰਦਿਰ ਨਾ ਜਾਉਣ ਵਾਲੇ ਇਨਸਾਨ ਨੂੰ ਨਾਸਤੱਕ ਦੱਸੇ ਜਾਉਣ ਨੂੰ ਗੈਰ ਤਰਕਵਾਦੀ ਦੱਸਦੇ ਹੋਏ ਉਨ੍ਹਾਂ ਨੇ ਸਵਾਲ ਕੀਤਾ ਕਿ ਜਿਸ ਇਨਸਾਨ ਦੇ ਮੰਨ ਵਿੱਚ ਕਿਸੇ ਦੁਸਰੇ ਦੇ ਪ੍ਰਤੀ ਸਨਮਾਨ ਅਤੇ ਦੁਸਰਿਆਂ ਦੇ ਦੁੱਖ-ਸੁੱਖ ਦੌਰਾਨ ਆਪਣੇ ਮੰਨ ਵਿੱਚ ਸੰਵੇਦਨਾ ਹੈ ਕਿ ਉਹ ਧਾਰਮਿਕ ਨਹੀਂ ਹੈ? ਸ਼ਬਦੀ ਪਰੰਪਰਾ ਨੂੰ ਵੀ ਉਨ੍ਹਾਂ ਪੁਰਾਤਨ ਰਵਾਇਤ ਨਾਲ ਜੋੜਦੇ ਹੋਏ ਸ਼ਬਦ ਗੁਰੂ ਵਿੱਚ ਦਿੱਤੇ ਗਏ ਸੁਨੇਹੇ ਦੇ ਪਹਿਰਾ ਦੇਣ ਦੀ ਵੀ ਸੰਗਤਾਂ ਨੂੰ ਬੇਨਤੀ ਕੀਤੀ।
ਅਦਾਰੇ ਦੇ ਚੇਅਰਮੈਨ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਹਰ ਮਹੀਨੇ ਇਸੇ ਤਰ੍ਹਾਂ ਹੀ ਵੱਖ-ਵੱਖ ਵਿਸ਼ਿਆਂ ‘ਤੇ ਭਵਿੱਖ ਵਿੱਚ ਵੀ ਲੈਕਚਰ ਕਰਵਾਉਣ ਦਾ ਦਾਅਵਾ ਕੀਤਾ। ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਨੇ ਆਏ ਹੋਏ ਸਾਰੇ ਪੱਤਵੰਤਿਆਂ ਨੂੰ ਜੀ-ਆਇਆ ਕਿਹਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਦਰਸ਼ਨ ਸਿੰਘ, ਉੱਘੇ ਲਿਖਾਰੀ ਪ੍ਰੋ. ਮਹਿੰਦਰ ਕੌਰ ਗਿੱਲ ਅਤੇ ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply