
ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਟੇਲਰ ਰੋਡ ਸਥਿਤ ਫ੍ਰੈਂਡਜ਼ ਕਾਲੋਨੀ ਅਤੇ ਚੰਦਰਪੁਰੀ ਲੇਨ ਦਾ ਦੋਰਾ ਕਰਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾ ਨਾਲ ਬੈਠਕ ਕਰਕੇ ਉਹਨਾਂ ਕੋਲੋ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਦੋਰਾਨ ਸ਼੍ਰੀ ਜੋਸ਼ੀ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੋਜੂਦ ਸਨ। ਦੋਰੇ ਦੋਰਾਨ ਸ਼੍ਰੀ ਜੋਸ਼ੀ ਨੂੰ ਲੋਕਾਂ ਨੇ ਇਲਾਕੇ ਵਿਚ ਆ ਰਹੀ ਸੀਵਰੇਜ ਦੀ ਮੁਸ਼ਕਿਲ ਬਾਰੇ ਦਸਿਆ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਇਸ ਮੁਸ਼ਕਿਲ ਦਾ ਤੈਅ ਸਮੇਂ ਸੀਮਾ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ।ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਨੂੰ ਕਾਲੋਨੀ ਵਿਚ ਸਥਿਤ ਪਾਰਕ ਵਿਚ ਬੈਠਣ ਲਈ ਬੇਂਚ ਲਗਵਾਉਣ ਅਤੇ ਪਾਰਕ ਦੀ ਬਿਊਟੀਫਿਕੇਸ਼ਨ ਕਰਵਾਉਣ ਲਈ ਕਿਹਾ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਸੰਬੰਧਿਤ ਅਧਿਕਾਰੀ ਨੂੰ ਪਾਰਕ ਵਿਚ ਜਲਦ ਤੋਂ ਜਲਦ ਇਹ ਕੰਮ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿਤੇ ।ਦੋਰੇ ਦੋਰਾਨ ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਨੂੰ ਗਲੀ ਵਿਚ ਸੜ੍ਹਕ ਦੇ ਨਾਲ ਸਾਈਡ ਤੇ ਕੱਚੀ ਪਈ ਜਗ੍ਹਾ ਨੂੰ ਠੀਕ ਕਰਾਉਣ ਬਾਰੇ ਕਿਹਾ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਸੰਬੰਧਿਤ ਅਧਿਕਾਰੀਆ ਨੂੰ ਇਹਨਾ ਸਾਈਡਾ ਨੂੰ ਠੀਕ ਕਰਕੇ ਏਂਡ ਟੂ ਏਂਡ ਟਾਈਲਾਂ ਲਗਾਉਣ ਦੇ ਨਿਰਦੇਸ਼ ਦਿਤੇ।
ਦੋਰੇ ਉਪਰੰਤ ਸ਼੍ਰੀ ਜੋਸ਼ੀ ਨਾਲ ਬੈਠਕ ਦੋਰਾਨ ਇਲਾਕਾ ਨਿਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੇ ਸਹੀ ਢੰਗ ਨਾਲ ਨਾਂ ਲੱਗੇ ਹੋਣ ਅਤੇ ਬਾਰ ਬਾਰ ਸਪਾਰਕ ਹੋਣ ਦੀ ਮੁਸ਼ਕਿਲ ਬਾਰੇ ਦਸਿਆ, ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾਂ ਤਾਰਾਂ ਨੂੰ ਜਲਦ ਤੋਂ ਜਲਦ ਠੀਕ ਕਰਨ ਅਤੇ ਜਿਥੇ ਲੋੜ ਹੈ ਉਥੇ ਨਵੀਂ ਕੇਬਲ ਪਾਉਣ ਦੇ ਨਿਰਦੇਸ਼ ਦਿੱਤੇ ।
ਇਸ ਮੋਕੇ ਤੇ ਮਾਨਵ ਤਨੇਜਾ, ਵਿਸ਼ਾਲ ਵਧਾਵਨ, ਅਰਵਿੰਦ ਕੁਮਾਰ, ਰਾਕੇਸ਼ ਬੀਰ, ਪ੍ਰੀਤਿ ਸ਼ਰਾਦ, ਜਸਪਾਲ ਸਿੰਘ, ਜਤਿਨ ਖੇਰ, ਬਲਵੰਤ ਸਿੰਘ ਤੁੰਗ, ਪੁਨੀਤ ਗੁਪਤਾ, ਗੋਪਾਲ ਅਰੋੜਾ, ਐਸ. ਕੇ. ਅਨੰਦੁ, ਗਗਨਦੀਪ ਸਿੰਘ ਬੇਦੀ, ਸ਼ਓ ਰਾਜੀਵ ਸੇਖੜੀ, ਡਾ. ਰਾਜੂ ਚੋਹਾਨ, ਨਵਜੋਤ ਸਿੰਘ, ਮਨਦੀਪ ਸਿੰਘ, ਤਿਲਕ ਰਾਜ, ਸੰਦੀਪ ਸਿੰਘ ਆਦਿ ਹਾਜਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media