Tuesday, April 28, 2026

ਮੇਅਰ ਅਰੋੜਾ, ਤਰੁਣ ਚੁੱਘ, ਉਪਕਾਰ ਸੰਧੂ ਵਲੋਂ ਫਤਾਹਪੁਰ ਤੋਂ ਝਬਾਲ ਰੋਡ ਤੱਕ ਬਨਾਉਣ ਦਾ ਉਦਘਾਟਨ

PPN0906201511

ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਮੇਅਰ ਬਖ਼ਸ਼ੀ ਰਾਮ ਅਰੋੜਾ, ਰਾਸ਼ਟਰੀ ਸਕੱਤਰ ਭਾਜਪਾ ਤਰੁਣ ਚੁੱਘ, ਜਿਲ੍ਹਾ ਪ੍ਰਧਾਨ ਅਕਾਲੀ ਅਕਾਲੀ ਜਥਾ ਸ਼ਹਿਰੀ ਉਪਕਾਰ ਸਿੰਘ ਸੰਧੂ ਵੱਲੋਂ ਵਾਰਡ ਨੰਬਰ 59 ਦੇ ਇਲਾਕਾ ਫਤਾਹਪੁਰ ਵਿਖੇ ਲੁੱਕ ਬਜ਼ਰੀ ਦੀ ਪੱਕੀ ਸੜਕ ਪਿੰਡ ਫਤਾਹਪੁਰ ਤੋਂ ਝਬਾਲ ਰੋਡ ਤੱਕ ਬਨਾਉਣ ਲਈ ਉਦਘਾਟਨ ਕੀਤਾ। ਜਿਸ ਵਿਚ ਵਿਸੇ ਤੋਂਰ ਤੇ ਕੌਸਲਰ ਦਿਲਬਾਗ ਸਿੰਘ, ਅਕਾਲੀ ਆਗੂ ਸ਼ਮਸ਼ੇਰ ਸਿੰਘ ਸ਼ੇਰਾ, ਚੰਦਰਸ਼ੇਖਰ, ਪ੍ਰਦੂਮਨ ਸਿੰਘ ਐਸ.ਈ, ਰਾਜੂ ਚੌਹਾਨ ਸਿਹਤ ਅਫ਼ਸਰ, ਸੁਨੀਲ ਮਹਾਜਨ ਐਕਸੀਅਨ, ਸੰਦੀਪ ਸਿੰਘ ਐਕਸੀਅਨ (ਬਾਗਬਾਨੀ), ਦਵਿੰਦਰ ਹੀਰਾ, ਕਮਲਜੀਤ ਗੋਲਡੀ, ਹਰਪਾਲ ਸਿੰਘ ਪੰਨੂ, ਹੀਰਾ ਲਾਲ, ਜੋਗਿੰਦਰ ਸਿੰਘ, ਹੀਰਾ ਲਾਲ ਜਗਪਾਲ, ਗੁਰਦੀਪ ਸਿੰਘ, ਸਤੀਸ਼ ਬਹਿਲ, ਸੁਖ ਅੰਮ੍ਰਿਤ ਸਿੰਘ, ਜਸਬੀਰ ਸਿੰਘ, ਰੋਹਿਤ ਕੁਮਾਰ, ਈਸ਼ੂ ਬਹਿਲ, ਹਰਜਿੰਦਰ ਸਿੰਘ, ਰਛਪਾਲ ਸਿੰਘ, ਸੁਖਪਾਲ ਸਿੰਘ, ਹਰਦਿਆਲ ਸਿੰਘ, ਨਗਰ ਨਿਗਮ ਦੇ ਅਧਿਕਾਰੀ ਅਤੇ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਿਲ ਹਨ।
ਮੇਅਰ ਅਰੋੜਾ ਅਤੇ ਉਹਨਾ ਦੇ ਨਾਲ ਤਰੂਣ ਚੂੱਘ ਤੇ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਇਸ ਸੜਕ ਦੀ ਖਰਾਬ ਹਾਲਤ ਕਾਰਣ ਇੱਥੋਂ ਲੰਘਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਸੜਕ ਫਤਾਹਪੁਰ ਤੋਂ ਝਬਾਲ ਰੋਡ ਤੱਕ ਚੌੜੀ ਕਰਕੇ ਸਾਫ਼-ਸੁਥਰੀ ਅਤੇ ਉੱਚ ਕੁਆਲਟੀ ਦੀ ਬਣਾਈ ਜਾਵੇਗੀ, ਜਿਸ ਨਾਲ ਲੋਕਾਂ ਨੂੰ ਆਉਣ ਜਾਣ ‘ਚ ਰਾਹਤ ਮਿਲੇਗੀ। ਉਹਨਾ ਕਿਹਾ ਕਿ ਬੀਜੇਪੀ-ਅਕਾਲੀ ਦਲ ਦਾ ਮੁੱਖ ਟੀਚਾ ਵਿਕਾਸ ਕਰਾਉਣਾ ਹੈ ਅਤੇ ਸਮੁੱਚੇ ਸ਼ਹਿਰ ਦੀ ਹਰ ਵਾਰਡ ਵਿਚ ਵੱਖ-ਵੱਖ ਵਿਕਾਸ ਦੇ ਕੰਮ ਚਾਲੂ ਕੀਤੇ ਗਏ ਹਨ। ਉਹਨਾ ਇਹ ਵੀ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿਚ ਜਿਹੜੇ ਕੰਮ ਹੋਣ ਵਾਲੇ ਹਨ, ਉਹ ਵੀ ਕਰਵਾਉਣ ਉਪਰੰਤ ਸ਼ਹਿਰ ਦੀ ਵਿਕਾਸ ਪੱਖੋਂ ਦਿਖ ਸੁੰਦਰ ਹੋਵੇਗੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply