ਅਧਿਕਾਰੀਆਂ ਨੇ ਮੰਗਾਂ ਉੱਪਰ ਸਹਿਮਤੀ ਪ੍ਰਗਟਾਈ

ਪੱਟੀ, 9 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਟੈਕਨੀਕਲ ਸਰਵਿਸਜ਼ ਯੂਨੀਅਨ ਮੰਡਲ ਪੱਟੀ ਦੇ ਸਕੱਤਰ ਹਰਭਜਨ ਸਿੰਘ ਪੱਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਜਲੀ ਮੁਲਾਜਮਾਂ ਦੀਆਂ ਲਮਕੀਆਂ ਮੰਗਾਂ ਸਬੰਧੀ ਜਥੇਬੰਦੀ ਵੱਲੋਂ ਪੇਸ਼ ਕੀਤੇ ਗਏ ਮੰਗ ਪੱਤਰ ਦੇ ਅਧਾਰ ‘ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੰਡਲ ਪੱਟੀ ਦੇ ਅਧਿਕਾਰੀਆਂ ਨਾਲ ਜਥੇਬੰਦੀ ਦੇ ਮੰਡਲ ਪ੍ਰਧਾਨ ਹਰਬੰਤ ਸਿੰਘ ਆਸਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਦੇ ਬਣਦੇ ਸਾਰੇ ਬਕਾਏ ਪੈਨਸ਼ਨਾਂ 31 ਅੱਗਸਤ 2015 ਤੱਕ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਦੇ ਐਨਓਸੀ ਮੰਗਵਾਉਣ, ਸੇਵਾ ਮੁਕਤੀ ਦੇ ਦਫਤਰੀ ਹੁਕਮ ਜਾਰੀ ਕਰਨ ਅਤੇ ਸੇਵਾ ਪੱਤਰੀਆਂ ਮੁਕੰਮਲ ਕਰਕੇ ਪਅਿਾਲਾ ਹੈਡ ਆਫਿਸ ਤੋਂ ਪੜਤਾਲ ਕਰਵਾਉਣ, ਪ੍ਰਮੋਸ਼ਨ ਸਕੇਲ ਲਗਾ ਕੇ ਏਰੀਅਰ ਦੇਣ ਅਤੇ 2011 ਤੋਂ ਵੱਧ ਪੇਅ ਬੈਂਡ ਦੇ ਏਰੀਅਰ ਜਾਰੀ ਕਰਨਾ, ਕਰਮਚਾਰੀਆਂ ਦੀਆਂ ਜੀਪੀਐਫ ਫੰਡ ਦੀਆਂ ਪਾਸ ਬੁੱਕਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੁਣ ਤੱਕ ਮੁਕੰਮਲ ਕਰਨੀਆਂ ਅਤੇ ਕਰਮਚਾਰੀਆਂ ਦੇ ਵਰਕਚਾਰਜ਼ ਸਮੇਂ ਦੀਆਂ ਸਰਵਿਸ ਬੁੱਕਾਂ ਪੱਕੀਆਂ ਸਰਵਿਸ ਬੁੱਕਾਂ ਨਾਲ ਨੱਥੀ ਕਰਨਾ ਅਤੇ ਸਮੂਹ ਕਰਮਚਾਰੀਆਂ ਦੀਆਂ ਬਣਦੀਆਂ ਸਲਾਨਾ ਤਰੱਕੀਆਂ ਜੂਨ ਮਹੀਨੇ ਦੀ ਤਨਖਾਹ ਨਾਲ ਲਗਾਉਣ ਆਦਿ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਨਖ਼ਾਂ ਦੱਸਿਆ ਕਿ ਮੀਟਿੰਗ ਦੌਰਾਨ ਮੰਡਲ ਪੱਟੀ ਦੇ ਅਧਿਕਾਰੀਆਂ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ਼ ਦੁਆਇਆ ਗਿਆ ਕਿ ਸੇੇਵਾ ਮੁਕਤ ਹੋ ਚੁੱਕੇ ਕਰਮਚਾਰੀਆਂ, ਜਿਨਖ਼ਾਂ ਦੇ ਦਸਤਾਵੇਜ਼ ਮੰਡਲ ਦਫ਼ਤਰ ਪਹੁੰਚ ਗਏ ਹਨ, ਉਨਾਂ ਨੂੰ ਲੀਵ ਇਨਕੈਸ਼ਮਿੰਟ, ਗੁਰੈਚਟੀ ਸਬੰਧੀ ਕਾਰਵਾਈ ਕਰਕੇ ਇਸ ਮਹੀਨੇ ਦੀ ਤਨਖਾਹ ਨਾਲ ਅਦਾਇਗੀ ਕਰ ਦਿੱਤੀ ਜਾਵੇਗੀ ਅਤੇ ਪੈਨਸ਼ਨ ਲਗਵਾਉਣ ਸਬੰਧੀ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨਾਂ ਦੱਸਿਆ ਕਿ 2011 ਤੋਂ ਵੱਧ ਪੇਅ ਬੈਂਡ ਸਬੰਧੀ ਅਧਿਕਾਰੀਆਂ ਵੱਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਜੂਨ ਮਹੀਨੇ ਦੀ ਤਨਖਾਹ ਨਾਲ ਬਣਦੀ ਰਾਸ਼ੀ ਦੇ ਦਿੱਤੀ ਜਾਵੇਗੀ, ਕਰਮਚਾਰੀਆਂ ਦੀਆਂ ਜੀਪੀਐਫ ਪਾਸ ਬੁੱਕਾਂ ਮੁਕੰਮਲ ਕਰਨੀਆਂ ਆਰੰਭੀਆਂ ਗਈਆਂ ਹਨ, ਜੋ ਛੇਤੀ ਮੁਕੰਮਲ ਕਰ ਲਈਆਂ ਜਾਣਗੀਆਂ। ਮੀਟਿੰਗ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੰਡਲ ਪੱਟੀ ਦੇ ਸੀਨੀ ਕਾ: ਕਾ: ਇੰਜੀ: ਹਰਜੀਤ ਸਿੰਘ, ਮੰਡਲ ਸੁਪਰਡੈਂਟ ਅਨਿਲ ਕੁਮਾਰ ਖੰਨਾ, ਜਗਦੇਵ ਸਿੰਘ ਮੰਡਲ ਅਕਾਊਂਟੈਂਟ ਅਤੇ ਜਥੇਬੰਦੀ ਵੱਲੋਂ ਮੰਡਲ ਪ੍ਰਧਾਨ ਬ੍ਰਿਜ ਲਾਲ, ਮੀਤ ਸਕੱਤਰ ਅਵਤਾਰ ਸਿੰਘ ਕੈਰੋਂ, ਅਮਰੀਕ ਸਿੰਘ ਗੋਪਾਲਾ, ਸਵਰਨ ਸਿੰਘ ਅਤੇ ਜਸਵਿੰਦਰ ਸਿੰਘ ਜੱਸ ਆਦਿ ਹਾਜ਼ਿਰ ਸਨ।
Punjab Post Daily Online Newspaper & Print Media