Friday, July 17, 2026

ਅਕਾਲੀ ਦਲ ਨੇ ਨਗਰ ਕੌਂਸਲ ਮੀਟਿੰਗ ‘ਚ 2 ਕਰੋੜ 94 ਲੱਖ ਦੇ ਗੈਰ ਕਾਨੂੰਨੀ ਮਤੇ ਦਾ ਕੀਤਾ ਵਿਰੋਧ- ਲੋਧੀਨੰਗਲ

ਵਿਕਾਸ ਲਈ ਆਈਆਂ ਗ੍ਰਾਟਾਂ ਰਾਹੂ-ਕੇਤੂ ਜੋੜੀ ਨੂੰ ਲੁੱਟਣ ਨਹੀਂ ਦਿੱਤੀਆਂ ਜਾਣਗੀਆਂ

PPN1006201502

ਬਟਾਲਾ, 10 ਜੂਨ (ਨਰਿੰਦਰ ਸਿੰਘ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਬਟਾਲਾ ਸ਼ਹਿਰ ਦੇ ਵਿਕਾਸ ਲਈ ਵੱਚਨਬੱਧ ਹੈ ਪਰ ਉਹ ਬਟਾਲਾ ਕਮੇਟੀ ‘ਤੇ ਕਾਬਜ਼ ਰਾਹੂ-ਕੇਤੂ ਦੀ ਜੋੜੀ ਨੂੰ ਲੋਕਾਂ ਦਾ ਧੰਨ ਲੁੱਟਣ ਨਹੀਂ ਦੇਵੇਗਾ। ਅਕਾਲੀ ਦਲ ਨੇ ਕੱਲ ਨਗਰ ਕੌਂਸਲ ਦੀ ਮੀਟਿੰਗ ‘ਚ ਭਾਜਪਾ ਤੇ ਕਾਂਗਰਸ ਦੇ ਲੋਟੂ ਏਜੰਡਾ ਦਾ ਵਿਰੋਧ ਕੀਤਾ ਹੈ ਨਾ ਕਿ ਕਿਸੇ ਵਿਕਾਸ ਏਜੰਡੇ ਦਾ। ਇਹ ਪ੍ਰਗਟਾਵਾ ਕਰਦਿਆਂ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਅਕਾਲੀ ਕੌਂਸਲਰਾਂ ਨੇ ਭਾਜਪਾ ਵੱਲੋਂ ਲਿਆਂਦੇ ਗਏ 21-12-2011 ਦੇ ਉਸ ਮਤੇ ਦਾ ਵਿਰੋਧ ਕੀਤਾ ਹੈ ਜਿਸ ਵਿੱਚ 2 ਕਰੋੜ 94 ਲੱਖ ਰੁਪਏ ਦੀਆਂ ਬੇਨਿਜਮੀਆਂ ਤੇ ਘਪਲੇਬਾਜ਼ੀ ਹੈੈ। ਸ. ਲੋਧੀਨੰਗਲ ਨੇ ਕਿਹਾ ਕਿ ਇਸਤੋਂ ਪਹਿਲਾਂ ਆਪਣੇ ਕਾਰਜਕਾਲ ਦੌਰਾਨ ਭਾਜਪਾ ਦੀ ਨਗਰ ਕੌਂਸਲ ਪ੍ਰਧਾਨ ਅੰਬਿਕਾ ਖੰਨਾ ਤੇ ਨਗਰ ਕੌਂਸਲ ਦੇ ਪ੍ਰਸ਼ਾਸ਼ਕ ਰਹੇ ਵੱਖ-ਵੱਖ ਐੱਸ.ਡੀ.ਐੱਮ. ਵੀ ਇਸ ਮਤੇ ਨੂੰ ਗੈਰ-ਕਾਨੂੰਨੀ ਹੋਣ ਕਾਰਨ ਪਾਸ ਨਹੀਂ ਕਰਦੇ ਰਹੇ ਪਰ ਹੁਣ ਭਾਜਪਾ ਵੱਲੋਂ ਇਸ 3 ਸਾਲ ਤੋਂ ਵੱਧ ਪੁਰਾਣੇ ਮਤੇ ਨੂੰ ਨਵੀਂ ਚੁਣੀ ਕਮੇਟੀ ਤੋਂ ਪਾਸ ਕਰਾਉਣਾ ਬਿਲਕੁਲ ਗੈਰ ਕਾਨੂੰਨੀ ਹੈ। ਉਨ੍ਹਾਂ ਕਿਹਾ ਮਾਡਲ ਬਿਜਨਸ ਨਿਯਮ ਅਧੀਨ ਧਾਰਾ 31 (1) (ਡੀ) ਪੰਜਾਬ ਮਿਊਂਸੀਪਲ ਐਕਟ 1911 ਅਧਿਸੂਚਨਾ ਨੰਬਰ 7079 ਮਿਤੀ 7 ਮਾਰਚ 1924 ਤਹਿਤ ਨਵੀਂ ਕਮੇਟੀ ਦਾ ਇਸ ਪੁਰਾਣੇ ਮਤੇ ਦੀ ਪੁਸ਼ਟੀ ਕਰਨ ਦਾ ਅਧਿਕਾਰ ਨਹੀਂ ਬਣਦਾ ਹੈ।
ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਕੱਲ ਦੀ ਮੀਟਿੰਗ ਵਿੱਚ 80 ਫੀਸਦੀ ਤੋਂ ਵੱਧ ਮਤੇ ਲੋਟੂ ਤੇ ਹੇਰਾ ਫੇਰੀ ਵਾਲੇ ਸਨ ਅਤੇ ਇਨ੍ਹਾਂ ਮਤਿਆਂ ‘ਚ ਸ਼ਹਿਰ ਦੇ ਵਿਕਾਸ ਦੀ ਕੋਈ ਗੱਲ ਨਹੀਂ ਸੀ। ਸ. ਲੋਧੀਨੰਗਲ ਨੇ ਕਿਹਾ ਕਿ 21-12-2011 ਦਾ ਉਹ ਮਤਾ ਜਿਸ ਵਿੱਚ 2 ਕਰੋੜ 94 ਲੱਖ ਰੁਪਏ ਦੇ ਗੈਰ ਕਾਨੂੰਨੀ ਕੰਮ ਤੇ ਟੈਂਡਰ ਹੋਏ ਸਨ, ਉਹ ਨਗਰ ਕੌਂਸਲ ‘ਤੇ ਕਾਬਜ ਲੋਕਾਂ ਨੇ ਆਪਣੀਆਂ ਗੈਰ-ਕਾਨੂੰਨੀ ਕਲੋਨੀਆਂ ਵਿੱਚ ਲਗਾਏ ਹਨ। ਸ. ਲੋਧੀਨੰਗਲ ਨੇ ਕਿਹਾ ਕਿ ਅਸਲ ਵਿੱਚ ਇਹ ਮਤਾ ਨਗਰ ਕੌਂਸਲ ਪ੍ਰਧਾਨ ਤੇ ਉਸਦੇ ਆਕਾ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀ ਅਤੇ ਉਨ੍ਹਾਂ ਦੀ ਜੁੰਡਲੀ ਕਾਨੂੰਨ ਤੋਂ ਬਾਹਰ ਜਾ ਕੇ ਹਰ ਹੀਲੇ ਇਸ ਮਤੇ ਨੂੰ ਪਾਸ ਕਰਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੇ ਧੰਨ ਦੀ ਹੋਈ ਲੁੱਟ ਦਾ ਕਦੀ ਵੀ ਸਮਰਥਨ ਨਹੀਂ ਕਰ ਸਕਦਾ ਅਤੇ ਪਾਰਟੀ ਇਸ ਸਾਰੇ ਘਪਲੇ ਵਾਲੇ ਮਤੇ ਦਾ ਵਿਰੋਧ ਕਰਦੀ ਹੋਈ ਸਾਰੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਾਉਣ ਦੀ ਮੰਗ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਪਿਛਲੇ 10 ਸਾਲਾਂ ਦੇ ਨਗਰ ਕੌਂਸਲ ਦੇ ਕੰਮ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।
ਸ. ਲੋਧੀਨੰਗਲ ਨੇ ਕਿਹਾ ਕਿ ਕੌਂਸਲ ਪ੍ਰਧਾਨ ਸ਼ਹਿਰ ਦੇ ਵਿਕਾਸ ‘ਚ ਅਕਾਲੀ ਦਲ ਦੇ ਅੜਿਕਾ ਬਣਨ ਦੇ ਬਿਆਨ ਦੇਣ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਇਹ ਦੱਸਣ ਕਿ ਦੇਸ਼ ਅਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਬਟਾਲਾ ਕਮੇਟੀ ‘ਤੇ ਸਿਰਫ ਭਾਜਪਾ ਤੇ ਕਾਂਗਰਸ ਪਾਰਟੀਆਂ ਹੀ ਕਾਬਜ ਰਹੀਆਂ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕਾਂਗਰਸ ਤੇ ਭਾਜਪਾ ਦੀ ਅਸਲੀਅਤ ਤੋਂ ਜਾਣੂ ਹਨ ਅਤੇ ਇਹੀ ਕਾਰਨ ਹੈ ਕਿ ਬਟਾਲਾ ਵਾਸੀਆਂ ਨੇ ਨਗਰ ਕੌਂਸਲ ਚੋਣਾਂ ‘ਚ ਅਕਾਲੀ ਦਲ ਨੂੰ ਬਹੁਮਤ ਦਿੱਤਾ ਸੀ। ਸ. ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਹੀ ਵਿਕਾਸ ਦਾ ਮੁਦੱਈ ਰਿਹਾ ਹੈ ਅਤੇ ਅਕਾਲੀ ਦਲ ਦੀ ਬਦੌਲਤ ਹੀ ਦਹਾਕਿਆਂ ਬਾਅਦ ਸ਼ਹਿਰ ਵਿੱਚ ਜਲ ਸਪਲਾਈ ਤੇ ਸੀਵਰੇਜ ਦੇ ਵੱਡੇ ਪ੍ਰੋਜੈਕਟਾਂ ਸਮੇਤ ਕਈ ਵਿਕਾਸ ਕਾਰਜ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਆਪਣੇ ਕੰਮਕਾਜ ਵਿੱਚ ਇਮਾਨਦਾਰੀ ਤੇ ਪਾਰਦਰਸ਼ਤਾ ਲਿਆਵੇਗੀ ਤਾਂ ਅਕਾਲੀ ਦਲ ਵੱਲੋਂ ਇਸਦਾ ਸਮਰਥਨ ਕੀਤਾ ਜਾਵੇਗਾ।  ਇਸ ਮੋਕੇ ਉਨ੍ਹਾਂ ਨਾਲ ਕੌਂਸਲਰ ਤੇ ਅਕਾਲੀ ਦਲ ਦੇ ਸਰਕਲ ਬਟਾਲਾ ਪ੍ਰਧਾਨ ਬਲਬੀਰ ਸਿੰਘ ਬਿੱਟੂ, ਸੰਨੀ ਲੋਧੀਨੰਗਲ, ਇਕਬਾਲ ਸਿੰਘ ਸਹਿਮੀ, ਕਰਨਦੀਪ ਸਿੰਘ ਸੋਹਲ ਕੌਮੀ ਸਕੱਤਰ ਯੂਥ ਅਕਾਲੀ ਦਲ, ਪੰਕਜ ਭੱਟੀ ਕੌਂਸਲਰ, ਹਰਨੇਕ ਨੇਕੀ, ਬਲਵਿੰਦਰ ਸਿੰਘ ਚੱਠਾ, ਬਿਕਰਮਜੀਤ ਸਿੰਘ, ਕੁਲਦੀਪ ਸਿੰਘ ਭੁਟੋ, ਅਮਨਦੀਪ ਸਿੰਘ, ਮਾਸਟਰ ਗੁਰਦੇਵ ਸਿੰਘ, ਟਹਿਲਪ੍ਰੀਤ ਸਿੰਘ, ਲਾਡਾ ਬਾਜਵਾ, ਹੀਰਾ ਲਾਲ, ਕਮਰਮੀਤ ਸਿੰਘ ਰਿੰਟਾ ਆਦਿ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply