Friday, August 7, 2026

ਭਾਰਤੀ ਫ਼ੌਜ ਵੱਲੋਂ ਮਿਆਂਮਾਰ ਵਿੱਚ ਅੱਤਵਾਦੀਆਂ ਖਿਲਾਫ਼ ਕਾਰਵਾਈ ਸ਼ਲਾਘਾਯੋਗ – ਛੀਨਾ

Rajinder Mohan S Chhina

ਅੰਮ੍ਰਿਤਸਰ, 10 ਜੂਨ (ਪ੍ਰੀਤਮ ਸਿੰਘ) – ਪਿਛਲੇਂ ਦਿਨੀਂ ਮਨੀਪੁਰ ਵਿੱਚ ਭਾਰਤੀ ਫੌਜ ਦੇ ਕਾਫ਼ਿਲੇ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਭਾਰਤੀ ਫੌਜ ਵੱਲੋਂ ਮਿਆਂਮਾਰ ਵਿੱਚ ਮਾਰਮੁਕਾਨ ਦੀ ਕਾਰਵਾਈ ਦੀ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜ਼ੋਰਦਾਰ ਸ਼ਲਾਘਾ ਕਰਦੇ ਹੋਏ ਇਸ ਦੇਸ਼ ਲਈ ਮਾਣ ਵਾਲੀ ਗੱਲ ਕਰਾਰ ਦਿੱਤਾ।
ਸ: ਛੀਨਾ ਨੇ ਕਿਹਾ ਕਿ ਮਨੀਪੁਰ ਵਿੱਚ ਇਨ੍ਹਾਂ ਅੱਤਵਾਦੀਆਂ ਨੇ ਭਾਰਤੀ ਫੌਜ ਦੇ ਕਾਫ਼ਿਲੇ ‘ਤੇ ਹਮਲਾ ਕੀਤਾ ਸੀ, ਜਿਸਦਾ ਬਦਲਾ ਲੈਂਦੇ ਹੋਏ ਜਵਾਨਾਂ ਨੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤੀ ਫੌਜ ਆਪਣੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ।  ਉਨ੍ਹਾਂ ਕਿਹਾ ਕਿ ਪਾਕਿ ਨੂੰ ਵੀ ਇਸ ਕਾਰਵਾਈ ਤੋਂ ਸਬਕ ਸਿੱਖਣਾ ਹੋਵੇਗਾ ਕਿ ਭਾਰਤ ਇਸਦੀ ਸੈਨਾਵਾਂ ‘ਤੇ ਹੋ ਰਹੇ ਹਮਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਸਾਡੇ ਜਵਾਨ ਇਸਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੀ ਯੂ. ਪੀ. ਏ. ਸਰਕਾਰ ਤਾਂ ਕਮਜ਼ੋਰ ਸਰਕਾਰ ਸੀ, ਪਰ ਹੁਣ ਐੱਨ. ਡੀ. ਏ. ਦੀ ਮੋਦੀ ਸਰਕਾਰ ਮਜ਼ਬੂਤ ਇਰਾਦੇ ਵਾਲੀ ਸਰਕਾਰ ਹੈ ਅਤੇ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਲਈ ਪ੍ਰਣ ਲਿਆ ਹੋਇਆ ਹੈ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply