ਬਟਾਲਾ, 14 ਜੂਨ (ਨਰਿੰਦਰ ਬਰਨਾਲ) – ਸਥਾਨਕ ਹਰੀਕਤ ਰਾਏ ਸਮਾਧ ਬਟਾਲਾ ਤੇ ਕੰਪਿਊਟਰ ਅਧਿਆਪਕ ਸਾਂਝਾ ਫਰੰਟ ਗੁਰਦਾਸਪੁਰ ਦੀ ਮੀਟਿੰਗ ਜਿਲਾ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ।ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਅਤੇ ਸਰਕਾਰ ਦੇ ਵਿਕਾਸ ਦੇ ਨਾਅਰੇ ਦੀ ਪੋਲ ਖੋਲੀ। ਪ੍ਰੈਸ ਸਕੱਤਰ ਹਰਪੀ੍ਰਤ ਮਾਨ ਨੇ ਕਿਹਾ ਕਿ ਸਰਕਾਰ ਨੇ ਆਪਣੇ ਮੰਤਰੀਆਂ ਦੀਆਂ ਤਨਖਾਹਾਂ ਵੀ ਵਧਾ ਲਈਆਂ ਅਤੇ ਇਹ ਤਨਖਾਹ ਮਹੀਨੇ ਦੇ ਅਖਰੀਲੇ ਵਿੱਚ ਮੰਤਰੀਆਂ ਦੇ ਅਕਾਂਊਟ ਵਿੱਚ ਵੀ ਆ ਜਾਂਦੀ eੈ। ਕਿ ਸਰਕਾਰ ਨੂੰ ਇਹ ਨਹੀ ਦਿਸਦਾ ਕਿ ਕੰਪਿਊਟਰ ਅਧਿਆਪਕਾਂ ਨੇ ਵੀ ਪਰਿਵਾਰ ਹਨ। ਪ੍ਰੈਸ ਸਕੱਤਰ ਨੇ ਡੀ ਸੀ ਐਸ ਈ ਦਫ਼ਤਰ ਤੇ ਵੀ ਗੰਭੀਰ ਦੋਸ਼ ਲਗਾਏ ਕਿ ਦਫ਼ਤਰ ਵਾਲੇ ਕੋਈ ਵੀ ਕੰਪਿਊਟਰ ਅਧਿਆਪਕ ਆਪ ਡੀ ਜੀ ਐਸ ਈ ਦਫ਼ਤਰ ਜਾਂ ਕੇ ਪਵਾਉਦੇ ਹਨ।ਜਥੇਬੰਦੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਤਿੰਨ ਮਹੀਨੇ ਦੀਆਂ ਤਨਖਾਹਾਂ ਜਲਦੀ ਜਾਰੀ ਨਾ ਕੀਤੀਆਂ ਗਈਆਂ ਤਾਂ ਡੀ ਜੀ ਐਸ ਈ ਦਫਤਰ ਖਿਲਾਫ ਮੋਹਾਲੀ ਵਿਖੇ ਸਿਆਪਾ ਕੀਤਾ ਜਾਵੇਗਾ। ਇਸ ਮੌਕੇ ਅਜੇ ਪਾਲ ਸਿੰਘ ਹੁੰਦਲ, ਬਰਿੰਦਰ ਸਿੰਘ, ਰਮਨਦੀਪ ਸਿੰਘ, ਸੁਖਦੇਵ ਭੋਮਾ, ਵਰਿਆਮ ਭੋਮਾ, ਮਨਪ੍ਰੀਤ ਸਿੰਘ, ਸਤਬੀਰ ਰੰਧਾਵਾ, ਰਮਨ ਕੁਮਾਰ, ਦੀਪਕ, ਗੋਰਵ, ਰਾਜਵਿੰਦਰ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media