Tuesday, September 29, 2026

ਸ਼ਿਵ ਮੰਦਿਰ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ ਸ਼ੁਰੂ

PPN1406201510

ਛੇਹਰਟਾ, 14 ਜੂਨ (ਪ.ਪ) –  ਰੇਲਵੇ ਫਾਟਕ ਸਥਿਤ ਸ਼ਿਵ ਮੰਦਿਰ ਵਿਖੇ ਪੰਡਿਤ ਰਿਸ਼ੀ ਭਾਰਦਵਾਜ ਦੀ ਦੇਖ ਰੇਖ ਹੇਂਠ ਤਿੰਨ ਦਿਨਾਂ ਧਾਰਮਿਕ ਸਮਾਗਮ ਸ਼ੁਰੂ ਹੋ ਗਿਆ। ਪ੍ਰੌਗਰਾਮ ਦੀ ਸ਼ੁਰੂਆਤ ਮਾਤਾ ਆਰਤੀ ਦੇਵਾ ਤੇ ਨਾੱਰਥ ਈਸਟ ਸੰਪਰਕ ਸੈਲ ਬੀਜੇਪੀ ਦੇ ਜਿਲਾ ਪ੍ਰਧਾਨ ਦਰਸ਼ਨ ਲਾਲ ਹਜੂਰੀ ਨੇ ਜੋਤੀ ਜਲਾ ਕੇ ਕੀਤੀ।ਇਸ ਅਵਸਰ ‘ਤੇ ਮਾਤਾ ਆਰਤੀ ਦੇਵਾ ਨੇ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ।ਮੰਦਿਰ ਕਮੇਟੀ ਵਲੋਂ ਮਾਤਾ ਆਰਤੀ ਦੇਵਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹਰਭਜਨ ਸਿੰਘ, ਤਿਲਕ ਰਾਜ, ਬਿੱਟੂ ਮਹਾਜਨ, ਮੈਡਮ ਸੁਨੇਨਾ, ਪੁਸ਼ਪਾ ਰਾਣੀ, ਮੀਨਾ ਮਾਤਾ, ਉਰਮਲਾ ਰਾਣੀ, ਬਿਮਲਾ ਰਾਣੀ ਆਦਿ ਹਾਜਰ ਸਨ।ਅਤੁੱਟ ਲੰਗਰ ਵੀ ਵਰਤਾਇਆ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply