
ਛੇਹਰਟਾ, 14 ਜੂਨ (ਪ.ਪ) – ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂ ਤੇ ਸ੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਬਰ ਜਥੇ. ਦਿਲਬਾਗ ਸਿੰਘ ਵਡਾਲੀ ਨੇ ਅਕਾਲੀ ਜਥਾ ਸ਼ਹਿਰ ਦੇ ਜਨਰਲ ਸਕੱਤਰ ਸ਼੍ਰੀ ਅਰੁਣ ਸ਼ਰਮਾ ਦੇ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇਹਰਟਾ ਇਕ ਇਤਿਹਾਸਕ ਕਸਬਾ ਹੈ, ਜਿਸ ਦੇ ਆਸ ਪਾਸ ਕਈ ਇਤਿਹਾਸਕ ਧਾਰਮਿਕ ਅਸਥਾਨ ਸੁਸ਼ੋਭਿਤ ਹਨ, ਜਿਨਾ ਨੂੰ ਰਸਤਾ ਛੇਹਰਟਾ ਦੇ ਮੇਨ ਬਾਜ਼ਾਰ ਵਿੱਚੋ ਗੁਜਰਦਾ ਹੈ ਤੇ ਇਥੋ ਕੁੱਝ ਕਿਲੋਮੀਟਰ ਦੀ ਦੂਰੀ ਤੇ ਗੁ. ਬਾਬਾ ਬੁੱਢਾ ਸਾਹਿਬ, ਗੁ. ਸ਼੍ਰੀ ਸੰਨ ਸਾਹਿਬ ਅਤੇ ਰੇਲਵੇ ਫਾਟਕ ਦੇ ਬਿਲਕੱਲ ਨਜਦੀਕ ਗੁ. ਸ਼੍ਰੀ ਛੇਹਰਟਾ ਸਾਹਿਬ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਅਸਥਾਨ ਗੁਰਦੁਆਰਾ ਸਥਿਤ ਹਨ ਜਿਥੇ ਹਰ ਰੋਜ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਪੁੱਜਦੀਆਂ ਹਨ।
ਜਥੇ. ਵਡਾਲੀ ਨੇ ਕਿਹਾ ਕਿ ਛੇਹਰਟਾ ਵਿਖੇ ਰੇਲਵੇ ਫਾਟਕ ਉਪਰ ਪੁੱਲ ਨਾ ਹੋਣ ਕਾਰਨ ਸੰਗਤਾਂ ਅਤੇ ਰਾਹਗੀਰਾਂ ਨੂੰ ਫਾਟਕ ਬੰਦ ਹੋਣ ਤੇ ਟਰੈਫਿਕ ਜਾਮ ਲਗਣ ਦੇ ਕਾਰਨ ਕਈ ਕਈ ਘੰਟੇ ਇੰਤਜਾਰ ਕਰਨਾ ਪੈਦਾ ਹੈ। ਕਈ ਵਾਰ ਤਾਂ ਫਾਟਕ ਬੰਦ ਹੋਣ ਕਾਰਨ ਕਈ ਮਰੀਜਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨਾ ਪੰਜਾਬ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਇਥੇ ਸ਼ੁਸੋਭਿਤ ਗੁਰਧਾਮਾ ਨੂੰ ਮੁੱਖ ਰੱਖਦੇ ਹੋਏ ਛੇਹਰਟਾ ਰੇਲਵੇ ਫਾਟਕ ਤੇ ਪੁੱਲ ਦਾ ਨਿਰਮਾਣ ਜਲਦ ਕਰਵਾਵੇ। ਇਸ ਮੋਕੇ ਅਰੁਣ ਸ਼ਰਮਾ, ਡਾ. ਜਸਵੰਤ ਸਿੰਘ, ਬਾਬਾ ਲਖਵਿੰਦਰ ਸਿੰਘ, ਬਲਜੀਤ ਸਿੰਘ ਲਾਟੂ, ਅਵਤਾਰ ਸਿੰਘ ਤਾਰੂ, ਕਰਨੈਲ ਸਿੰਘ ਹਾਜਰ ਸਨ।
Punjab Post Daily Online Newspaper & Print Media