Thursday, March 26, 2026

ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰ: 7 ਦੇ ਨਿਵਾਸੀਆਂ ਦੀਆਂ ਘਰ ਘਰ ਜਾ ਕੇ ਸੁਣੀਆਂ ਮੁਸ਼ਕਿਲਾਂ

PPN1506201506

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 7 ਵਿਚ ਪੈਂਦੇ ਗੰਡਾ ਸਿੰਘ ਵਾਲਾ ਇਲਾਕੇ ਦਾ ਦੋਰਾ ਕਰਕੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਓਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਦੋਰੇ ਦੋਰਾਨ ਲੋਕਾਂ ਨੇ ਮੁਖ ਤੋਰ ਤੇ ਬਿਜਲੀ ਦੀਆਂ ਤਾਰਾਂ ਦੇ ਕਾਫੀ ਥੱਲੇ ਲਟਕੇ ਹੋਣ ਦੀ ਅਤੇ ਇਹਨਾਂ ਤਾਰਾਂ ਦੇ ਘਰਾਂ ਦੇ ਬਿਲਕੁਲ ਕੋਲੋਂ ਦੀ ਲੰਘਣ ਕਰਕੇ ਹਰ ਵੇਲੇ ਖਤਰਾ ਹੋਣ ਦੀ, ਮੀਟਰ ਵਾਲੇ ਬਕਸੇ ਗਲਤ ਢੰਗ ਨਾਲ ਲੱਗੇ ਹੋਣ ਕਾਰਣ ਆਉਣ ਵਾਲਿਆਂ ਮੁਸ਼ਕਿਲਾਂ ਬਾਰੇ ਦਸਿਆ । ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਮੋਜੂਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾਂ ਤਾਰਾਂ ਨੂੰ ਸਹੀ ਕਰਨ ਅਤੇ ਜਿਥੇ ਜਰੂਰਤ ਹੈ ਉਥੇ ਨਵੇਂ ਖੰਬੇ ਅਤੇ ਐਗਲ ਲਗਾ ਕੇ ਤਾਰਾਂ ਸਹੀ ਢੰਗ ਨਾਲ ਬੰਨਣ ਅਤੇ ਮੀਟਰ ਵਾਲੇ ਬਕਸੇ ਸਹੀ ਢੰਗ ਨਾਲ ਸਮੇਂ ਸੀਮਾਂ ਅੰਦਰ ਠੀਕ ਕਰਨ ਦੇ ਨਿਰਦੇਸ਼ ਦਿੱਤੇ ਅਤੇ ਨਵਾਂ ਟਰਾਂਸਫਾਰਮਰ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।ਇਸ ਦੋਰਾਨ ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਨੂੰ ਪੀਣ ਵਾਲਾ ਪਾਣੀ ਗੰਦਾ ਆਉਣ ਦੀ ਮੁਸ਼ਕਿਲ ਬਾਰੇ ਦਸਿਆ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਮੋਜੂਦ ਸੰਬੰਧਿਤ ਅਧਿਕਾਰੀਆਂ ਨੂੰ ਪਾਣੀ ਚੈਕ ਕਰਵਾ ਕੇ ਅਤੇ ਇਸ ਮੁਸ਼ਕਿਲ ਦਾ ਜਲਦ ਤੋ ਜਲਦ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ।ਦੋਰੇ ਦੋਰਾਨ ਸ਼੍ਰੀ ਜੋਸ਼ੀ ਨੇ ਕਈ ਗਲੀਆਂ ਦੀ ਹਾਲਤ ਖਰਾਬ ਹੋਣ ਕਰਕੇ ਇਹਨਾਂ ਗਲੀਆਂ ਨੂੰ ਬਨਾਉਣ ਦੇ ਮੋਕੇ ਤੇ ਹੀ ਮੋਜੂਦ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।ਕੁੱਝ ਇਲਾਕਾ ਨਿਵਾਸੀਆਂ ਨੇ ਕਈ ਜਗ੍ਹਾ ਤੇ ਰਾਤ ਨੂੰ ਕੋਈ ਵੀ ਸਟ੍ਰੀਟ ਲਾਇਟ ਨਾ ਹੋਣ ਕਾਰਣ ਬਿਲਕੁਲ ਹਨੇਰਾ ਹੋਣ ਦੀ ਮੁਸ਼ਕਿਲ ਬਾਰੇ ਦਸਿਆ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਸੰਬੰਧਿਤ ਅਧਿਕਾਰੀ ਨੂੰ ਜਿਥੇ ਜਿਥੇ ਜਰੂਰਤ ਹੈ ਉਥੇ 10 ਦਿਨਾਂ ਅੰਦਰ ਨਵੀਆਂ ਸਟ੍ਰੀਟ ਲਾਈਟਾਂ ਲਗਾਉਣ ਦੇ ਨਿਰਦੇਸ਼ ਦਿੱਤੇ ।
ਇਸ ਮੋਕੇ ਤੇ ਕੌਂਸਲਰ ਪ੍ਰਭਜੀਤ ਸਿੰਘ ਰਟੋਲ, ਸੰਦੀਪ ਛਿੱਬਰ, ਬੱਬੂ ਸ਼ਰਮਾ, ਗੁਰਦਿਆਲ ਲਾਡੀ, ਪਰਸਰਾਮ ਜੀ, ਡਾ. ਚੰਦਰਪਾਲ, ਰਾਜ ਕੁਮਾਰ, ਗੌਤਮ ਰਾਜ, ਹਰੀਸ਼ ਮਹਾਜਨ, ਸਮੀਰ ਸ਼ਰਮਾ, ਸੁਨੀਲ ਧਵਨ, ਸਤੀਸ਼ ਚੋਪੜਾ, ਰਾਮ ਸ਼ਰਨ, ਰਾਕੇਸ਼ ਡੀਪੁ ਵਾਲਾ, ਏ.ਸੀ.ਪੀ ਉਤਰੀ ਕਵਲਦੀਪ ਕੌਰ, ਐਸ.ਈ ਰਾਜੀਵ ਸੇਖੜੀ, ਸਿਹਤ ਅਫਸਰ ਡਾ. ਰਾਜੂ ਚੌਹਾਨ, ਐਸ.ਈ ਪੀ. ਕੇ. ਗੋਇਲ, ਐਕਸੀਅਨ ਨਵਜੋਤ ਸਿੰਘ, ਐਕਸੀਅਨ ਪ੍ਰਦੀਪ ਜੈਸਵਾਲ, ਤਿਲਕ ਰਾਜ, ਸੰਦੀਪ ਸਿੰਘ ਆਦਿ ਹਾਜਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply