Tuesday, September 29, 2026

ਜਥੇ: ਰਣੀਕੇ ਨੇ ਪੱਤਰਕਾਰ ਹਰਜੀਤ ਸਿੰਘ ਨਾਲ ਕੀਤਾ ਦੁੱਖ ਸਾਂਝਾ

PPN1506201510

ਛੇਹਰਟਾ, 15 ਜੂਨ (ਪ.ਪ) – ਪੱਤਰਕਾਰ ਹਰਜੀਤ ਗਰੇਵਾਲ ਦੀ ਸੱਸ ਸੁਰਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ ‘ਤੇ ਪੱਤਰਕਾਰ ਤੇ ਉਸਦੇ ਸਹੁਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਛੇਹਰਟਾ ਸਥਿਤ ਕਰਤਾਰ ਨਗਰ ਵਿਖੇ ਪੁੱਜੇ।ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨਾਂ ਕਿਹਾ ਕਿ ਬੱਚਿਆਂ ਵਾਸਤੇ ਮਾਂ ਪਿਓ ਦਾ ਸਾਥ ਬਹੁਤ ਜਰੂਰੀ ਹੁੰਦਾ ਹੈ, ਜਿਸ ਨਾਲ ਉਹ ਆਪਣੇ ਜੀਵਨ ਦੀ ਸਹੀ ਗਲਤ ਪਹਿਚਾਣ ਕਰ ਸਕਦਾ ਹੈ, ਅਜਿਹੇ ਦੁੱਖ ਬੱਚਿਆਂ ਵਾਸਤੇ ਬਹੁਤ ਹੀ ਅਕਹਿ ਤੇ ਅਸਹਿ ਹੁੰਦੇ ਹਨ।ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਇਸ ਮੋਕੇ ਗੁਰਦੇਵ ਸਿੰਘ, ਜੈਮਲ ਸਿੰਘ, ਡਾ. ਜਵਾਹਰ ਸਿੰਘ, ਹਰਜੀਤ ਸਿੰਘ ਗਰੇਵਾਲ, ਅਮਨਦੀਪ ਸਿੰਘ ਮਾਹਲ, ਐਡਵੋਕੇਟ ਅਜਵੰਤ ਸਿੰਘ, ਹਰੀਸ਼ ਬੱਬਰ, ਜਸਬੀਰ ਸਿੰਘ ਆਦਿ ਹਾਜਰ ਸਨ।
ਪੱਤਰਕਾਰ ਹਰਜੀਤ ਸਿੰਘ ਅਨੁਸਾਰ ਮਾਤਾ ਸੁਰਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ 16 ਜੂਨ ਨੂੰ ਨਰਾਇਣਗੜ ਸਥਿਤ ਕ੍ਰਿਸ਼ਨਾ ਮੰਦਿਰ ਵਿਖੇ 1.00 ਤੌਂ 2.00 ਵਜੇ ਹੌਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply