Tuesday, September 29, 2026

ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਦਾ ਸਲਾਨਾ ਟ੍ਰੇਨਿੰਗ ਕੈਂਪ ਮਲੇਨੀਅਮ ਸਕੂਲ ‘ਚ ਸ਼ੁਰੂ

PPN1506201511

PPN1506201512

ਛੇਹਰਟਾ, 15 ਜੂਨ (ਪ.ਪ) – ਮਲੇਨਿਅਮ ਸਕੂਲ ਮਜੀਠਾ ਰੋਡ ਵਿਖੇ ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਵਲੋ ਦਸ ਰੋਜਾ ਟੇ੍ਰਨਿੰਗ ਕੈਂਪ ਕੈਂਪ ਕਮਾਡੈਂਟ ਕਰਨਲ ਮਨੀਤਾ ਪਟਨਾਈਕ ਦੀ ਯੋਗ ਕਾਰਵਾਈ ਹੇਂਠ ਸੁਰੂ ਹੋ ਗਿਆ। ਕੈਂਪ ਦੇ ਸਵਾਗਤੀ ਭਾਸਣ ਵਿੱਚ ਬੋਲਦਿਆਂ ਕਰਨਲ ਮਨੀਤਾ ਪਟਨਾਇਕ ਵਲੋ ਵੱਖ-ਵੱਖ ਸਕੂਲ ਅਤੇ ਕਾਲਜਾਂ ਤੋ ਪਹੁੰਚੇ ਐਨਸੀਸੀ ਕੈਡਿਟਾਂ ਦਾ ਰਸਮੀ ਸਵਾਗਤ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਕੈਂਪ ਦੋਰਾਨ ਜਿੱਥੇ ਫੋਜੀ ਟੇ੍ਰਨਿੰਗ ਤੋ ਇਲਾਵਾ ਵੱਖ-ਵੱਖ ਮੁਕਾਬਲੇ ਜਿਵੇਂ ਸਭਿਆਚਾਰਕ, ਕਵਿਤਾ ਮੁਕਾਬਲੇ, ਖੇਡਾਂ ਹੌਣਗੀਆਂ, ਉੱਥੇ ਰੁੱਖ ਲਗਾਉਣ ਸਵੱਛ ਭਾਰਤ ਅਭਿਆਨ ਤਹਿਤ ਰੈਲੀ, ਪਲਸ ਪੋਲੀਓ ਤੇ ਰੈਲੀ ਤੋ ਇਲਾਵਾ ਰੋਜ ਸਵੇਰੇ ਯੋਗਾ ਦੀਆਂ ਗਤੀਵਿਧੀਆ ਕਰਵਾਈਆਂ ਜਾਣਗੀਆਂ।
ਐਨਸੀਸੀ ਕੈਡਿਟਾ ਵਲੋ ਸਕੂਲ ਕੈਂਪਸ ਵਿੱਚ ਵੱਖ-ਵੱਖ ਪ੍ਰਕਾਰ ਦੇ ਛਾਂਦਾਰ ਅਤੇ ਸਜਾਵਟੀ ਬੂਟੇ ਵੀ ਲਗਾਏ ਗਏ। ਕੈਂਪ ਕਮਾਡੈਂਟ ਨੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤੇ ਰੁੱਖਾ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ।ਇਸ ਕੈਂਪ ਵਿਚ ਜਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਤੋ 430 ਕੈਡਿਟਾਂ ਜੋ ਕਿ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਨਾਲ ਸੰਬੰਧਤ ਹਨ ਭਾਗ ਲੈ ਰਹੇ ਹਨ। ਇਸ ਮੌਕੇ ਤੇ ਲੈਫ. ਅਜੈ ਚੋਹਾਨ, ਲੈਫ. ਬਬਲਜੀਤ ਸਿੰਘ, ਲੈਫ.ਪ੍ਰਦੀਪ ਕੁਮਾਰ, ਸੁਬੇਦਾਰ ਮੇਜਰ ਬਲਬੀਰ ਸਿੰਘ, ਸੁਬੇਦਾਰ ਸੁਖਦੇਵ ਸਿੰਘ, ਸੁਖਪਾਲ ਸੰਧੂ, ਸੂਬੇਦਾਰ ਜਗਰੂਪ ਸਿੰਘ, ਬੀਐਚਐਮ ਹਰਜੀਤ ਪਾਲ ਸਿੰਘ, ਸੂਬੇਦਾਰ ਹਰਵੰਤ ਸਿੰਘ ਆਦਿ ਐਨਸੀਸੀ ਸਟਾਫ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply