Saturday, April 4, 2026

ਪੰਜਾਬ ਦੇ ਹਿੱਤਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕੈਪਟਨ ਅਮਰਿੰਦਰ – ਮਜੀਠੀਆ

ਮਜੀਠੇ ‘ਚ ਕੈਪਟਨ ਨੂੰ ਮਿਲ ਰਹੇ ਹਨ ਵੱਡੇ ਝਟਕੇ, 50 ਤੋਂ ਵੱਧ ਕਾਂਗਰਸੀ ਪਰਿਵਾਰਾਂ ਫੜਿਆ ਮਜੀਠੀਆ ਦਾ ਲੜ

PPN100418

ਅੰਮ੍ਰਿਤਸਰ, 10 ਅਪ੍ਰੈਲ (ਜਸਬੀਰ ਸਿੰਘ ਸੱਗੂ)- ਕੈਪਟਨ ਅਮਰਿੰਦਰ ਸਿੰਘ ਨੂੰ ਹਲਕਾ ਮਜੀਠਾ ਵਿਖੇ ਉੱਤੋੜਿੱਤੀ ਲੱਗ ਰਹੇ ਕਰਾਰੇ ਝਟਕਿਆਂ ਦਾ ਸਿਲਸਿਲਾ ਜਾਰੀ ਹੈ ਜਿਸ ਦੌਰਾਨ ਅੱਜ  ਪਿੰਡ ਮਹੱਦੀਪੁਰ ਵਿਖੇ 2 ਵੱਖ-ਵੱਖ ਸਮਾਗਮਾਂ ਦੌਰਾਨ 50 ਤੋਂ ਵੱਧ ਪਰਿਵਾਰਾਂ ਵੱਲੋਂ ਕਾਂਗਰਸ ਛੱਡ ਕੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਕਬੂਲ ਕਰਨ ਨਾਲ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਉਮੀਦਵਾਰ ਅਰੁਣ ਜੇਤਲੀ  ਦੀ ਚੋਣ ਮੁਹਿੰਮ ਨੂੰ ਭਾਰੀ ਬਲ ਮਿਲਿਆ ਹੈ। ਸ: ਮਜੀਠੀਆ ਨੇ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ‘ਤੇ ਤਿੱਖਾ ਹਮਲਾ ਬੋਲਦਿਆਂ ਕੈਪਟਨ ਨੂੰ ਪੰਜਾਬ ਦੇ ਹਿੱਤਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੱਤਾ ਅਤੇ ਕਿਹਾ ਕਿ 10 ਸਾਲ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਰਹੀ ਪਰ ਕੈਪਟਨ ਨੇ ਕਿਤੇ ਵੀ ਮਹਿੰਗਾਈ ਭ੍ਰਿਸ਼ਟਾਚਾਰ ਪੰਜਾਬ ਦੇ ਹੱਕਾਂ, ਹਿੱਤਾਂ, ਇੰਡਸਟਰੀ ਅਤੇ ਬਾਰਡਰ ਦੀਆਂ ਸਮੱਸਿਆਵਾਂ ਲੈ ਕੇ ਕੇਂਦਰ ਸਰਕਾਰ ਤੱਕ ਪਹੁੰਚ ਨਹੀਂ ਕੀਤੀ ਪਰ ਸੋਨੀਆ ਗਾਂਧੀ ਤੋਂ ਆਪਣੀ ਚਮੜੀ ਬਚਾਉਣ ਲਈ ਉਸ ਦੀ ਜੀ ਹਜ਼ੂਰੀ ਵਿੱਚ ਜ਼ਰੂਰ ਲੱਗਾ ਰਿਹਾ। ਮਜੀਠੀਆ ਨੇ ਕੈਪਟਨ ਵੱਲੋਂ ਨਾਮਜ਼ਦਗੀ ਦੌਰਾਨ ਆਪਣੇ ਵਿਦੇਸ਼ੀ ਬੈਂਕ ਖਾਤਿਆਂ ਨੂੰ ਲੁਕਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਜਿਸ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਹੀ ਫ੍ਰੇਬ ਅਤੇ ਝੂਠ ਨਾਲ ਕੀਤੀ ਹੈ ਉਸ ਦਾ ਬੇੜਾ ਪਾਰ ਕਿੱਥੇ ਲੱਗਣਾ ਹੈ। ਸ: ਮਜੀਠੀਆ ਨੇ ਕੈਪਟਨ ਦੇ ਇੱਕ ਪੀ ਏ ਵੱਲੋਂ ਇੱਕ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਦੀ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਮਿਲਣ ਵਾਲੀ ਵੱਡੀ ਸ਼ਿਕਸਤ ਨੂੰ ਮਹਿਸੂਸ ਕਰਦਿਆਂ  ਕੈਪਟਨ ਸਮੇਤ ਉਸ ਦੀ ਪੂਰੀ ਟੀਮ ਹੀ ਬੌਖਲਾਹਟ ਵਿੱਚ ਹੈ ਅਤੇ ਕੈਪਟਨ ਖੁਦ ਬੌਂਦਲਿਆ ਫਿਰ ਰਿਹਾ ਹੈ। ਉਨ੍ਹਾਂ ਕੈਪਟਨ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਉਸ ਦੇ ਦਿਮਾਗ ‘ਤੇ ਹਾਰ ਦੇ ਡਰ ਦਾ ਇਨ੍ਹਾਂ ਅਸਰ ਹੋ ਗਿਆ ਹੈ ਕਿ ਉਸ ਨੂੰ ਹੁਣ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਉਸ ਦਾ ਵਿਰੋਧੀ ਉਮੀਦਵਾਰ ਅਰੁਣ ਜੇਤਲੀ ਹੈ ਪਰ ਹੈਰਾਨ ਕਰਨ ਵਾਲੀ ਗਲ ਹੈ ਕਿ ਉਹ ਕਹਿ ਰਿਹਾ ਹੈ ਕਿ ਮਜੀਠੀਆ ਨੂੰ ਭਜਾਉਣ ਲਈ ਮੈਨੂੰ ਵੋਟ ਪਾਓ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਦੇ ਅਤਿ ਨਜ਼ਦੀਕੀਆਂ ਤੋਂ ਸੂਚਨਾ ਮਿਲੀ ਹੈ ਕਿ ਕੈਪਟਨ ਅੱਧੀ-ਅੱਧੀ ਰਾਤ ਨੂੰ ਵੀ ਮਜੀਠੀਆ ਅਤੇ ਮਜੀਠੇ ਵਾਲਿਆਂ ਦਾ ਨਾਂਅ ਲੈ ਲੈ ਕੇ ਬੁੜਬੁੜਾਉਂਦਾ ਹੈ। ਮਜੀਠੀਆ ਨੇ ਵਿਧਾਨ ਸਭਾ ਦੇ 3 ਤੋਂ ਵੱਧ ਵਾਰ ਬਰੂੰਹਾਂ ਨਾ ਟੱਪਣ ਵਾਲੇ ਕੈਪਟਨ ਦੇ ਰਜਵਾੜਾਸ਼ਾਹੀ ਤੌਰ ਤਰੀਕਿਆਂ ‘ਤੇ ਚੋਟ ਕਰਦਿਆਂ ਕਿਹਾ ਕਿ ਕੈਪਟਨ ਇੱਕ ਨਾਲਾਇਕ ਵਿਦਿਆਰਥੀ ਦੀ ਤਰ੍ਹਾਂ 166 ਮਈ ਨੂੰ ਨਤੀਜਾ ਸੁਣਨ ਵੀ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਦੀ ਪੰਜਾਬ ਪ੍ਰਤੀ ਨਫ਼ਰਤ ਦੀ ਇਹ ਇੰਤਹਾ ਹੀ ਹੈ ਕਿ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਵਾਇਆ ਨਵੰਬਰ ‘੮੪ ਵਿੱਚ ਸਿੱਖਾਂ ਦੇ ਕਤਲੇਆਮ ਕਰਵਾਏ ਅਤੇ ਪੰਜਾਬ ਦੇ ਹਰ ਮੁੱਦੇ ਨੂੰ ਅਣਗੌਲਿਆਂ ਕੀਤਾ। ਉਨ੍ਹਾਂ ਦੇਸ਼ ਦੀ ਆਰਥਿਕਤਾ ਨੂੰ ਲੀਹੋਂ ਲਾਉਣ ਦਾ ਦੋਸ਼ ਕੇਂਦਰ ਸਿਰ ਲਾਉਂਦਿਆਂ ਕਿਹਾ ਕਿ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੇ ਵਿਕਾਸ ਦਰ ਸਾਢੇ 8 ਫੀਸਦੀ ਤੋਂ ਸਾਢੇ 4 ਫੀਸਦੀ ਆ ਗਈ ਹੈ। ਲੋਕ ਕਾਂਗਰਸ ਨੂੰ ਹੋਰ ਬਰਦਾਸ਼ਤ ਕਰਨ ਲਈ ਤਿਆਰ ਨਹੀਂ, 30 ਅਪ੍ਰੈਲ ਨੂੰ ਕੈਪਟਨ ਅਤੇ ਕਾਂਗਰਸ ਪਾਰਟੀ ਦਾ ਪੱਤਾ ਸਾਫ਼ ਹੋਣਾ ਨਿਸ਼ਚਿਤ ਹੈ ਅਤੇ ਮੋਦੀ ਦੀ ਸਰਕਾਰ ਕੇਂਦਰ ਵਿੱਚ ਬਣੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੀ ਤਕਦੀਰ ਬਦਲਣ ਦੀ ਵਾਰੀ ਹੈ। ਹਲਕਾ ਮਜੀਠਾ ਦੀ ਹੋਰ ਨੁਹਾਰ ਬਦਲਣ ਅੰਮ੍ਰਿਤਸਰ ਅਤੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਰੁਣ ਜੇਤਲੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਵੱਖ-ਵੱਖ ਸਮਾਗਮਾਂ ਦੌਰਾਨ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਪੰਚਾ, ਸਾਬਕਾ ਪੰਚਾ ਵਿੱਚ ਤਰਸੇਮ ਸਿੰਘ, ਸਵਰਨ ਸਿੰਘ, ਕਸ਼ਮੀਰ ਸਿੰਘ, ਜਗੀਰ ਸਿੰਘ, ਗੁਰਦੀਪ ਸਿੰਘ, ਪਿਆਰਾ ਮਸੀਹ, ਬੀਰਾ ਸਿੰਘ, ਜਗੀਰ ਸਿੰਘ ਆਦਿ ਸ਼ਾਮਿਲ ਸਨ। ਇਸ ਮੌਕੇ ਸੂਬੇਦਾਰ ਸੁਲੱਖਣ ਸਿੰਘ ,ਗੁਲਜ਼ਾਰ ਸਿੰਘ, ਜੋਗਾ ਸਿੰਘ ਸਰਪੰਚ, ਲਖਵਿੰਦਰ ਸਿੰਘ, ਕੇਵਲ ਸਿੰਘ ਸਰਪੰਚ, ਜਗਜੀਤ ਸਿੰਘ ਮੈਨੇਜਰ, ਬਲਵਿੰਦਰ ਸਿੰਘ ਮੈਨੇਜਰ, ਅਜਮੇਰ ਸਿੰਘ ,ਸਤਨਾਮ ਸਿੰਘ, ਅਮਨਦੀਪ ਸਿੰਘ, ਮੇਜਰ ਸ਼ਿਵੀ, ਸੁਖਦੀਪ ਸਿੱਧੂ, ਗਗਨਦੀਪ ਸਿੰਘ ਭਕਨਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply