
ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਪੰਜਾਬ ਸਰਕਾਰ ਦੀ ਨੈਸ਼ਨਲ ਅਰਬਨ ਹੈਲਥ ਮਿਸ਼ਨ ਸਕੀਮ ਤਹਿਤ ਜਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਇਲਾਕਿਆਂ ਵਿਚ ਚਲਾਏ ਜਾ ਰਹੇ 14 ਅਰਬਨ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ 2 ਕਮਿਉਨਟੀ ਹੈਲਥ ਸੈਟਰਾਂ ਦੇ ਅਪਗ੍ਰੇਡੇਸ਼ਨ ਅਤੇ ਇਹਨਾਂ ਦੇ ਸੁਧਾਰ ਲਈ ਮੇਅਰ ਬਖਸ਼ੀ ਰਾਮ ਅਰੋੜਾ ਦੀ ਅਗੁਵਾਈ ਹੇਠ ਸਿਟੀ ਅਰਬਨ ਹੈਲਥ ਸੁਸਾਇਟੀ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪ੍ਰਦੀਪ ਕੁਮਾਰ ਸਭਰਵਾਲ, ਕਮਿਸ਼ਨਰ, ਨਗਰ ਨਿਗਮ ਅੰਮ੍ਰਿਤਸਰ ਬਤੌਰ ਕੋ-ਚੇਅਰਮੈਨ, ਸ. ਜੈ ਸਿੰਘ, ਸਿਵਲ ਸਰਜਨ, ਅੰਮ੍ਰਿਤਸਰ ਬਤੌਰ ਚੀਫ਼ ਐਗਜੈਕਟਿਵ ਅਫ਼ਸਰ, ਡਾ: ਪ੍ਰਭਦੀਪ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਬਤੌਰ ਕਨਵੀਨਰ ਅਤੇ ਸੁਸਾਇਟੀ ਦੇ ਸਮੂਹ ਮੈਂਬਰ ਵੀ ਸ਼ਾਮਿਲ ਸਨ। ਮੇਅਰ ਦੀ ਅਗੁਵਾਈ ਹੇਠ ਇਸ ਮੀਟਿੰਗ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਇਲਾਕਿਆਂ ਗੇਟ ਖਜਾਨਾ, ਭਗਤਾਂਵਾਲਾ, ਗਵਾਲਮੰਡੀ, ਜੋਧ ਨਗਰ, ਛੇਹਰਟਾ, ਸਕੱਤਰੀ ਬਾਗ, ਰਣਜੀਤ ਐਵੀਨਿਊ, ਮੁਸਤਫਾਬਾਦ, ਹਰੀਪੁਰਾ, ਬਸੰਤ ਐਵੀਨਿਊ, ਰਾਮਬਾਗ, ਗੋਬਿੰਦ ਨਗਰ, ਕੋਟ ਖਾਲਸਾ ਅਤੇ ਕਾਂਗੜਾ ਕਾਲੋਨੀ ਵਿਖੇ ਚਲ ਰਹੇ 14 ਅਰਬਨ ਪ੍ਰਾਇਮਰੀ ਹੈਲਥ ਸੈਂਟਰਾਂ, 2 ਕਮਿਉਨਟੀ ਹੈਲਥ ਸੈਂਟਰ ਢਾਬ ਖਟੀਕਾਂ ਅਤੇ ਨਰੈਣਗੜ੍ਹ, ਤੁੰਗਪਾਈ ਅਤੇ ਕੋਟ ਮਿੱਤ ਸਿੰਘ ਵਿਖੇ 2 ਨਵੇਂ ਕਿਉਂਸਿਕਸ ਵਿਚ ਸ਼ਹਿਰ ਦੇ ਨਿਵਾਸੀਆਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਦੇਣ ਅਤੇ ਇਮਾਰਤਾਂ ਨੂੰ ਅਪਗ੍ਰੇਡ ਕਰਨ ਲਈ ਵਿਚਾਰ-ਵਟਾਂਦਰਾਂ ਕੀਤਾ ਗਿਆ।
ਮੇਅਰ ਅਰੋੜਾ ਨੇ ਕਿਹਾ ਕਿ ਸਮੂਹ ਅਰਬਨ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੁੰ ਅਪਗ੍ਰੇਡ ਕਰਕੇ ਹੋਰ ਬੇਹਤਰ ਬਣਾਇਆ ਜਾ ਰਿਹਾ ਹੈ।ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਸੈਂਟਰਾਂ ਵਿਚ ਜਨਤਾ ਨੂੰ ਬੇਹਤਰ ਸਿਹਤ ਸੇਵਾਂਵਾਂ ਅਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਨ ਲਈ ਸਿਖਲਾਈ ਸਬੰਧੀ ਵੀ ਇਤਜ਼ਾਮ ਕੀਤੇ ਗਏ ਹਨ।ਉਹਨਾ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਹਸਪਤਾਲ ਢਾਬ ਖਟੀਕਾਂ ਅਤੇ ਨਰੈਣਗੜ੍ਹ ਵਿਖੇ ਸਥਿਤ ਇਮਾਰਤਾਂ ਵਿਚ ਕਮਿਊਨਟੀ ਹੈਲਥ ਸੈਂਟਰਾਂ ਲਈ ਜਗ੍ਹਾਂ ਨਗਰ ਨਿਗਮ ਦੇ ਹਾਊਸ ਦੀ ਮੰਜੂਰੀ ਉਪਰੰਤ ਦਿੱਤੀ ਜਾਵੇਗੀ ਤਾਂ ਜੋ ਇੱਥੇ ਵੀ ਮਰੀਜ਼ਾਂ ਦਾ ਇਲਾਜ਼ ਹੋ ਸਕੇ।ਉਹਨਾ ਇਹ ਵੀ ਕਿਹਾ ਕਿ ਤੁੰਗਪਾਈ ਅਤੇ ਕੋਟ ਮਿੱਤ ਸਿੰਘ ਵਿਖੇ ਦੋਨਾਂ ਖੋਖਿਆ ਵਿਚ ਲੋਕਾਂ ਦੇ ਇਲਾਜ਼ ਲਈ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਖੋਲੇ ਜਾਣਗੇ। ਉਹਨਾ ਵੱਲੋਂ ਇਹ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਜਿਹੜੇ ਮੈਡੀਕਲ ਸੈਂਟਰਾਂ ਵਿਚ ਕਮੀਆਂ ਰਹਿ ਗਈਆਂ ਹਨ, ਉਹਨਾ ਨੂੰ ਦੂਰ ਕੀਤਾ ਜਾਵੇ ਅਤੇ ਇਹਨਾਂ ਸੈਂਟਰਾਂ ਵਿਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਮੁਹੱਈਆ ਕੀਤਾ ਜਾਵੇ ਤਾਂ ਜੋ ਸਮੂਹ ਸੈਂਟਰਾਂ ਵਿਚ ਹਰ ਤਰ੍ਹਾਂ ਦੇ ਇਲਾਜ਼ ਹੋ ਸਕਣ ਅਤੇ ਜਿਆਦਾ ਤੋਂ ਜਿਆਦਾ ਸਿਹਤ ਸੇਵਾਂਵਾਂ ਸਬੰਧੀ ਸਹੂਲਤਾਂ ਮੁਹੱਈਆਂ ਕੀਤੀਆਂ ਜਾ ਸਕਣ।
ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਾਸ਼ੀ ਦੀ ਠੀਕ ਢੰਗ ਨਾਲ ਵਰਤੋਂ ਕੀਤੀ ਜਾਵੇਗੀ। ਉਹਨਾ ਕਿਹਾ ਕਿ ਇਸ ਮਿਸ਼ਨ ਤਹਿਤ ਹਰ ਮਹੀਨੇ ਵਿਚ ਇਹਨਾਂ ਸੈਂਟਰਾਂ ਵਿਚ ਮੈਡੀਕਲ ਕੈਂਪ ਲਗਾ ਕੇ ਵੀ ਮੈਡੀਕਲ ਸਹੂਲਤਾਂ ਮੁਹੱਈਆਂ ਕੀਤੀਆਂ ਜਾਣਗੀਆਂ।ਉਹਨਾਂ ਸ਼ਹਿਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਜ ਪ੍ਰਣਾਲੀ ਵਿਚ ਆਪਣਾ ਸਹਿਯੋਗ ਦੇਣ ਅਤੇ ਸਰਕਾਰ ਵੱਲੋਂ ਅਰਬਨ ਪ੍ਰਾਇਮਰੀ ਹੈਲਥ ਸੈਟਰਾਂ ਅਤੇ ਕਮਿਊਨਟੀ ਹੈਲਥ ਸੈਂਟਰਾਂ ਵਿਖੇ ਮੁਹੱਈਆਂ ਕੀਤੀਆਂ ਸਿਹਤ ਸੇਵਾਂਵਾਂ ਦਾ ਲਾਭ ਉਠਾਉਣ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media