Tuesday, September 29, 2026

ਸ੍ਰ. ਹਰਜੀਤ ਸਿੰਘ ਬੇਦੀ ਨਮਿਤ ਅੰਤਿਮ ਅਰਦਾਸ 21 ਜੂਨ ਨੂੰ

PPN1806201503

ਅੰਮ੍ਰਿਤਸਰ, 18 ਜੂਨ (ਗੁਰਪ੍ਰੀਤ ਸਿੰਘ) – ਸ੍ਰ. ਹਰਜੀਤ ਸਿੰਘ ਬੇਦੀ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 21 ਜੂਨ ਐਤਵਾਰ ਨੂੰ ਪੈਣਗੇ।ਸ੍ਰ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਸ੍ਰ. ਹਰਜੀਤ ਸਿੰਘ ਬੇਦੀ ਇਸ ਫਾਨੀ ਸੰਸਾਰ ਤੋਂ ਸਾਨੂੰ 11 ਜੂਨ ਨੂੰ ਅਲਵਿਦਾ ਕਹਿ ਕੇ ਚੱਲੇ ਗਏ।ਇਹ ਵਿਛੋੜਾ ਨਾ ਭੁਲਣ ਯੋਗ ਹੈ ਉਨਾਂ ਕਿਹਾ ਕਿ ਸ੍ਰ. ਹਰਜੀਤ ਸਿੰਘ ‘ਸਿੰਘ ਸਭਾ ਲਹਿਰ’ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਕਾਬਲੇ ਗੌਰ ਰਹੀ ਉਨ੍ਹਾਂ ਦੇ ਇਸ ਪ੍ਰਭਾਵ ਕਰਕੇ ਹੀ ਵੀਰ ਹਰਜੀਤ ਸਿੰਘ ਬੇਦੀ ਤੇ ਪਿਤਾ ਜੀ ਸ਼ਖ਼ਸੀਅਤਾ ਦਾ ਅਤੁੱਟ ਪ੍ਰਭਾਵ ਸੀ। ਪੰਥ ਦੇ ਮਹਾਨ ਵਿਦਵਾਨ ਬੇਦੀ ਲਾਲ ਸਿੰਘ ਸਾਹਿਤਕਾਰ ਦੀਆਂ ਲਿਖਤਾਂ ਦੇ ਪ੍ਰਭਾਵ ਤੇ ਪ੍ਰੇਰਣਾ ਸਦਕਾ ਸ੍ਰ. ਹਰਜੀਤ ਸਿੰਘ ਬੇਦੀ ਨੇ ਪੰਜਾਬ ਰਾਜ ਬਿਜਲੀ ਬੋਰਡ ਦੀ ਸੇਵਾ ਕਰਦਿਆਂ ਤਿੰਨ ਕਹਾਣੀਆਂ ਦੀਆਂ ਪੁਸਤਕਾਂ ਤੇ ਇੱਕ ਨਿਬੰਧਾ ਦੀ ਪੁਸਤਕ ਦੀ ਰਚਨਾ ਕੀਤੀ।ਤੀਜੀ ਪੀੜੀ ਦੀ ਪੰਜਾਬੀ ਕਹਾਣੀ ਦੇ ਕਹਾਣੀਕਾਰਾਂ ਵਿੱਚ ਕੁਝ ਚੋਣਵੇਂ ਕਹਾਣੀਕਾਰ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਪੁਸਤਕ “ਅਸੀਂ ਤੁਹਾਡੇ ਮਹਿਰਮ ਹੋਇ” ਵਿੱਚ ਪਹਿਲੀ ਵਾਰ ਸ਼ਾਮਲ ਹੋਏ। ਇਸ ਕਹਾਣੀਆਂ ਦੀ ਪੁਸਤਕ ਵਿੱਚ ਵਰਿਆਮ ਸਿੰਘ ਸੰਧੂ, ਗੁਲ ਚੌਹਾਨ, ਮੁਖਤਾਰ ਗਿੱਲ, ਹਰਪਾਲਜੀਤ ਪਾਲੀ, ਸਿੱਧੂ ਦਮਦਮੀ ਆਦਿ ਸ਼ਾਮਲ ਸਨ। ਉਨ੍ਹਾਂ ਦੀਆਂ ਕਹਾਣੀਆਂ ਸਧਾਰਨ ਮਨੁੱਖ ਦੇ ਦਿਸਦੇ ਤੇ ਅਣਦਿਸਦੇ ਦੁੱਖਾਂ ਨੂੰੰ ਸਮਝਣ ਤੇ ਪੇਸ਼ ਕਰਨ ‘ਤੇ ਬਲ ਦੇਂਦੀਆਂ ਸਨ। ਨਕਸਲਬਾੜੀ ਲਹਿਰ ਨਾਲ ਸਬੰਧਤ ਉਨ੍ਹਾਂ ਦੀਆਂ ਕਹਾਣੀਆਂ “ਇਕੋ ਸ਼ਤੀਰੀ ਵਾਲਾ ਕੋਠਾ”, ‘ਬਾਬਣ’ ‘ਤੇ “ਵਾਛੜ” ਬਹੁਤ ਚਰਚਾ ਵਿੱਚ ਰਹੀਆਂ ਖਾੜਕੂ ਲਹਿਰ ਬਾਰੇ ਉਨ੍ਹਾਂ ਦੀ ਕਹਾਣੀ “ਪਰਨਾਲੇ”, ਦੂਰ ਦਰਸ਼ਨ ਵੱਲੋਂ ਫਿਲਮਾਈ ਤੇ ਕਈ ਵਾਰ ਦਿਖਾਈ ਗਈ।
ਉਨ੍ਹਾਂ ਦੱਸਿਆ ਕਿ ਸ੍ਰ. ਹਰਜੀਤ ਸਿੰਘ ਅਜਿਹੇ ਵਿਆਕਤੀ ਸਨ ਜੋ ਸਹਿਜ ਰੂਪ ਵਿਚ ਬਿਨਾਂ ਪ੍ਰਦਰਸ਼ਨ ਕੀਤਿਆਂ ਆਪਣਾ ਕੰਮ ਕਰਦੇ ਰਹਿੰਦੇ ਸਨ ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਵਿੱਚ ਢਿੱਲ ਮੱਠ ਚੱਲ ਰਹੀ ਸੀ।ਪਰ ਇਹ ਪਤਾ ਨਹੀ ਸੀ ਕਿ ਇਸ ਤਰ੍ਹਾਂ ਅਚਨਚੇਤ ਉਹ ਸਾਰਿਆਂ ਨੂੰ ਛੱਡ ਜਾਣਗੇ, ਅਖੀਰ ਉਹ 11 ਜੂਨ 2015 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਕਦੀ ਖਿਆਲ ਵਿਚ ਵੀ ਨਹੀਂ ਸੀ। ਉਹ ਆਪਣੇ ਪਿਛੇ ਚਾਰ ਧੀਆਂ, ਇਕ ਪੁੱਤਰ ਸ. ਰੁਪਿੰਦਰ ਸਿੰਘ ਤੇ ਛੋਟੇ ਭਰਾ (ਸ. ਦਿਲਜੀਤ ਸਿੰਘ ਬੇਦੀ) ਨੂੰ ਛੱਡ ਗਏ ਹਨ ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਸਮਾਗਮ 21 ਜੂਨ ਐਤਵਾਰ 12:00 ਤੋਂ 1:30 ਵਜੇ ਭਾਈ ਗੁਰਦਾਸ ਹਾਲ, ਟਾਊਨ ਹਾਲ, ਅੰਮ੍ਰਿਤਸਰ ਵਿਖੇ ਹੋਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply