Thursday, March 26, 2026

ਨਾਮਵਰ ਗਜ਼ਲਗੋ ਖੁਸ਼ਵੰਤ ਕੰਵਲ ਦਾ ਦੇਹਾਂਤ- ਸਸਕਾਰ ਕੀਤਾ

PPN1806201504

ਅੰਮ੍ਰਿਤਸਰ, 18 ਜੂਨ (ਗੁਰਚਰਨ ਸਿੰਘ) – ਸਾਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜੁਬਾਨ ਦੇ ਨਾਮਵਰ ਸ਼ਾਇਰ ਸ੍ਰੀ ਖੁਸ਼ਵੰਤ ਕੰਵਲ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਅੱਜ ਉਨ੍ਹਾਂ ਸਥਾਨਕ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਆਪਣੀ ਰਿਹਾਇਸ਼ ਤੇ ਆਖਰੀ ਸਵਾਸ ਲਏ। ਸ੍ਰੀ ਦੀਪ ਦਵਿੰਦਰ ਸਿੰਘ ਅਤੇ ਦੇਵ ਦਰਦ ਤੋਂ ਸਾਂਝੇ ਤੌਰ ਤੇ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਡਾਕ ਅਤੇ ਤਾਰ ਵਿਭਾਗ ਤੋਂ ਫਾਰਗ ਹੋਏ ਖੁਸ਼ਵੰਤ ਕੰਵਲ ਆਪਣੀ ਖੁਸ਼ਨੁਮਾ ਜਿੰਦਗੀ ਦੀਆਂ 76 ਬਹਾਰਾਂ ਮਾਣ ਕੇ ਇਸ ਦੁਨੀਆਂ ਤੋਂ ਰੁਖਸਤ ਹੋਏ ਹਨ। ਉਨ੍ਹਾਂ ਪੰਜਾਬੀ ਗਜ਼ਲ ਵਿੱਚ ਜਿਕਰਯੋਗ ਕੰਮ ਕੀਤਾ ਹੈ। ਉਨ੍ਹਾਂ ਵੱਲੋਂ ‘ਸੋਚਾਂ ਤੇ ਸੁਪਨੇ’, ‘ਕਾਮਨਾ’, ‘ਆਪਣਾ ਸ਼ਹਿਰ ਪਰਾਈਆਂ ਰੁੱਤਾਂ’, ‘ਧੁੱਪ ਦੀ ਕਾਤਰ’, ‘ਟੁੱਕੜੇ ਟੁੱਕੜੇ ਮੌਸਮ’, ‘ਅਲਵਿਦਾ ਤੋਂ ਪਹਿਲਾਂ’, ‘ਮੈਂ ਅਤੇ ਮੇਰੇ ਹਾਦਸੇ’, ‘ਧਰਤੀ ਦੇ ਤਾਰੇ’, ‘ਨਕਸ਼ ਪੌਣਾਂ ਸੰਭਾਲੇ’ ਅਤੇ ‘ਕਹਿ ਰਿਹਾ ਹਾਂ ਗਜ਼ਲ ਮੈਂ’ ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੇ ਸੰਘਰਸ਼ਮਈ ਅਤੇ ਤੰਗੀਆਂ-ਤੁਰਸ਼ੀਆਂ ਵਾਲੇ ਜੀਵਨ ਨੂੰ ਵੇਖਦਿਆਂ ਵਿਰਸਾ ਵਿਹਾਰ ਸੋਸਾਇਟੀ ਅੰਮ੍ਰਿਤਸਰ ਦੀ ਪਹਿਲਕਦਮੀਂ ਨਾਲ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਤੱਤਕਾਲੀਨ ਡਿਪਟੀ ਕਮਿਸ਼ਨਰ ਸz: ਕਾਹਨ ਸਿੰਘ ਪੰਨੂ ਹੋਰਾਂ ਦੇ ਵਿਸ਼ੇਸ਼ ਉੱਦਮ ਨਾਲ ਉਨ੍ਹਾਂ ਦੀ ਆਰਥਿਕ ਮਦਦ ਦੇ ਨਾਲ-ਨਾਲ ਉਨ੍ਹਾਂ ਦੀਆਂ ਸਮੁੱਚੀਆਂ ਗਜ਼ਲਾਂ ਨੂੰ ਇੱਕ ਥਾਂ ਤੇ ਛਾਪਣ ਦਾ ਉਪਰਾਲਾ ਵੀ ਕੀਤਾ।ਸ੍ਰੀ ਖੁਸ਼ਵੰਤ ਕੰਵਲ ਦੇ ਸਪੁੱਤਰ ਨਵਤੇਜ ਸਿੰਘ ਅਤੇ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਸ੍ਰੀ ਕੰਵਲ ਦੀ ਅੰਤਿਮ ਅਰਦਾਸ 27 ਜੂਨ ਸ਼ਨੀਵਾਰ ਬਾਅਦ ਦੁਪਹਿਰ ਉਨ੍ਹਾਂ ਦੇ ਗ੍ਰਹਿ ਵਿਖੇ ਹੋਵੇਗੀ।
ਅੱਜ ਉਨ੍ਹਾਂ ਦੇ ਅਕਾਲ ਚਲਾਣੇ ਤੇ ਸ੍ਰੀ ਕੇਵਲ ਧਾਲੀਵਾਲ, ਡਾ. ਜਗਦੀਸ਼ ਸੱਚਦੇਵਾ, ਸ੍ਰੀ ਨਿਰਮਲ ਅਰਪਨ, ਕਲਿਆਣ ਅੰਮ੍ਰਿਤਸਰੀ, ਹਰਬੰਸ ਸਿੰਘ ਨਾਗੀ, ਡਾ. ਲਾਭ ਸਿੰਘ ਖੀਵਾ, ਡਾ. ਕਰਮਜੀਤ ਸਿੰਘ, ਸੁਰਿੰਦਰਪ੍ਰੀਤ ਘਣੀਆ, ਸੁਸ਼ੀਲ ਦੋਸਾਂਝ, ਮੱਖਣ ਸਿੰਘ ਕੋਹਾੜ, ਜਗਤਾਰ ਗਿੱਲ, ਸ੍ਰੀ ਮਲਵਿੰਦਰ, ਸਰਬਜੀਤ ਸੰਧੂ, ਅਰਤਿੰਦਰ ਸੰਧੂ, ਮੁਖਤਾਰ ਗਿੱਲ, ਜਸਬੀਰ ਸਿੰਘ ਸੱਗੂ, ਅਜਾਇਬ ਸਿੰਘ ਹੁੰਦਲ, ਹਰਫੂਲ ਸਿੰਘ, ਡਾ. ਕਸ਼ਮੀਰ, ਸੁਮੀਤ ਸਿੰਘ, ਹਜ਼ਾਰਾ ਸਿੰਘ ਚੀਮਾ, ਜਸਬੀਰ ਝਬਾਲ, ਭੁਪਿੰਦਰ ਸਿੰਘ ਸੰਧੂ, ਮਾਸਟਰ ਗੁਰਦੇਵ ਸਿੰਘ ਭਰੋਵਾਲ, ਹਰਭਜਨ ਸਿੰਘ ਭਾਟੀਆ, ਡਾ. ਪਰਮਿੰਦਰ, ਡਾ. ਦਰਿਆ, ਜਸਬੀਰ ਕੌਰ, ਗੁਰਵਿੰਦਰ ਮਕਨਾ ਅਤੇ ਤਰਲੋਚਨ ਸਿੰਘ ਤਰਨ ਤਾਰਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਭਾਈਚਾਰੇ ਨੇ ਉਨ੍ਹਾਂ ਦੇ ਤੁਰ ਜਾਣ ਤੇ ਗਹਿਰ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply