Thursday, March 26, 2026

ਭੋਜਨ ਦੇ ਲੰਗਰ ਦੇ ਨਾਲ ਹੀ ਵਿਦਿਅਕ ਲੰਗਰ ਅੱਜ ਦੇ ਸਮੇਂ ਦੀ ਜ਼ਰੂਰਤ – ਜੀ.ਕੇ

ਦਿੱਲੀ ਕਮੇਟੀ ਵੱਲੋਂ ਭਵਿੱਖ ਸਲਾਹ ਮੇਲੇ ਦੀ ਕੀਤੀ ਗਈ ਸ਼ੁਰੂਆਤ

ਸਿਰਸਾ ਨੇ ਵਿਦਿਆਰਥੀਆਂ ਨੂੰ ਸੋਚ ਸਮਝ ਕੇ ਵਿਦਿਅਕ ਖੇਤਰ ਚੁਨਣ ਦਾ ਦਿੱਤਾ ਸੱਦਾ

PPN1806201505

ਨਵੀਂ ਦਿੱਲੀ, 18 ਜੂਨ (ਅੰਮ੍ਰਿਤ ਲਾਲ ਮੰਨਣ) ਇੱਕ ਛੱਤ ਦੇ ਥੱਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਲੋੜਿੰਦਾ ਖੇਤਰ ਉਨ੍ਹਾਂ ਦੀ ਕਾਬਲੀਅਤ ਅਤੇ ਮੰਨ ਮਾਫਿਕ ਸੋਚ ਮੁਤਾਬਕ ਚੁਨਣ ਦੀ ਸਲਾਹ ਦੇਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਦਿਨੀ ਭਵਿੱਖ ਸਲਾਹ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਪਿਛਲੇ ਸਾਲ ਦੀ ਤਰ੍ਹਾਂ ਲਗਾਏ ਗਏ ਇਸ ਮੇਲੇ ਦਾ ਉਦੱਘਾਟਨ ਅੱਜ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਐਸ਼ਿਅਨ ਅਕੈਡਮੀ ਆਫ ਫ਼ਿਲਮ ਐਂਡ ਟੈਲੀਵਿਜ਼ਨ ਦੇ ਸੰਦੀਪ ਮਾਰਵਾਹ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਕਮੇਟੀ ਵੱਲੋਂ ਇਸ ਮੌਕੇ ਕੌਮੀ ਘੱਟ ਗਿਣਤੀ ਕਮੀਸ਼ਨ ਦੇ ਮੈਂਬਰ ਡਾ. ਅਜਾਇਬ ਸਿੰਘ ਅਤੇ ਨੈਸ਼ਨਲ ਸਕਿਲ ਡੇਵਲਪਮੈਂਟ ਕਾਰਪੋਰੇਸ਼ਨ ਦੇ ਸੀ.ਈ.ਓ. ਅਤੁਲ ਭਟਨਾਗਰ ਦਾ ਫੁੱਲਾਂ ਦੇ ਗੁਲਦਸਤੇ ਰਾਹੀਂ ਸਵਾਗਤ ਵੀ ਕੀਤਾ ਗਿਆ। ਵਿਦਿਆਰਥੀਆਂ ਨੂੰ ਇਸ ਮੌਕੇ ਸੰਬੋਧਨ ਕਰਦੇ ਹੋਏ ਜੀ.ਕੇ. ਨੇ ਦਿੱਲੀ ਕਮੇਟੀ ਦੇ ਇਸ ਉਪਰਾਲੇ ਦੀ ਤੁਲਨਾ ਵਿਦਿਅਕ ਲੰਗਰ ਨਾਲ ਵੀ ਕੀਤੀ। ਭੋਜਨ ਦੇ ਲੰਗਰ ਦੇ ਨਾਲ ਹੀ ਅੱਜ ਦੇ ਸਮਾਜ ਵਿੱਚ ਅੱਗੇ ਵੱਧਣ ਵਾਸਤੇ ਸਿੱਖਿਆ ਨੂੰ ਜਰੂਰੀ ਦੱਸਦੇ ਹੋਏ ਜੀ.ਕੇ. ਨੇ ਰਾਸ਼ਟਰ ਨਿਰਮਾਣ ਵਾਸਤੇ ਕੁਸ਼ਲ ਅਤੇ ਪੜੇ ਲਿੱਖੇ ਨੋੌਜਵਾਨਾ ਦੀ ਫੌਜ ਵਿੱਚ ਵਾਧਾ ਕਰਨ ਨੂੰ ਵੀ ਆਪਣਾ ਟੀਚਾ ਦੱਸਿਆ।
ਗਲੋਬਲ ਵਰਲਡ ਵਿੱਚ ਤਕਨੀਕ ਕਾਰਣ ਘੱਟ ਰਹੀਆਂ ਦੂਰੀਆਂ ਦਾ ਫਾਇਦਾ ਚੁਕਣ ਲਈ ਇਨ੍ਹਾਂ ਮੇਲਿਆਂ ਵਿੱਚ ਸ਼ਮੁੂਲੀਅਤ ਰਾਹੀਂ ਆਪਣੀ ਮੁੱਠੀ ਵਿੱਚ ਕਰਨ ਦਾ ਸੱਦਾ ਦਿੰਦੇ ਹੋਏ ਜੀ.ਕੇ. ਨੇ ਕੌਮੀ ਘੱਟ ਗਿਣਤੀ ਕਮੀਸ਼ਨ ਅਤੇ ਉਸਦੇ ਅਧੀਨ ਚਲਦੇ ਕੁਸ਼ਲਤਾ ਵਿਕਾਸ ਦੇ ਅਦਾਰਿਆਂ ਵਿੱਚ ਘੱਟ ਗਿਣਤੀ ਕੌਮਾਂ ਦੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੁੂਲੀਅਤਾਂ ਦਾ ਵੀ ਫਾਇਦਾ ਮੇਲੇ ਵਿੱਚ ਲੱਗੇ ਸਟਾਲਾਂ ‘ਤੇ ਜਾ ਕੇ ਚੁਕੱਣ ਦੀ ਵੀ ਵਿਦਿਆਰਥੀਆਂ ਨੂੰ ਅਪੀਲ ਕੀਤੀ।
ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮੇਲੇ ਵਿੱਚ ਮੌਜੂਦ ਵੱਡੀ ਯੂਨਿਵਰਸੀਟਿਆਂ ਅਤੇ ਵਿਦਿਅਕ ਅਦਾਰਿਆਂ, ਭਵਿੱਖ ਸਲਾਹਕਾਰਾਂ, ਵਿਦਿਅਕ ਸਲਾਹਕਾਰਾਂ, ਖੋਜਕਾਰਾਂ ਅਤੇ ਪ੍ਰੇਰਣਾਵਾਦੀ ਬੁੂਲਾਰਿਆਂ ਵੱਲੋਂ ਵਿਦਿਅਕ ਖੇਤਰ ਵਿੱਚ ਦਿੱਤੀ ਜਾ ਰਹੀ ਸਲਾਹਵਾਂ ਨੂੰ ਅਪਨਾਉਣ ਦੀ ਵੀ ਵਿਦਿਆਰਥੀਆਂ ਨੂੰ ਬੇਨਤੀ ਕੀਤੀ। ਸਿਰਸਾ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਆਸ ਜਤਾਉਂਦੇ ਹੋਏ ਸੋਚ ਸਮਝ ਕੇ ਆਪਣਾ ਭਵਿੱਖ ਵਿਦਿਅਕ ਖੇਤਰ ਵਿੱਚ ਚੁਨਣ ਦੀ ਵੀ ਗੱਲ ਕਹੀ। ਇਸ ਮੇਲੇ ਨੂੰ ਵਿਦਿਆਰਥੀਆਂ ਲਈ ਅੱਜ ਦੇ ਸਮੇਂ ਦੀ ਜ਼ਰੂਰਤ ਦੱਸਦੇ ਹੋਏ ਸਿਰਸਾ ਨੇ ਇਸ ਦੌਰਾਨ ਹਜ਼ਾਰਾ ਵਿਦਿਆਰਥੀਆਂ ਦੇ ਮੇਲੇ ਵਿੱਚ ਭਾਗ ਲੈਣ ਦੀ ਵੀ ਉਮੀਦ ਜਤਾਈ।
ਕਮੇਟੀ ਦੇ ਸਕੂਲੀ ਸਿੱਖਿਆ ਕਾਉਂਸਿਲ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਵਿਦਿਅਕ ਖੇਤਰ ਵਿੱਚ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ‘ਤੇ ਪੰਛੀ ਝਾਤ ਪਾਉਂਦੇ ਹੋਏ ਕਮੇਟੀ ਵੱਲੋਂ ਭੱਵਿਖ ਵਿੱਚ ਵੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਦਿਆਰਥੀ ਪੱਖੀ ਮਾਹੌਲ ਕਮੇਟੀ ਦੇ ਅਦਾਰਿਆਂ ਵਿੱਚ ਸਿਰਜਨ ਦਾ ਵੀ ਭਰੋਸਾ ਦਿੱਤਾ।ਇਸ ਮੇਲੇ ਵਿੱਚ ਲੱਗੇ ੬੦ ਸਟਾਲਾਂ ਵਿੱਚ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ਤੋਂ ਇਲਾਵਾ ਕੇਂਦਰੀ ਘੱਟ ਗਿਣਤੀ ਮੰਤਰਾਲੇ, ਦਿੱਲੀ ਸਰਕਾਰ ਦੇ ਘੱਟ ਗਿਣਤੀ ਤੇ ਮਾਲੀ ਵਿਕਾਸ ਨਿਗਮ, ਕੇ.ਆਰ. ਮੰਗਲਮ ਯੁੂਨਿਵਰਸਿਟੀ, ਜਾਮੀਆ ਮਿਲੀਆ ਯੂਨਿਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ, ਅਕਾਲ ਯੂਨਿਵਰਸਿਟੀ, ਮਾਨਵ ਰਚਨਾ ਇੰਟਰਨੈਸ਼ਨਲ ਯੂਨਿਵਰਸਿਟੀ, ਐਸ.ਜੀ.ਟੀ, ਯੂਨਿਵਰਸਿਟੀ ਆਦਿਕ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਟਾਲ ਵੀ ਸ਼ਾਮਿਲ ਹਨ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ, ਮਨਮੋਹਨ ਸਿੰਘ, ਆਈ.ਟੀ. ਇੰਚਾਰਜ ਵਿਕਰਮ ਸਿੰਘ ਅਤੇ ਐਜੂਕੇਸ਼ਨ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply