Thursday, March 26, 2026

ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਜਨਮ ਅਤੇ ਮੌਤ ਵਿਭਾਗ ਦੇ ਕੰਮਕਾਜ ਦਾ ਲਿਆ ਜ਼ਾਇਜਾ

ਮੇਅਰ ਨਗਰ ਨਿਗਮ ਸ੍ਰੀ ਬਖਸ਼ੀ ਰਾਮ ਅਰੋੜਾ
ਮੇਅਰ ਨਗਰ ਨਿਗਮ ਸ੍ਰੀ ਬਖਸ਼ੀ ਰਾਮ ਅਰੋੜਾ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵੱਲੋਂ ਨਗਰ ਨਿਗਮ, ਅੰਮ੍ਰਿਤਸਰ ਦੇ ਜਨਮ ਅਤੇ ਮੌਤ ਵਿਭਾਗ ਦੇ ਕੰਮਕਾਜ ਸਬੰਧੀ ਅਚਨਚੇਤ ਨਰੀਖਣ ਕੀਤਾ।ਇਸ ਅਵਸਰ ਤੇ ਉਹਨਾਂ ਦੇ ਨਾਲ ਡਾ:ਰਾਮ ਚਾਵਲਾ ਕੌਸਲਰ, ਰਾਕੇਸ਼ ਵੈਦ ਕੌਸਲਰ, ਰਾਜੂ ਚੌਹਾਨ, ਸਿਹਤ ਅਫ਼ਸਰ, ਗੁਰਦਿਆਲ, ਸਕੱਤਰ, ਅਸ਼ੋਕ ਗੁਪਤਾ ਮੌਕੇ ਤੇ ਮੌਜੂਦ ਸਨ।
ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਜਨਮ ਅਤੇ ਮੌਤ ਵਿਭਾਗ ਦੇ ਕੰਮਕਾਜ ਦਾ ਜਾਇਜਾ ਲਿਆ ਅਤੇ ਸਬੰਧਤ ਰਿਕਾਰਡ ਦੀ ਜਾਂਚ ਕਰਨ ਉਪਰੰਤ ਇਸ ਵਿਭਾਗ ਦੇ ਇੰਚਾਰਜ ਡਾ: ਨਵਜੋਤ ਕੌਰ, ਡਾ: ਮੁਨੀਸ਼ ਅਤੇ ਸ੍ਰਸਤਪਾਲ, ਸੁਪਰਡੈਂਟ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਜਨਮ ਅਤੇ ਮੌਤ ਸਬੰਧੀ ਰਿਕਾਰਡ ਨੂੰ ਠੀਕ ਢੰਗ ਨਾਲ ਵਰਤੋਂ ਵਿਚ ਲਿਆ ਕੇ ਇਸ ਦੀ ਸਾਂਭ-ਸੰਭਾਲ ਕਰਵਾਈ ਜਾਵੇ। ਉਹਨਾ ਜਨਮ ਅਤੇ ਮੌਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਪਾਸੋਂ ਰੋਜ਼ਾਨਾ ਜਨਮ, ਮੌਤ, ਸੋਧ ਅਤੇ ਲੇਟ ਇੰਦਰਾਜ਼ ਸਬੰੰਧੀ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਦੀ ਜਾਣਕਾਰੀ ਵੀ ਲਈ ਅਤੇ ਹਦਾਇਤਾਂ ਕੀਤੀਆਂ ਕਿ ਰੋਜਾਨਾ ਬਿਨੈਕਾਰਾਂ ਨੂੰ ਰਾਈਟ-ਟੂ-ਸਰਵਿਸ ਐਕਟ ਦੇ ਆਧਾਰ ‘ਤੇ ਮਿੱਥੇ ਸਮੇਂ ਵਿਚ ਸਰਟੀਫਿਕੇਟ ਜਾਰੀ ਕੀਤੇ ਜਾਣ ਤਾਂ ਜੋ ਇਸ ਵਿਭਾਗ ਵਿਚ ਆਕੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾ ਸਬੰਧਤ ਅਧਿਕਾਰੀਆਂ ਨੁੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਜਨਮ ਤੇ ਮੌਤ ਦੇ ਸਰਟੀਫਿਕੇਟਾਂ ਦੀਆਂ ਫੀਸਾਂ ਜਮ੍ਹਾਂ ਕਰਵਾਉਣ ਸਬੰਧੀ ਅਤੇ ਸਰਟੀਫਿਕੇਟ ਵਿਚ ਸੋਧ ਅਤੇ ਲੇਟ ਇੰਦਰਾਜ਼ ਸਬੰੰਧੀ ਵਿਭਾਗ ਪਾਸ ਜਮ੍ਹਾਂ ਕਰਾਉਣ ਵਾਲੇ ਦਸਤਾਵੇਜ਼ਾਂ ਦਾ ਬਿਓਰਾ ਵੱਖ-ਵੱਖ ਬੋਰਡਾਂ ਤੇ ਲਿਖਵਾ ਕੇ ਬੋਰਡ ਵਿਭਾਗ ਦੇ ਬਾਹਰ ਖਿੜਕੀਆਂ ਤੇ ਲਗਾਏ ਜਾਣ ਤਾਂ ਜੋ ਜਨਤਾ ਨੂੰ ਸਰਟੀਫਿਕੇਟ ਲੈਣ ਸਬੰਧੀ ਹਰ ਜਾਣਕਾਰੀ ਪ੍ਰਾਪਤ ਹੋਵੇ। ਮੇਅਰ ਨੇ ਇਹ ਵੀ ਆਦੇਸ਼ ਦਿੱਤੇ ਕਿ ਜਨਮ ਅਤੇ ਮੌਤ ਵਿਭਾਗ ਪਾਸੋਂ ਜਨਮ ਅਤੇ ਮੌਤ ਆਦਿ ਦੇ ਸਰਟੀਫਿਕੇਟ ਲੈਣ ਸਬੰਧੀ ਜਾਣਕਾਰੀ ਲਈ ਅਤੇ ਫਾਰਮ ਭਰਨ ਲਈ ਮੇਅਰ ਦੇ ਦਫ਼ਤਰ ਦੇ ਨਾਲ ਖੁੱਲੇ ਪੁਛਗਿੱਛ ਦਫ਼ਤਰ ਵਿਚ ਇਕ ਹੋਰ ਖਿੜਕੀ ਖੋਲੀ ਜਾਵੇ ਤਾਂ ਜੋ ਇਸ ਖਿੜਕੀ ਵਿਚ ਪੂਰੀ ਜਾਣਕਾਰੀ ਦੇਣ ਵਾਲਾ ਕਰਮਚਾਰੀ ਇਹ ਸਹੂਲਤ ਪ੍ਰਦਾਨ ਕਰਨ ਲਈ ਤੁਰੰਤ ਤਾਇਨਾਤ ਰਹੇ। ਉਨਾਂ ਨੇ ਇਹ ਵੀ ਹਦਾਇਤਾਂ ਕੀਤੀਆਂ ਕਿ ਜਨਮ ਅਤੇ ਮੌਤ ਸਬੰਧੀ ਸਾਲ-2004 ਤੋਂ ਲੈਕੇ 2014 ਤੱਕ ਪੂਰਾ ਰਿਕਾਰਡ ਕੰਮਪਿਊਟਰਾਈਜ਼ਡ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਨਿਵਾਸੀਆਂ ਨੂੰ ਲੌੜੀਂਦੇ ਸਰਟੀਫਿਕੇਟ ਬਿਨਾ ਕਿਸੇ ਕਠਿਨਾਈ ਦੇ ਉਪਲਬਧ ਹੋ ਸਕਣ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply