Wednesday, August 5, 2026

ਮਾਨਿਕ ਨੇ ਭਾਜਪਾ ਪ੍ਰਧਾਨ ਸ਼ਾਹ ਨੂੰ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਿਲਾਂ ਦੱਸੀਆਂ

PPN1806201509

ਛੇਹਰਟਾ, 18 ਜੂਨ (ਪ.ਪ) – ਆਲ ਮੁਸਲਿਮ ਵੈਲਫੇਅਰ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾਨਿਕ ਅਲੀ ਤੇ ਸੁਸਾਇਟੀ ਦੇ ਮੈਂਬਰਾਂ ਤੇ ਅਹੁਦੇਦਾਰਾਂ ਨਾਲ ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਉਚੇਚੇੇ ਤੌਰ ਤੇ ਮਿਲੇ ਅਤੇ ਸ੍ਰੀ ਸ਼ਾਹ ਨੂੰ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ।ਉਨਾਂ ਨੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ, ਮਸਜਿਦ ਤੇ ਬੌਰਡ ਦੀ ਪ੍ਰਾਪਰਟੀ ਤੇ ਹੋ ਰਹੇ ਨਜਾਇਜ ਕਬਜਿਆਂ ਸਬੰਧੀ ਮੁਸ਼ਕਿਲਾਂ ਨੂੰ ਜਲਦ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਮੁਸਲਿਮ ਭਾਈਚਾਰਾ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹੈ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੀ ਅਗਵਾਈ ਹੇਂਠ ਹੌਣ ਵਾਲੀਆਂ 2017 ਦੀਆਂ ਚੌਣਾਂ ਵਿਚ ਵੀ ਪੂਰੀ ਤਨਦੇਹੀ ਨਾਲ ਭਾਜਪਾ ਦਾ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿੱਤ ਦਿਵਾਉਣਗੇ।
ਸ੍ਰੀ ਸ਼ਾਹ ਨੇ ਮਾਨਿਲ ਅਲੀ ਨੂੰ ਵਿਸ਼ਵਾਸ ਦਵਾਇਆ ਕਿ ਉਹ ਜਲਦ ਹੀ ਮੁਸਲਿਮ ਭਾਈਚਾਰੇ ਦੀ ਮੁਸ਼ਕਿਲਾਂ ਨੂੰ ਹੱਲ ਕਰਵਾਉਣਗੇ।ਇਸ ਮੋਕੇ ਐਗਜੇਕਟਿਵ ਮੈਂਬਰ ਪੰਜਾਬ ਭਾਜਪਾ ਮਾਨਿਕ ਅਲੀ, ਜਨਰਲ ਸਕੱਤਰ ਖੁਰਸ਼ੀਦ ਅਹਿਮਦ, ਵਾਈਸ ਪ੍ਰਧਾਨ ਨਫੀਜ ਅਹਿਮਦ, ਕੈਸ਼ੀਅਰ ਇਫਤਿਖਾਰ, ਮੌਲਾਨਾ ਸ਼ਾਹ ਆਲਮ ਆਦਿ ਮੌਜੂਦ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply