Thursday, July 9, 2026

ਦਿੱਲੀ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਭੇਜੀ ਗਈ ਵਿਸ਼ੇਸ਼ ਟ੍ਰੇਨ

PPN1906201504

ਨਵੀਂ ਦਿੱਲੀ, 19 ਜੂਨ (ਅੰਮ੍ਰਿਤ ਲਾਲ ਮੰਨਣ) – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350 ਸਾਲਾਂ ਸਮਾਗਮਾ ਵਿੱਚ ਹਿੱਸਾ ਲੈਣ ਲਈ ਦਿੱਲੀ ਤੋਂ 1530 ਯਾਤਰੂਆਂ ਦਾ ਜਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਹੈ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਸਫਦਰਜੰਗ ਸਟੇਸ਼ਨ ਤੋਂ ਇਸ ਵਿਸ਼ੇਸ਼ ਟ੍ਰੇਨ ਨੂੰ ਦੇਰ ਰਾਤ ਰਵਾਨਾ ਕਰਦੇ ਹੋਏ ਯਾਤਰੂਆਂ ਦੀ ਚੰਗੀ ਯਾਤਰਾ ਲਈ ਆਪਨੀਆਂ ਸ਼ੂਭ ਆਸੀਸਾਂ ਵੀ ਦਿੱਤੀਆਂ। ਇਸ ਟ੍ਰੇਨ ਵਿੱਚ ਲਗੇ 18 ਕੋਚਾਂ ਵਿੱਚ ਯਾਤਰੂਆਂ ਦੀ ਸੁਵਿਧਾ ਲਈ ਕਮੇਟੀ ਵੱਲੋਂ ਲੰਗਰ ਅਤੇ ਪਾਣੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਕਮੇਟੀ ਦੇ ਮੈਂਬਰਾਂ ਰਾਹੀਂ ਸਿੱਖ ਸੰਗਤਾਂ ਤੱਕ ਯਾਤਰਾ ਦੀਆਂ ਭੇਂਟਾ ਰਹਿਤ ਟਿਕਟਾਂ ਦੇ ਵੰਡ ਦੀ ਗੱਲ ਕਰਦੇ ਹੋਏ ਸਤਪਾਲ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਰੇਲ ਯਾਤਰਾ ਸੰਗਤਾਂ ਦੀ ਵਿਸ਼ੇਸ਼ ਮੰਗ ‘ਤੇ ਉਲੀਕਣ ਦਾ ਵੀ ਦਾਅਵਾ ਕੀਤਾ। ਸਤਪਾਲ ਸਿੰਘ ਨੇ ਸਟੇਸ਼ਨ ‘ਤੇ ਹੀ ਇਸ ਮੌਕੇ ਸੰਗਤਾ ਨੂੰ ਲੰਗਰ ਵੀ ਛਕਾਉਣ ਦੀ ਜਾਣਕਾਰੀ ਦਿੰਦੇ ਹੋਏ ਸਮਾਗਮਾ ਦੀ ਸਮਾਪਤੀ ਉਪਰੰਤ ਉਕਤ ਟ੍ਰੇਨ ਵੱਲੋਂ ਯਾਤਰੂਆਂ ਨੂੰ ਵਾਪਿਸ ਸਫਦਰਜੰਗ ਸਟੇਸ਼ਨ ‘ਤੇ ਵਾਪਿਸ ਲੈ ਕੇ ਆਉਣ ਦੀ ਵੀ ਗੱਲ ਕਹੀ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply