ਦਰਬਾਰ ਸਾਹਿਬ ਦੇ ਸ਼ਰਧਾਲੂਆਂ ਦੇ ਚੋਰੀ ਕੀਤੇ 18 ਮੋਬਾਇਲ ਵੀ ਮਿਲੇ
ਜੰਡਿਆਲਾ ਗੁਰੁ, 20 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸ੍ਰੀ ਈਸ਼ਵਰ ਚੰਦਰ ਆਈ.ਪੀ.ਐਸ, ਆਈ .ਜੀ.ਪੀ ਬਾਰਡਰ ਜੋਨ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ੍ਰੀ ਜਸਦੀਪ ਸਿੰਘ ਐਸ.ਐਸ.ਪੀ ਅਤੇ ਸ੍ਰੀ ਜੁਗਰਾਜ ਸਿੰਘ ਡੀ.ਐਸ.ਪੀ ਇੰਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੰਜੀਵ ਕੁਮਾਰ ਇੰਚਾਰਜ ਸੀ.ਆਈ.ਏ ਅੰਮ੍ਰਿਤਸਰ ਦਿਹਾਤੀ ਵਲੋਂ ਅਪਨੇ ਦਫ਼ਤਰ ਇੱਕ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਉਹਨਾ ਵਲੋਂ ਵੱਖ-ਵੱਖ ਪਾਰਟੀਆ ਤਿਆਰ ਕਰਕੇ ਕਾਰਵਾਈ ਕਰਦੇ ਹੋਏ ਏ.ਐਸ.ਆਈ ਹਰਜਿੰਦਰ ਸਿੰਘ ਸੀ ਸੀ.ਆਈ.ਏ ਸਟਾਫ ਅੰਮ੍ਰਿਤਸਰ ਦਿਹਾਤੀ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਦੀ ਇਤਲਾਹ ਤੇ ਹਰਜਿੰਦਰ ਸਿੰਘ ਉਰਫ ਜਿੰਦਾ (ਕਵੀਸ਼ਰ) ਪੁੱਤਰ ਸਰਪੰਚ ਸਿੰਘ ਅਤੇ ਉਸਦੇ ਭਰਾ ਗੁਰਮੇਜ਼ ਸਿੰਘ ਉਰਫ ਗੇਜਾ ਜੱਟ ਵਾਸੀਆਨ ਮੀਆ ਪੰਧੇਰ ਤੋਂ 20 ਕੈਨ ਅਲਕੋਹਲ ਤੋਂ ਤਿਆਰ ਕੀਤੀ ਸ਼ਰਾਬ ਜੋ ਲੋਕਾਂ ਨੂੰ ਸ਼ਰਾਬ ਦੱਸਕੇ ਵੇਚਦੇ ਸਨ, ਬ੍ਰਾਮਦ ਕਰਕੇ ਮੁਕੱਦਮਾ ਨੰਬਰ 58 ਮਿਤੀ 10-06-2015 ਜੁਰਮ 61-1-14 ਆਬਕਾਰੀ ਐਕਟ, 420 ਆਈ.ਪੀ.ਸੀ ਥਾਣਾ ਕੱਥੂਨੰਗਲ ਵਿਖੇ ਦਰਜ ਰਜਿਸਟਰ ਕੀਤਾ ਗਿਆ, ਜੋ ਇਹ ਅਲਕੋਹਲ (ਸ਼ਰਾਬ)ਜਗਦੇਵ ਸਿੰਘ ਪੁਤਰ ਮੁਖਤਾਰ ਸਿੰਘ ਅਤੇ ਹਰਜੀਤ ਸਿੰਘ ਵਾਸੀ ਰਾਮਪੁਰਾ ਥਾਣਾ ਚਾਟੀਵਿੰਡ ਵਲੋਂ ਸਪਲਾਈ ਕੀਤੀ ਜਾਦੀ ਹੈ।
ਏ.ਐਸ.ਆਈ ਪ੍ਰਤਾਪ ਸਿੰਘ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਅੰਮ੍ਰਿਤਸਰ ਦਿਹਾਤੀ ਵੱਲੋਂ ਮੁਖਬਰੀ ਪਰ ਨਾਕਾਬੰਦੀ ਕਰਕੇ ਜਗਸੀਰ ਸਿੰਘ ਉਰਫ ਜੱਸੀ ਪੁੱਤਰ ਜਗਜੀਤ ਸਿੰਘ ਵਾਸੀ ਮਹਿਰਾ ਖੁਰਦ ਅਹਿਮਦਗੜ ਸੰਗਰੂਰ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਹਕੂਮਤ ਵਾਲਾ ਜਿਲ੍ਹਾ ਫਿਰੋਜਪੁਰ ਨੂੰ ਗ੍ਰਿਫਤਾਰ ਕਰਕੇ ਇੰਨ੍ਹਾ ਪਾਸੋ 18 ਮੋਬਾਈਲ ਵੱਖ-ਵੱਖ ਕਿਸਮਾਂ ਦੇ ਅਤੇ 100 ਗ੍ਰਾਮ ਨਸ਼ੀਲਾ ਪਾਊਡਰ, 100 ਕੈਪਸੂਲ ਨਸ਼ੀਲਾ ਬ੍ਰਾਮਦ ਕੀਤੇ। ਉਕਤ ਦੋਸ਼ੀਆ ਨੇ ਇਹ ਮੋਬਾਈਲ ਟਰੇਨਾ ਵਿਚੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਸ਼ਰਧਾਲੂਆ ਦੇ ਚੋਰੀ ਕੀਤੇ ਸਨ, ਅੱਜ ਇਲਾਕਾ ਥਾਣਾ ਕੰਬੋਅ ਵਿਖੇ ਵੇਚਣ ਦੀ ਤਲਾਸ਼ ਵਿਚ ਘੁੰਮ ਰਹੇ ਸਨ, ਜਿਸਤੇ ਮੁਕੱਦਮਾ ਨੰਬਰ 108 ਮਿਤੀ 19-06-2015 ਜੁਰਮ 379, 411 ਆਈ.ਪੀ.ਸੀ, 21-22-61-85 ਐਨ.ਡੀ.ਪੀ.ਐਸ ਐਕਟ ਥਾਣਾ ਕੰਬੋਅ ਦਰਜ ਕਰਵਾਇਆ ਗਿਆ, ਤਫਤੀਸ਼ ਜਾਰੀ ਹੈ।
ਐਚ.ਸੀ ਰਣਜੀਤ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ. ਏ ਸਟਾਫ ਅੰਮ੍ਰਿਤਸਰ, ਦਿਹਾਤੀ ਵਲੋਂ ਮੁਖਬਰੀ ਪਰ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਮੀਆ ਪੰਧੇਰ ਦੇ ਘਰ ਰੇਡ ਕਰਕੇ 7500 ਐਮ.ਐਲ ਸ਼ਰਾਬ ਨਜਾਇਜ ਬ੍ਰਾਮਦ ਕਰਕੇ ਮੁਕੱਦਮਾ ਨੰਬਰ 59 ਮਿਤੀ 19-06-2015 ਜੁਰਮ 61-1-14 ਐਕਸਾਈਜ਼ ਐਕਟ ਥਾਣਾ ਕੱਥੂਨੰਗਲ ਦਰਜ ਕੀਤਾ ਗਿਆ, ਦੋਸ਼ੀ ਮੋਕਾ ਤੋਂ ਪੁਲਿਸ ਪਾਰਟੀ ਨੂੰ ਦੇਖਕੇ ਭੱਜ ਗਿਆ।
ਐਚ.ਸੀ ਤੇਜਪਾਲ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਅੰਮ੍ਰਿਤਸਰ, ਦਿਹਾਤੀ ਵਲੋਂ ਮੁਖਬਰੀ ਪਰ ਰੋਡ ਕਰਕੇ ਦਲਵਿੰਦਰ ਸਿੰਘ ਉਰਫ ਮੋਟੂ ਪੁੱਤਰ ਰਤਨ ਸਿੰਘ ਜੱਟ ਵਾਸੀ ਮੀਆ ਪੰਧੇਰ ਦੇ ਘਰੋਂ 7500 ਐਮ.ਐਲ ਸ਼ਰਾਬ ਨਜਾਇਜ ਬ੍ਰਾਮਦ ਕਰਕੇ ਮੁੱਕਦਮਾ ਨੰਬਰ 60 ਮਿਤੀ 19-06-2015 ਜੁਰਮ 61-1-14 ਐਕਸਾਈਜ ਐਕਟ ਥਾਣਾ ਕੱਥੂਨੰਗਲ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਮੋਕੇ ਤੋਂ ਫਰਾਰ ਹੋ ਗਿਆ। ਐਚ.ਸੀ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਅੰਮ੍ਰਿਤਸਰ, ਦਿਹਾਤੀ ਵਲੋਂ ਮੁਖਬਰੀ ਪਰ ਕਾਲਾ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਵਰਪਾਲ ਪਾਸੋ 10 ਹਜ਼ਾਰ 500 ਐਮ.ਐਲ ਸ਼ਰਾਬ ਨਜਾਇਜ ਬ੍ਰਾਮਦ ਕਰਕੇ ਮੁੱਕਦਮਾ ਨੰਬਰ 88 ਮਿਤੀ 19- 06-2015 ਜੁਰਮ 61-1-14 ਐਕਸਾਈਜ ਐਕਟ ਥਾਣਾ ਚਾਟੀਵਿੰਡ ਦਜ ਕੀਤਾ ਗਿਆ, ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ।
Punjab Post Daily Online Newspaper & Print Media