Saturday, June 20, 2026

ਮੰਤਰੀ ਅਨਿਲ ਜੋਸ਼ੀ ਨੇ ਦਿੱਤਾ ਚਾਂਦ ਐਵਨਿਊ ਪੰਚਾਇਤ ਨੂੰ 10 ਲੱਖ ਦਾ ਚੈਕ

PPN2106201511

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਅੰਮ੍ਰਿਤਸਰ ਉੱਤਰੀ ਵਿਚ ਪੇਂਦੀ ਫ਼ਤਹਿਗੜ੍ਹ ਚੂੜੀਆਂ ਰੋਡ ਸਥਿਤ ਚਾਂਦ ਐਵਨਿਊ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਆਪਣੀ ਗ੍ਰਾਂਟ ਵਿਚ 10 ਲੱਖ ਰੁਪਏ ਰਾਸ਼ੀ ਦਾ ਚੈਕ ਪ੍ਰਧਾਨ ਕੀਤਾ । ਇਸ ਮੋਕੇ ਸ਼੍ਰੀ ਜੋਸ਼ੀ ਨੇ ਦਸਿਆ ਕਿ ਉਹਨਾਂ ਦਾ ਏਜੰਡਾ ਸਿਰਫ ਅਤੇ ਸਿਰਫ ਵਿਕਾਸ ਹੈ । ਇਹਨਾਂ ਪੰਚਾਇਤਾਂ ਵਿਚ ਪਹਿਲਾਂ ਵੀ ਸੜ੍ਹਕਾਂ, ਸੀਵਰੇਜ, ਵਾਟਰ ਸਪਲਾਈ ਦੇ ਨਾਲ ਹੋਰ ਵੀ ਅਨੇਕਾਂ ਵਿਕਾਸ ਦੇ ਕੰਮ ਹੋ ਚੁਕੇ ਹਨ ਅਤੇ ਕੁੱਝ ਚਲ ਵੀ ਰਹੇ ਹਨ ਅਤੇ ਹੋਰ ਬਾਕੀ ਦੇ ਰਹਿੰਦੇ ਵਿਕਾਸ ਕੰਮ ਵੀ ਜਲਦੀ ਹੀ ਪੂਰੇ ਕਰਵਾ ਦਿੱਤੇ ਜਾਣਗੇ ।

              ਇਸ ਮੋਕੇ ਤੇ ਪੰਚਾਇਤ ਦੇ ਨਿਵਾਸਿਆਂ ਨੇ ਬਿਜਲੀ ਦੇ ਟਰਾਂਸਫਾਰਮਰਾਂਂ ਦੇ ਖਰਾਬ ਹੋਣ ਦੀ ਸਮੱਸਿਆ ਬਾਰੇ ਦੱਸਿਆ ਤਾਂ ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਮੋਜੂਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਾ ਹੱਲ 10 ਦਿਨਾ ਦੇ ਅੰਦਰ ਕਰਨ ਦੇ ਨਿਰਦੇਸ਼ ਦਿੱਤੇ ।ਇਸ ਮੋਕੇ ਤੇ ਮਨਦੀਪ ਰੰਧਾਵਾ, ਅਸ਼ੋਕ ਮਰਵਾਹਾ, ਸ਼੍ਰੀਮਤੀ ਰਾਕੇਸ਼ ਸਹਿਗਲ, ਰਾਕੇਸ਼ ਭਾਰਦਵਾਜ, ਗੁਰਦੀਪ ਸਿੰਘ, ਰਾਜਨ ਖੰਨਾ, ਵਵਿੰਦਰ ਨਈਅਰ, ਸੁਖਾ ਡੀਪੂ ਵਾਲਾ, ਮਨਜੀਤ ਕੌਰ, ਡਿੰਪਲ ਭੈਣਜੀ, ਜੋਨ, ਵਿਵੇਕ ਆਦਿ ਹਾਜਰ ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply