Tuesday, July 14, 2026

ਉਦਯੋਗਪਤੀ ਤੇ ਰਾਮਗੜੀਆ ਭਾਈਚਾਰੇ ਦੇ ਉਘੇ ਆਗੂ ਓਂਕਾਰ ਸਿੰਘ ਸੰਧੂ ਨਹੀਂ ਰਹੇ

ਸੇਜ਼ਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Onkar Singh Sandhu

ਅੰਮ੍ਰਿਤਸਰ, 21 ਜੂਨ (ਗੁਰਚਰਨ ਸਿੰਘ) – ਸ੍ਰੀ ਗੁਰੂ ਰਾਮ ਦਾਸ ਬਿਰਧ ਘਰ ਸੁਲਤਾਨਵਿੰਡ ਦੇ ਸੰਚਾਲਕ ਤੇ ਰਾਮਗੜੀਆ ਬਰਾਦਰੀ ਦੇ ਆਗੂ, ਸਮਾਜ ਸੇਵੀ ਤੇ ਉਦਯੋਗਪਤੀ ਸ. ਉਂਕਾਰ ਸਿੰਘ ਸੰਧੂ ਦਾ ਅੱਜ ਦਿਹਾਂਤ ਹੋ ਗਿਆ, ਜੋ ਬੀਤੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।74 ਸਾਲਾਂ ਉਂਕਾਰ ਸਿੰਘ ਸੰਧੂ ਦਾ ਅੰਤਿਮ ਸਸਕਾਰ ਅੱਜ ਚਾਟੀਵਿੰਡ ਗੇਟ ਸਥਿਤ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਇੱਥੇ ਵੱਡੀ ਗਿਣਤੀ ਵਿੱਚ ਪੁੱਜੇ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਸਿਆਸੀ, ਧਾਰਮਿਕ ਤੇ ਸਮਾਜਿਕ ਖੇਤਰ ਨਾਲ ਸਬੰਧਤ ਸਖਸ਼ੀਅਤਾਂ ਨੇ ਸੰਧੂ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਸ ਦੁੱਖ ਦੀ ਘੜੀ ਵਿੱਚ ਸੰਧੂ ਦੇ ਅੰਤਿਮ ਸਸਕਾਰ ਵਿੱਚ ਸਾਬਕਾ ਮੰਤਰੀ ਪੰਜਾਬ ਤੇ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜੀਤ ਸਿੰਘ ਕਲਕੱਤਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਸਾਬਕਾ ਮੇਅਰ ਸੁਨੀਲ ਦੱਤੀ, ਕੌਂਸਲਰ ਓਮ ਪ੍ਰਕਾਸ਼ ਗੱਬਰ, ਸਾਬਕਾ ਕੌਂਸਲਰ ਅਨੂਪ ਸਿੰਘ ਵਿਰਦੀ, ਪਰਮਜੀਤ ਸਿੰਘ ਉਸਾਹਨ, ਮਨਜੀਤ ਸਿੰਘ ਮੰਜ਼ਲ, ਪਿਆਰਾ ਸਿੰਘ ਮਠਾਰੂ, ਸਿਮਰਨਬੀਰ ਸਿੰਘ ਉਸਾਹਨ, ਜਗਜੀਤ ਸਿੰਘ, ਗਿਆਨ ਸਿੰਘ ਬਮਰਾਹ, ਭਗਵੰਤ ਸਿੰਘ, ਜੋਗਿੰਦਰ ਸਿੰਘ ਕਲਸੀ, ਰਜਿੰਦਰ ਸਿੰਘ ਭੁੱਲਰ, ਗੁਰਪ੍ਰਤਾਪ ਸਿੰਘ ਟਿੱਕਾ ਯੂਥ ਅਕਾਲੀ ਆਗੂ, ਯੂਥ ਸਿੱਖ ਕੌਂਸਲ ਦੇ ਪ੍ਰਧਾਨ ਮੰਨਾ ਸਿੰਘ ਝਾਮਕੇ, ਸਤਿੰਦਰ ਸਿੰਘ ਵਿਰਦੀ ਆਦਿ ਪਹੁੰਚੇ ਹੋਏ ਸਨ ।
ਜਿਕਰਯੋਗ ਹੈ ਕਿ ਸ: ਉਂਕਾਰ ਸਿੰਘ ਸੰਧੂ ਐਸੀ ਸਖਸ਼ੀਅਤ ਸਨ ਜਿੰਨ੍ਹਾਂ ਨੇ ਰਾਮਗੜ੍ਹੀਆ ਬਰਾਦਰੀ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਸੀ ਅਤੇ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਤਨੋ-ਮਨੋ ਹੋ ਕੇ ਉਨ੍ਹਾਂ ਦੀ ਮਦਦ ਕਰਦੇ ਸਨ।ਸ: ਸੰਧੂ ਨੇ ਭਾਈਚਾਰੇ ਨਾਲ ਸਬੰਧਤ ਕਈ ਦੁਰਲੱਭ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਸਨ, ਸ੍ਰੀ ਹਰਿਮੰਦਰ ਸਾਹਿਬ ਸਥਿਤ ਬੁੰਗਾ ਰਾਮਗੜ੍ਹੀਆ ਦੀ ਕਾਰ ਸੇਵਾ ਕਰਵਾਈ ਅਤੇ ਚਾਟੀਵਿੰਡ ਵਿਖੇ ਰਾਮਗੜ੍ਹੀਆ ਦਰਵਾਜਾ ਬਨਾਉਣ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਸ. ਓਂਕਾਰ ਸਿੰਘ ਸੰਧੂ ਆਪਣੇ ਪਿੱਛੇ ਧਰਮ ਪਤਨੀ ਅਤੇ ਬੇਟੇ ਖੁਸ਼ਵਿੰਦਰ ਸਿੰਘ ਦਾ ਭਰਿਆ ਪੂਰਾ ਪਰਿਵਾਰ ਰੋਂਦਾ ਵਿਲਕਦਾ ਛੱਡ ਗਏ ਹਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply