Friday, March 20, 2026

ਕਿਸਾਨਾਂ ਲਈ ਵਰਦਾਨ ਸਿੱਧ ਹੋਈ ਬਟਾਲਾ ਦੀ ਭੌਂ ਪਰਖ ਪ੍ਰਯੋਗਸ਼ਾਲਾ

ਮਿੱਟੀ ਪਰਖ ਤੋਂ ਬਾਅਦ 434 ਕਿਸਾਨਾਂ ਨੂੰ ਜਾਰੀ ਕੀਤੇ ਗਏ ਜ਼ਮੀਨ ਦੇ ਹੈਲਥ ਕਾਰਡ

PPN2206201501ਬਟਾਲਾ, 22 ਜੂਨ (ਨਰਿੰਦਰ ਬਰਨਾਲ) – ਖੇਤੀਬਾੜੀ ਦਫਤਰ ਬਟਾਲਾ ਵਿਖੇ ਚੱਲ ਰਹੀ ਭੌਂ ਪਰਖ ਪ੍ਰਯੋਗਸ਼ਾਲਾ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਅਤੇ ਇਸ ਪ੍ਰਯੋਗਸ਼ਾਲਾ ਦੀ ਬਦੌਲਤ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ ਹੈ। ਪ੍ਰਯੋਗਸ਼ਾਲਾ ਵਿੱਚ ਕਿਸਾਨ ਮਿੱਟੀ ਪਰਖ ਕਰਾ ਕੇ ਆਪਣੇ ਖੇਤਾਂ ਦੀ ਸਿਹਤ ਬਾਰੇ ਵਿਸਥਾਰ ‘ਚ ਰਿਪੋਰਟ ਹਾਸਲ ਕਰ ਰਹੇ ਹਨ, ਜਿਸ ਅਧਾਰ ‘ਤੇ ਕਿਸਾਨ ਆਪਣੇ ਖੇਤਾਂ ‘ਚ ਸਿਰਫ ਲੋੜ ਅਨੁਸਾਰ ਹੀ ਖਾਦਾਂ ਪਾ ਰਹੇ ਹਨ। ਬਟਾਲਾ ਦੀ ਇਸ ਭੌਂ ਪਰਖ ਪ੍ਰਯੋਗਸ਼ਾਲਾ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀ ਮਿੱਟੀ ਦੀ ਪਰਖ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਹੈਲਥ ਕਾਰਡ ਜਾਰੀ ਕੀਤੇ ਜਾਂਦੇ ਹਨ। ਭੌਂ ਪਰਖ ਪ੍ਰਯੋਗਸ਼ਾਲਾ ਬਟਾਲਾ ਵੱਲੋਂ 1 ਅਪ੍ਰੈਲ ਤੋਂ 18 ਜੂਨ ਤੱਕ ਮਿੱਟੀ ਦੇ 434 ਨਮੂਨਿਆਂ ਦੀ ਪਰਖ ਕਰਕੇ ਕਿਸਾਨਾਂ ਨੂੂੰ ਉਨ੍ਹਾਂ ਦੀ ਜ਼ਮੀਨ ਦੀ ਸਿਹਤ ਤੋਂ ਜਾਣੂ ਕਰਾਇਆ ਗਿਆ ਹੈ।
ਭੌਂ ਪਰਖ ਪ੍ਰਯੋਗਸ਼ਾਲਾ ਬਾਰੇ ਜਾਣਕਾਰੀ ਦਿੰਦਿਆਂ ਬਟਾਲਾ ਦੇ ਮੁੱਖ ਖੇਤੀਬਾੜੀ ਅਫਸਰ ਅਵਤਾਰ ਸਿੰਘ ਬੁੱਟਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਜਾਨਣ ਲਈ ਮਿੱਟੀ ਦੀ ਪਰਖ ਜਰੂਰ ਕਰਾਉਣੀ ਚਾਹੀਦੀ ਹੈ ਤਾਂ ਜੋ ਜ਼ਮੀਨ ਦੀ ਸਿਹਤ ਦਾ ਪਤਾ ਲਗਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਇਸ ਬਟਾਲਾ ਦੀ ਪ੍ਰਯੋਗਸ਼ਾਲਾ ਵਿੱਚ ਖੇਤਾਂ ਦੀ ਮਿੱਟੀ ਦੇ ਨਮੂਨਿਆਂ ਦੀ ਜਾਂਚ ਮੁਫਤ ਕੀਤੀ ਜਾਂਦੀ ਹੈ ਅਤੇ ਜਾਂਚ ਨਤੀਜਿਆਂ ਦੇ ਅਧਾਰ ‘ਤੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਖਾਦਾਂ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦੀ ਜ਼ਮੀਨ ਦੇ ਮਿੱਟੀ ਦੇ ਨਮੂਨੇ ਜਾਂਚ ਲਈ ਲਿਆਂਦੇ ਜਾਂਦੇ ਹਨ ਜਿਨ੍ਹਾਂ ਦਾ ਪ੍ਰਯੋਗਸ਼ਾਲਾ ‘ਚ ਵਿਸਥਾਰ ਨਾਲ ਅਧਿਐਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸਾਨ ਖੁਦ ਵੀ ਆਪਣੀ ਮਿੱਟੀ ਦੇ ਨਮੂਨੇ ਪ੍ਰਯੋਗਸ਼ਾਲਾ ਲਿਆਂਉਦੇ ਹਨ ਜਿਨ੍ਹਾਂ ਦੀ ਬਿਨਾ ਕੋਈ ਫੀਸ ਲਏ ਪਰਖ ਕੀਤੀ ਜਾਂਦੀ ਹੈ।
ਖੇਤੀਬਾੜੀ ਅਫਸਰ ਸ. ਬੁੱਟਰ ਨੇ ਦੱਸਿਆ ਕਿ ਬਟਾਲਾ ਦੀ ਪ੍ਰਯੋਗਸ਼ਾਲਾ ਵਿੱਚ ਮਿੱਟੀ ਦੇ ਤੱਤਾਂ ਜਿਵੇਂ ਜੀਵਕ ਕਾਰਬਨ, ਨਮਕੀਨ ਪਦਾਰਥ, ਕਲਰ, ਫਾਸਫੋਰਸ, ਪੋਟਾਸ, ਜਿਪਸਮ, ਨਾਈਟ੍ਰੋਜਨ ਆਦਿ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਹਰ ਨਮੂਨੇ ਦਾ ਰਿਕਾਰਡ ਦਰਜ ਕਰਕੇ ਸਬੰਧਤ ਕਿਸਾਨ ਨੂੰ ਉਸਦੀ ਜ਼ਮੀਨ ਦੀ ਸਿਹਤ ਦਾ ਕਾਰਡ ਜਾਰੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਇੱਕ ਡਾਕਟਰ ਕਿਸੇ ਮਰੀਜ ਦੀ ਮੈਡੀਕਲ ਰਿਪੋਟ ਦੇਖ ਕੇ ਉਸਦਾ ਇਲਾਜ ਕਰਦਾ ਹੈ, ਉਸੇ ਤਾਂ ਖੇਤੀ ਮਾਹਿਰ ਵੀ ਮਿੱਟੀ ਦੀ ਜਾਂਚ ਤੋਂ ਬਾਅਦ ਤਿਆਰ ਰਿਪੋਰਟ ਨੂੰ ਦੇਖ ਕੇ ਕਿਸਾਨਾਂ ਨੂੰ ਲੋੜ ਅਨੁਸਾਰ ਖਾਦਾਂ ਜਾਂ ਤੱਤ ਪਾਉਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮਿੱਟੀ ਪਰਖ ਤੋਂ ਬਾਅਦ ਜ਼ਮੀਨ ‘ਚ ਮੌਜੂਦ ਸਾਰੇ ਤੱਤਾਂ ਦੀ ਸਹੀ ਮਾਤਰਾ ਦਾ ਪਤਾ ਲੱਗ ਜਾਂਦਾ ਹੈ ਅਤੇ ਸਿਰਫ ਲੋੜੀਂਦੀ ਖਾਦ ਪਾਉਣ ਨਾਲ ਕਿਸਾਨਾਂ ਦੇ ਖੇਤੀ ਖਰਚੇ ਦੀ ਲਾਗਤ ਘੱਟ ਜਾਂਦੀ ਹੈ। ਖੇਤੀਬਾੜੀ ਅਫਸਰ ਅਵਤਾਰ ਸਿੰਘ ਬੁੱਟਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਜ਼ਮੀਨਾਂ ਦੀ ਸਿਹਤ ਅਤੇ ਉਪਜਾਊ ਸ਼ਕਤੀ ਜਾਨਣ ਲਈ ਮਿੱਟੀ ਦੀ ਪਰਖ ਜਰੂਰ ਕਰਾਉਣ ਅਤੇ ਖੇਤੀ ਮਾਹਿਰਾਂ ਦੀਆਂ ਸ਼ਿਫਾਰਸ਼ਾਂ ਅਨੁਸਾਰ ਲੋੜੀਂਦੇ ਤੱਤਾਂ ਦੀ ਘਾਟ ਨੂੰ ਪੂਰਿਆਂ ਕਰਕੇ ਆਪਣੀ ਖੇਤੀ ਪੈਦਾਵਾਰ ‘ਚ ਵਾਧਾ ਕਰਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply