
ਖਾਲੜਾ, 22 (ਰਿੰਪਲ ਖਾਲੜਾ, ਲਖਵਿੰਦਰ ਗੋਲਣ) – ਆਲ ਇਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਪਜਾਬ ਅਜੇ ਕੁਮਾਰ ਚੀਨੂੰ ਅਤੇ ਪਰਿਮਦਰ ਸਿਘ ਹੀਰਾ ਲੀਗਲ ਐਡਵਾਈਜਰ ਪਜਾਬ ਨੇ ਐਸ.ਐਚ.ਓ ਝਬਾਲ ਨੂੰ ਤਬਦੀਲ ਕਰਨ ਦੀ ਮਗ ਕੀਤੀ ਹੈ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਉਕਤ ਆਗੂਆਂ ਨੇ ਕਿਹਾ ਹੈ ਕਿ ਝਬਾਲ ਇਲਾਕੇ ਵਿੱਚ ਲੁੱਟ ਤੇ ਕਤਲ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਪੁਲਿਸ ਦੀ ਢਿੱਲੀ ਕਾਰਗੁਜਾਰੀ ਜਿੰਨਾਂ ਵਿੱਚ ਇੱਕ ਪੱਤਰਕਾਰ ਪਾਸੋਂ ਹਜਾਰਾਂ ਰੁਪਏ ਖੋਹੇ ਜਾਣਾ, ਇੱਕ ਔਰਤ ਦਾ ਸੱਟਾ ਲਾਉਣਾ ਅਤੇ ਸ਼ਰੇਆਮ ਗੋਲੀਬਾਰੀ ਕਰਕੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣਾ ਸ਼ਾਮਲ ਹਨ।ਮੋਰਚੇ ਦੇ ਆਗੂਆਂ ਚੀਨੂੰ ਅਤੇ ਹੀਰਾ ਨੇ ਕਿਹਾ ਹੈ ਕਿ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਰਮੇਸ਼ ਨੰਦ ਸਰਸਵਤੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲਾ ਐਸ.ਐਸ.ਪੀ ਤਰਨ ਤਾਰਨ ਨੂੰ ਇਸ ਬਾਬਤ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਝਬਾਲ ਵਿੱਚ ਕੋਈ ਇਮਾਨਦਾਰ ਥਾਣਾ ਮੁਖੀ ਲਾਉਣ ਦੀ ਮੰਗ ਕੀਤੀ ਗਈ ਹੈ।ਉਕਤ ਆਗੂਆਂ ਨੇ ਕਿਹਾ ਕਿ ਇਹ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਐਸ. ਐਸ. ਪੀ ਤਰਨ ਤਾਰਨ ਨੇ ਉਨਾਂ ਨੂੰ ਮੰਗ ਪੱਤਰ ‘ਤੇ ਜਲਦ ਕਾਰਵਾਈ ਕਰਨ ਦਾ ਯਕੀਨ ਦਿਵਾਇਆ ਹੈ।
ਇਸ ਮੌਕੇ ਕਿਰਪਾਲ ਸਿੰਘ ਸੋਹਲ, ਯੂਥ ਪ੍ਰਧਾਨ ਵਿਕਟਰ ਮਸੀਹ, ਗੁਰਪ੍ਰੀਤ, ਗੁਰਚਰਨ ਸਿੰਘ, ਨਿਸ਼ਾਨ ਸਿੰਘ ਪਹੁਵਿੰਡ, ਸਤਨਾਮ ਸਿੰਘ, ਜਸਵੰਤ ਦੁਬਲੀ, ਸਤਿੰਦਰ ਸਿੰਘ ਛਿੰਦਾ ਆਦਿ ਹਾਜ਼ਰ ਸਨ।
Punjab Post Daily Online Newspaper & Print Media