Friday, April 17, 2026

ਹਰ ਉਮਰ ਦੇ ਲੋਕਾਂ ਨੇ ਯੋਗ ਅਭਿਆਸ ਵਿੱਚ ਕੀਤੀ ਸ਼ਮੂਲੀਅਤ

PPN2206201506ਅੰਮ੍ਰਿਤਸਰ, 22 ਜੂਨ (ਗੁਰਪ੍ਰੀਤ ਸਿੰਘ) – ਭਾਰਤ ਸਰਕਾਰ ਵੱਲੋਂ ਯੋਗਾ ਦੇ ਪ੍ਰਚਾਰ ਹਿੱਤ ਮਨਾਏ ਗਏ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਹਰ ਪਾਸੇ ਭਰਵਾਂ ਹੁੰਗਾਰਾ ਮਿਲਿਆ। ਜਿਸ ਲਈ ਵੱਡੀ ਗਿਣਤੀ ਵਿੱਚ ਲੋਕ ਨਿਰਧਾਰਿਤ ਥਾਵਾਂ ਤੇ ਪੁੱਜੇ। ਅੰਮ੍ਰਿਤਸਰ ਵਿਖੇ ਗੋਲਡਨ ਵਿਊ ਰਿਜ਼ੋਰਟ ਵਿੱਚ ਸਵੇਰੇ 6.00 ਵਜੇ ਯੋਗਾ ਵਾਸਤੇ ਲੋਕ ਵੱਡੀ ਗਿਣਤੀ ਵਿੱਚ ਪੁਜੇ। ਮੁੱਖ ਮਹਿਮਾਨ ਵੱਜੋਂ ਕੇਂਦਰੀ ਫੂਡ ਪ੍ਰੋਸੈਸਿੰਗ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ, ਭਾਜਪਾ ਦੇ ਅਨਿਲ ਜੋਸ਼ੀ ਲੋਕਲ ਬਾਡੀਜ਼ ਮੰਤਰੀ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰਦੀਪ ਸੱਭਰਵਾਲ, ਮੇਅਰ ਅੰਮ੍ਰਿਤਸਰ ਬਕਸ਼ੀ ਰਾਮ ਅਰੋੜਾ ਅਤੇ ਹੋਰ ਪਤਵੰਤਿਆਂ ਨੇ ਯੋਗਾ ਕੀਤਾ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਯੋਗਾ ਦੇ ਜਿੰਦਗੀ ਵਿੱਚ ਮਹੱਤਤਾ ਬਾਰੇ ਦੱਸਿਆ ਕਿ ਤਨਾਅਮੁਕਤ ਅਤੇ ਸਿਹਤਮੰਦ ਰਹਿਣ ਲਈ ਯੋਗਾ ਜਿੰਦਗੀ ਦਾ ਵਿਸ਼ੇਸ਼ ਹਿੱਸਾ ਬਣ ਜਾਣਾ ਚਾਹੀਦਾ ਹੈ।ਹਾਲ ਵਿੱਚ ਮਿਲੇਨੀਅਮ ਸਕੂਲ ਦੀ ਤਕਰੀਬਨ ਪੰਜ ਸਾਲ ਉਮਰ ਦੀ ਛੋਟੀ ਜਿਹੀ ਬੱਚੀ ਇਨਾਇਆ ਅਨੰਦ ਪੁੱਤਰੀ ਗੌਰਵ ਅਨੰਦ ਨੇ ਵੀ ਯੋਗਾ ਦੇ ਗੁਰ ਸਿੱਖੇ ਅਤੇ ਵੱਡਿਆਂ ਨਾਲ ਰਲ ਮਿਲ ਕੇ ਯੋਗਾ ਕੀਤਾ, ਜਿਸ ਵੱਲ ਦੇਖ ਕੇ ਬੀਬਾ ਹਰਸਿਮਰਤ ਕੌਰ ਨੇ ਖਾਸ ਤੌਰ ਤੇ ਉਸ ਦਾ ਜ਼ਿਕਰ ਆਪਣੇ ਭਾਸ਼ਣ ਵਿੱਚ ਕੀਤਾ।ਇਸ ਮੌਕੇ ਹੋਰ ਬੱਚਿਆਂ ਤੋਂ ਇਲਾਵਾ ਹਰ ਉਮਰ ਦੇ ਵਿਅਕਤੀਆਂ ਅੋਰਤਾਂ ਨੇ ਹਿੱਸਾ ਲਿਆ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply