Tuesday, June 16, 2026

ਮਲਹੋਤਰਾ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸ਼ੀਏਸ਼ਨ ਜੰਡਿਆਲਾ ਗੁਰੂ ਇਕਾਈ ਦੇ ਪ੍ਰਧਾਨ ਨਿਯੁੱਕਤ

24 ਨੂੰ ਪੱਤਰਕਾਰ ਟੋਲ ਟੈਕਸ ਬੈਰੀਅਰ ‘ਤੇ ਦੇਣਗੇ ਧਰਨਾ

PPN2206201508ਜੰਡਿਆਲਾ ਗੁਰੂ, 22 ਜੂਨ (ਹਰਿੰਦਰ ਪਾਲ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਜਰੂਰੀ ਮੀਟਿੰਗ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਰੱਖੀ ਗਈ।ਮੀਟਿੰਗ ਵਿੱਚ 24 ਜੂਨ ਸਵੇਰੇ 11.00 ਵਜੇ ਟੋਲ ਟੈਕਸ ਬੈਰੀਅਰ ਕੱਥੂਨੰਗਲ ਤੇ ਦਿੱਤੇ ਜਾ ਰਹੇ ਧਰਨੇ ਬਾਰੇ ਵਿਚਾਰ ਵਿਟਾਂਦਰਾ ਸਾਂਝਾ ਕੀਤਾ ਗਿਆ ਅਤੇ ਪਹੁੰਚੇ ਹੋਏ ਸਮੂਹ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਦੋਰਾਨ ਸਰਬਸੰਮਤੀ ਨਾਲ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ (ਰਜਿ:) ਨੂੰ ਜੰਡਿਆਲਾ ਇਕਾਈ ਤੋਂ ਯੂਨੀਅਨ ਦਾ ਪ੍ਰਧਾਨ, ਗੋਪਾਲ ਸਿੰਘ ਨੂੰ ਮੀਤ ਪ੍ਰਧਾਨ ਅਤੇ ਵਰੁਣ ਸੋਨੀ ਨੂੰ ਕੈਸ਼ੀਅਰ ਨਿਯੁੱਕਤ ਕਰਕੇ ਉਹਨਾਂ ਨੂੰ ਯੂਨੀਅਨ ਦੇ ਸ਼ਨਾਖਤੀ ਕਾਰਡ ਵੀ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਵਲੋਂ ਦਿੱਤੇ ਗਏ। ਇਸ ਦੋਰਾਨ ਵਰਿੰਦਰ ਸਿੰਘ ਮਲਹੋਤਰਾ ਅਤੇ ਉਨਾਂ ਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਪ੍ਰਧਾਨ ਪੱਟੀ ਨੇ ਜੋ ਸੇਵਾ ਉਨਾ ਨੂੰ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਪੱਤਰਕਾਰਾਂ ਦੀ ਹਰ ਇਕ ਮੁਸ਼ਕਿਲ ਵਿੱਚ ਉਹਨਾਂ ਦਾ ਸਾਥ ਦਿੰਦੇ ਰਹਿਣਗੇ। ਉਹਨਾਂ ਕਿਹਾ ਕਿ 24 ਜੂਨ ਨੂੰ ਕੱਥੂਨੰਗਲ ਦਿੱਤੇ ਜਾ ਰਹੇ ਧਰਨੇ ਵਿੱਚ ਜੰਡਿਆਲਾ ਗੁਰੂ ਤੋਂ ਵੱਧ ਤੋਂ ਵੱਧ ਪੱਤਰਕਾਰ ਧਰਨੇ ਵਿੱਚ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਸੰਧੂ ਦਿਹਾਤੀ ਪ੍ਰਧਾਨ ਅੰਮ੍ਰਿਤਸਰ, ਬਲਜੀਤ ਸਿੰਘ ਮੀਤ ਪ੍ਰਧਾਨ ਦਿਹਾਤੀ, ਸੁਨੀਲ ਦੇਵਗਨ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ ਜੱਗਾ ਸ਼ਹਿਰੀ ਪ੍ਰਧਾਨ, ਜਸਬੀਰ ਸਿੰਘ ਖਾਸਾ, ਜਗਤਾਰ ਸਿੰਘ ਸਹਿਮੀ ਸਮੇਤ ਦਰਜਨਾਂ ਪੱਤਰਕਾਰ ਮੋਜੂਦ ਸਨ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply