Tuesday, April 28, 2026

ਖ਼ਾਲਸਾ ਪਬਲਿਕ ਸਕੂਲ ਨੇ ਮਨਾਇਆ ਯੋਗ ਦਿਵਸ

ਯੋਗਾ ਨਾਲ ਬਿਮਾਰੀਆਂ ਤੋਂ ਮਨੁੱਖ ਰਹਿ ਸਕਦਾ ਹੈ ਰੋਗ ਮੁਕਤ – ਡਾ. ਬਰਾੜ

PPN2206201509ਅੰਮ੍ਰਿਤਸਰ, 22 ਜੂਨ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਬੀਤੇ ਦਿਨੀਂ ‘ਅੰਤਰਰਾਸ਼ਟਰੀ ਯੋਗ ਦਿਵਸ’ ਮੌਕੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੋਜ਼ਾਨਾ ਯੋਗਾ ਕਰਨ ਨਾਲ ਮਨੁੱਖ ਨਾਮੁਰਾਦ ਬਿਮਾਰੀਆਂ ਤੋਂ ਦੂਰ ਰਹਿ ਕੇ ਜੀਵਨ ਭਰ ਰੋਗ ਮੁਕਤ ਰਹਿ ਸਕਦਾ ਹੈ।ਕਿਉਂਕਿ ਇਨਸਾਨ ਦੀ ਤਰੱਕੀ ਤੇ ਕਾਮਯਾਬੀ ਦਾ ਰਾਜ ਸਿਹਤਮੰਦ ਸਰੀਰ ਹੁੰਦਾ ਹੈ।  ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਵਿਕਾਸਸ਼ੀਲ, ਸਿਹਤਮੰਦ ਅਤੇ ਸਵੱਛ ਵਾਤਾਵਰਣ ਦਾ ਜੋ ਟੀਚਾ ਮਿਥਿਆ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸੇ ਕੜੀ ਸਦਕਾ ਸਿਹਤਮੰਦ ਸਮਾਜ ਸਿਰਜਨ ਦੇ ਮੰਤਵ ਤਹਿਤ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਡਾ. ਬਰਾੜ ਨੇ ਕਿਹਾ ਕਿ ਇਸ ਮੌਕੇ ਪੰਜਾਬ-1 ਬਟਾਲੀਅਨ ਅਤੇ ਐੱਨ. ਸੀ. ਸੀ. ਵਿਦਿਆਰਥੀ ਨਿਰਧਾਰਿਤ ਆਸਣਾਂ ਦਾ ਕ੍ਰਮਵਾਰ ਅਭਿਆਸ ਕਰਦੇ ਰਹੇ ਅਤੇ ਸਿੱਖਿਅਤ ਕੋਚਾਂ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੇ ਯੋਗਾ-ਆਸਣਾਂ ਨੂੰ ਸਿਖਾਇਆ ਅਤੇ ਉਨ੍ਹਾਂ ਦਾ ਅਭਿਆਸ ਕਰਵਾਇਆ ਗਿਆ ਜੋ ਕਿ ਵਿਦਿਆਾਰਥੀਆਂ ਨੂੰ ਨਿਰੋਗ ਰੱਖਣ ਵਿੱਚ ਸਹਾਇਕ ਹੋਣਗੇ। ਉਨ੍ਹਾਂ ਕਿਹਾ ਕਿ ਇਸ ਯੋਗ ਵਿੱਚ 500 ਦੇ ਕਰੀਬ ਹੋਰਨਾਂ ਸਕੂਲਾਂ ਤੋਂ ਆਏ ਵਿਦਿਆਰਥੀਆਂ ਦੇ ਯੋਗ ਆਸਣਾਂ ਨੂੰ ਬੜੇ ਹੀ ਧਿਆਨ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚੋਂ ਸਮਾਂ ਕੱਢਕੇ ਯੋਗਾ ਲਈ ਜਰੂਰ ਕੱਢਣਾ ਚਾਹੀਦਾ ਹੈ, ਕਿਉਂਕਿ ਇਹ ਸਰੀਰਿਕ ਪੱਖੋਂ ਨਹੀਂ, ਸਗੋਂ ਮਾਨਸਿਕ ਪੱਖੋਂ ਵੀ ਮਜ਼ਬੂਤ ਰੱਖਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply