ਅਲ਼ਗੋਂ ਕੋਠੀ, 23 ਜੂਨ (ਹਰਦਿਆਲ ਸਿੰਘ ਭੈਣੀ) – ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਗੁਰ ਸਾਹਿਬ ਮੱਲ੍ਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੁਲਾਜਮਾਂ ਦੇ ਜੋ ਮਸਲੇ ਹਨ, ਉਨਾਂ ਨੂੰ ਹੱਲ ਕਰਵਾਉਣ ਲਈ ਯੂਨੀਅਨ ਵਚਨਬੱਧ ਹੈ।ਉਨਾਂ ਦੱਸਿਆ ਕਿ ਮੁੱਖ ਮੰਗਾਂ ਵਿੱਚ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕਰਕੇ ਬਣਦੀ ਤਨਖਾਹ ਜਾਰੀ ਕਰਨਾ, ਟਰੋਲ ‘ਤੇ ਕੰਮ ਕਰਦੇ ਕਾਮਿਆਂ ਦੀ ਸੇਵਾ ਰੈਗੁਲਰ ਕਰਨਾ ਅਤੇ ਉਹਨਾਂ ਦੀ ਕਈ-ਕਈ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰਨੀਆਂ ਆਦਿ ਮੰਗਾਂ ਸ਼ਾਮਲ ਹਨ ਅਤੇ ਇਹ ਮੰਗਾਂ ਅਧੂਰੀਆਂ ਪਈਆਂ ਹਨ ਹਨ ਤੇ ਸਰਕਾਰੀ ਅਧਿਕਾਰੀ ਇੰਨਾਂ ‘ਤੇ ਗੌਰ ਨਹੀਂ ਕਰ ਰਹੇ।ਸ੍ਰ. ਮੱਲ੍ਹੀ ਨੇ ਕਿਹਾ ਕਿ ਟਾਮ ਮਟੋਲ ਦੀ ਨੀਤੀ ਅਪਨਾਣੀ ਹੋਣ ਕਰਕੇ ਇਹ ਮੁੱਖ ਮੰਗਾਂ ਬਾਰ-ਬਾਰ ਅਫਸਰਸ਼ਾਹੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਪਰ ਮੰਗਾਂ ਨੂੰ ਅਣਗੋਲਿਆਂ ਕਰ ਕੇ ਸਾਰਾ ਸਟਾਫ 24 ਘੰਟੇ ਸੀਵਰੇਜ ਤੇ ਫਲੱਸ਼ਾਂ ਦੇ ਸਰਵੇ ‘ਤੇ ਤਾਇਨਾਤ ਕੀਤਾ ਹੋਇਆ ਹੈ।
ਜਿਸ ‘ਤੇ ਪ੍ਰਧਾਨ ਗੁਰਸਾਹਿਬ ਸਿੰਘ ਮੱਲੀ ਨੇ ਮੁੜ ਸੁਚੇਤ ਕਰਦਿਆਂ ਕਿਹਾ ਹੈ ਕਿ ਸਰਵੇ ਖਤਮ ਹੋਣ ਉਪਰੰਤ ਜੋ ਠੇਕੇ ਦੇ ਕੰਮ ਕਰਦੇ ਕਾਮੇ ਬਹਾਲ ਨਾ ਕੀਤੇ ਤਾਂ ਅਣਮਿੱਥੇ ਸਮੇਂ ਤੇ ਜਥੇਬੰਦੀ ਵੱਲੋਂ ਕੋਈ ਐਕਸ਼ਨ ਕੀਤਾ ਜਾ ਸਕਦਾ ਹੈ।ਜਿਸ ਦੀ ਸਾਰੀ ਜਿੰਮੇਵਾਰੀ ਕਾਰਜਕਾਰੀ ਇੰਜੀਨੀਅਰ ਦੀ ਹੋਵੇਗੀ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media