ਸੀਸੀਟੀਵੀ ਕੈਮਰੇ ਤੋਂ ਹੋਇਆ ਖੁਲਾਸਾ

ਪੱਟੀ, 23 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੱਟੀ ਸ਼ਹਿਰ ਵਿੱਚ ਸਫ਼ਾਈ ਦੀ ਹਾਲਤ ਦਿਨ ਬ ਦਿਨ ਨਿੱਘਰਦੀ ਜਾ ਰਹੀ ਹੈ ਅਤੇ ਨਿੱਤ ਦਿਹਾੜੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਦੁਕਾਨਾਂ ਦੇ ਅੱਗੇ ਲੱਗੇ ਕੂੜੇ ਦੇ ਢੇਰ ਲੋਕਾਂ ਲਈ ਮੁਸੀਬਤ ਬਣਦੇ ਜਾ ਰਹੇ ਹਨ। ਇਸ ਸਬੰਧੀ ਘਾਟੀ ਬਾਜ਼ਾਰ ਪੱਟੀ ਦੇ ਦੁਕਾਨਦਾਰਾਂ ਪਰਮਜੀਤ ਸਿੰਘ ਪੀ.ਕੇ, ਕਰਮਜੀਤ ਸਿੰਘ, ਕਾਲਾ, ਪ੍ਰੀਤਮ ਸਿੰਘ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਪੱਟੀ ਦੇ ਮੁਲਾਜਮ ਸਵੇਰੇ ਦੁਕਾਨਾਂ ਖੁੱਲ੍ਹਣ ਤੋਂ ਪਹਿਲਾਂ ਮੁਹੱਲਿਆਂ ਵਿੱਚੋਂ ਕੂੜਾ ਇਕੱਠਾ ਕਰਕੇ ਘਾਟੀ ਬਜ਼ਾਰ ਦੇ ਚੌਂਕ ਵਿੱਚ ਢੇਰੀ ਕਰ ਜਾਂਦੇ ਹਨ ਜਿਸ ਕਾਰਨ ਸਾਰਾ ਦਿਨ ਇਸ ਕੂੜੇ ‘ਤੋਂ ਬਦਬੂ ਆਉਾਂਦੀ ਹਿੰਦੀ ਹੈ। ਉਨ੍ਹਾਂ ਦੱਸਿਆ ਕਿ ਬਦਬੂ ਕਾਰਨ ਉਨ੍ਹਾਂ ਦਾ ਦੁਕਾਨਾਂ ਵਿੱਚ ਰਹਿਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇੱਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਫੀ ਫੁਟੇਜ਼ ਵਿੱਚ ਉਨ੍ਹਾਂ ਦਿਖਾਇਆ ਕਿ ਨਗਰ ਕੌਂਸਲ ਦਾ ਇੱਕ ਸਫ਼ਾਈ ਸੇਵਕ ਕੂੜੇ ਦੀ ਰੇਹੜੀ ਭਰ ਕੇ ਦੁਕਾਨਾਂ ਦੇ ਅੱਗੇ ਢੇਰੀ ਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀਆਂ ਨਾਲੀਆਂ ਵੀ ਸਦਾ ਗੰਦ ਨਾਲ ਭਰੀਆਂ ਰਹਿੰਦੀਆਂ ਹਨ ਜਿਸ ‘ਤੇ ਮੱਖੀ ਮੱਛਰ ਅਰਾਮ ਨਾਲ ਪਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੱਟੀ ਨਗਰ ਕੌਂਸਲ ਅਖਬਾਰਾਂ ਰਾਹੀ ਸ਼ਹਿਰ ਵਿੱਚ ਸਫ਼ਾਈ ਦੀਆਂ ਡੀਂਗਾਂ ਹਾਂਕ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਮੁਲਾਜਮ ਹੀ ਸ਼ਹਿਰ ਵਿੱਚ ਗੰਦਗੀ ਫੈਲਾ ਰਹੇ ਹਨ। ਜਿਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਕਿਸੇ ਸਮੇਂ ਵੀ ਬੀਮਾਰੀ ਫੈਲ ਸਕਦੀ ਹੈ।
ਵਰਨਣਯੋਗ ਹੈ ਕਿ ਇਹ ਰਸਤਾ ਪੱਟੀ ਦੇ ਇਤਿਹਾਸਿਕ ਗੁਰਦੁਆਰਾ ਭੱਠ ਸਾਹਿਬ, ਮੰਦਿਰ ਸ਼ਿਵਾਲਾ, ਛੋਟਾ ਸ਼ਿਵਾਲਾ, ਮੰਦਿਰ ਮਾਤਾ ਕਤਲੂਈ, ਮੰਦਿਰ ਮਾਤਾ ਵੈਸ਼ਣੋ ਆਦਿ ਧਾਰਮਿਕ ਸਥਾਨਾਂ ਨੂੰ ਜਾਂਦਾ ਹੈ ਅਤੇ ਇਥੋਂ ਲੰਘਣ ਵਾਲੀਆਂ ਸੰਗਤਾਂ ਨੂੰ ਵੀ ਇਹ ਕੂੜਾ ਮਿੱਧਕੇ ਅੱਗੇ ਲੰਘਣਾ ਪੈਂਦਾ ਹੈ। ਉਨ੍ਹਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਇਥੇ ਕੂੜਾ ਨਾ ਸੁੱਟਣ ਦੀ ਸਖਤੀ ਨਾਲ ਹਦਾਇਤ ਕੀਤੀ ਜਾਵੇ।
Punjab Post Daily Online Newspaper & Print Media