Thursday, March 26, 2026

ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਾਸਿਕ ਇਕੱਤਰਤਾ

ਡਾ. ਚਰਨਦੀਪ ਸਿੰਘ ਦਸੌਧਾਂ ਸਿੰਘ ਵਾਲਾ ਨੇ ਵਿਸ਼ੇਸ਼ ਤੌਰ ‘ਤੇ ਕੀਤੀ ਸ਼ਿਰਕਤ

PPN2406201501

ਅਹਿਮਦਗੜ੍ਹ 24 ਜੂਨ (ਹਰਮਿੰਦਰ ਸਿੰਘ ਭੱਟ) – ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਾਸਿਕ ਇਕੱਤਰਤਾ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਲੇਖਕ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਪੰਜਾਬ ਭਰ ਵਿਚ ਸਭ ਤੋ ਛੋਟੀ ਉਮਰ ਵਿਚ ਪੀ. ਐੱਚ. ਡੀ. ਡਿਗਰੀ ਪ੍ਰਾਪਤ ਕਰਨ ਵਾਲੇ ਡਾ. ਚਰਨਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਆਏ ਲੇਖਕਾਂ ਦੇ ਸੁਆਗਤ ਉਪਰੰਤ ਕਵੀਆਂ ਨੂੰ ਆਪਣੀਆਂ ਰਚਨਾਵਾਂ ਸੁਣਾਉਣ ਦਾ ਸੱਦਾ ਦਿੱਤਾ ਉਪਰੰਤ ਉਪਸਥਿਤ ਲੇਖਕਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ ਜਿਸ ਵਿਚ ਲੇਖਕ ਬਲਵੰਤ ਫਰਵਾਲੀ ਨੇ ਲੇਖਕ ਰਣਜੀਤ ਫਰਵਾਲੀ ਦੀ ਪਲੇਠੀ ਕਿਤਾਬ ਵਿਚੋਂ ”ਭੀੜ, ਰੋਟੀ ਅਤੇ ਸਾਵਣ” ਕਵਿਤਾਵਾਂ ਨੂੰ ਸੁਣਾ ਕੇ ਕਵਿਤਾਵਾਂ ਦੇ ਦੌਰ ਨੂੰ ਸ਼ੁਰੂ ਕੀਤਾ ਉਪਰੰਤ ਲੇਖਕ ਭੱਟ ਨੇ ਆਪਣੀ ਰਚਨਾ ”ਅਜੇ ਹਨੇਰਾ ਗਾੜ੍ਹਾ ਹੈ”, ਬੱਬੂ ਸੰਦੌੜ ਨੇ ”ਹੋਂਦ, ਗ਼ਰੀਬ ਦੀ ਜਵਾਨੀ ਅਤੇ ਆਵਾਜ਼, ਨਰਿੰਦਰ ਸਿੰਘ ਧੂਰਕੋਟ ਨੇ ”ਆਦਮ, ਚਿਰਾਗ਼ ਬਲਦੇ ਦੇਖੇ, ਅੰਮ੍ਰਿਤਪਾਲ ਸਿੰਘ ਬਿਸਨਗੜ੍ਹ ਨੇ ”ਵਿੱਦਿਆ ਦੀ ਮੰਦਰ”, ਕੁਲਵੰਤ ਸਿੰਘ ਲੋਹਗੜ੍ਹ ਨੇ ਆਪਣੀ ਮਿੱਠੀ ਆਵਾਜ਼ ਵਿਚ”ਗ਼ਜ਼ਲ ਕਦੇ ਕਦੇ” , ਅਰਮਾਨ ਸੁਰਜੀਤ ਨੇ ”ਜ਼ੁਲਮ ਅਤੇ ਅਕਸ”, ਦਰਸ਼ਨ ਦਰਦੀ ਨੇ ਗੀਤ ”ਬੱਲੇ ਜਿੰਦੀਏ”, ਰਣਜੀਤ ਫਰਵਾਲੀ ਨੇ ”ਸਾਵਣ”, ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਨੇ ਆਪਣੀ ਕਵਿਤਾ ”ਸੰਘਰਸ਼” ਜੋ ਕਿ ਸ਼ਹੀਦਾਂ ਨੂੰ ਸਮਰਪਿਤ ਕਰਕੇ ਸੋਰਤਿਆਂ ਦੀ ਵਾਹ ਵਾਹ ਖੱਟੀ ਅਤੇ ਵਿਸ਼ੇਸ ਮਹਿਮਾਨ ਡਾ. ਚਰਨਦੀਪ ਸਿੰਘ ਨੇ ਸਮਾਜ ਵਿਚ ਵੱਧ ਰਹੇ ਭ੍ਰਿਸ਼ਟਾਚਾਰ ਅਤੇ ਹੋਰ ਸਮਾਜ ਵਿਚ ਹੋ ਰਹੀਆਂ ਕੁਰੀਤੀਆਂ ਵਿਰੁੱਧ ਲੇਖਕਾਂ, ਸਾਹਿਤਕਾਰਾਂ ਵਲੋਂ ਉਠਾਈ ਜਾ ਰਹੀ ਨਿਰੋਲ ਆਵਾਜ਼ ਦੀ ਸ਼ਲਾਘਾ ਕੀਤੀ। ਇਸ ਮੀਟਿੰਗ ਵਿਚ ਖਾਸਕਰ ਲੇਖਕ ਰਣਜੀਤ ਫਰਵਾਲੀ ਦੀ ਪਲੇਠੀ ਖੁੱਲ੍ਹੀ ਕਵਿਤਾਵਾਂ ਦੀ ਕਿਤਾਬ ਦੀਪ-ਜੋਤ ਜੋ ਕਿ ਪੰਜਾਬੀ ਸਾਹਿੱਤ ਪਬਲੀਕੇਸ਼ਨ ਤੋ ਛਪ ਚੁੱਕੀ ਹੈ ਉਸ ਦੇ ਸੰਦਰਭ ਅਤੇ ਰੀਲੀਜ਼ ਸਮਾਰੋਹ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਰਦਾਰ ਨਾਹਰ ਸਿੰਘ ਫਰਵਾਲੀ, ਮਾਸਟਰ ਵਰਿੰਦਰ ਸਿੰਘ ਫਰਵਾਲੀ, ਮਾਸਟਰ ਨਿਰਮਲ ਸਿੰਘ ਸੰਦੌੜ, ਲੇਖਕ ਜਸਵੀਰ ਕੰਗਣਵਾਲ, ਸਾਹਿਤਕਾਰ ਜਸਵੀਰ ਸਿੰਘ ਕਲਿਆਣ, ਮੈਡਮ ਕੁਲਵਿੰਦਰ ਕੌਰ, ਲੇਖਿਕਾ ਗੁਰਜੀਤ ਕੌਰ ਭੱਟ, ਲੇਖਿਕਾ ਅਮਨਦੀਪ ਕੌਰ ਜਲਵਾਣਾ ਨੇ ਆਪਣੇ ਵਿਚਾਰ ਪੇਸ਼ ਕਰ ਕੇ ਹਾਜ਼ਰੀ ਲਗਵਾਈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply