Sunday, June 14, 2026

ਨਜਾਇਜ਼ ਤੌਰ ‘ਤੇ ਹੋ ਰਹੀ ਹੈ ਸੜਕਾਂ ਕਿਨਾਰੇ ਦਰਖਤਾਂ ਦੀ ਕਟਾਈ

ਵਣ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਦਾ ਧਿਆਨ ਨਹੀਂ

PPN2406201502

ਅਹਿਮਦਗੜ੍ਹ 24 ਜੂਨ (ਹਰਮਿੰਦਰ ਸਿੰਘ) – ਕਸਬੇ ਸੰਦੌੜ ਤੋਂ ਫਰਵਾਲੀ ਲਿੰਕ ਸੜਕ ਤੇ ਕਿਨਾਰੇ ਲੱਗੇ ਜੰਗਲਾਤ ਮਹਿਕਮੇ ਦੀ ਦੇਖ ਰੇਖ ਹੇਠ ਦਰਖਤਾਂ ਦੀ ਕਟਾਈ ਬੇਰੋਕ ਕਿਸੇ ਡਰ ਭੈਅ ਤੋ ਲੱਕੜ ਚੋਰਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਸਰਕਾਰੀ ਸਬੰਧਿਤ ਮਹਿਕਮੇ ਵਣ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਵੱਲੋਂ ਇਸ ਦੀ ਪੈਰਵਾਈ ਨਹੀਂ ਕੀਤੀ ਜਾ ਰਹੀ। ਵਧੇਰੇ ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ ਅਗਿਆਤ ਲੱਕੜ ਚੋਰੀ ਕਰਨ ਵਾਲੇ ਵਿਅਕਤੀਆਂ ਵੱਲੋਂ ਦਰਖ਼ਤ ਨੂੰ ਹੱਥੀ ਆਰੇ ਨਾਲ ਕੱਟਿਆ ਗਿਆ ਸੀ ਪਰ ਉਕਤ ਦਰਖ਼ਤ ਨੂੰ ਲੈ ਕੇ ਜਾਣ ਵਿਚ ਅਸਫਲ ਹੋ ਜਾਣ ਕਾਰਨ ਉਹ ਕੱਟਿਆ ਦਰਖ਼ਤ ਸੜਕ ਕੰਢੇ ਹੀ ਪਿਆ ਹੈ ਜੋ ਕਿ ਵਣ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਨੂੰ ਨਜ਼ਰ ਨਹੀਂ ਪਿਆ ਜਦੋਂ ਇਸ ਸੰਬੰਧੀ ਬਲਾਕ ਅਫ਼ਸਰ ਜਰਨੈਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕੱਟਿਆ ਹੋਇਆ ਦਰਖ਼ਤ ਸਾਡੇ ਧਿਆਨ ਹਿਤ ਨਹੀਂ ਹੈ ਉਪਰੰਤ ਜੱਦੋ ਵਣ ਵਿਭਾਗ ਰੇਂਜਰ ਅਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਸਲੇ ਸੰਬੰਧੀ ਤੁਰੰਤ ਕਾਰਵਾਈ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਕਈ ਮਹੀਨਿਆਂ ਤੋ ਇਹੋ ਜਿਹੀਆਂ ਵਾਰਦਾਤਾਂ ਇਲਾਕੇ ਭਰ ਵਿਚ ਹੋ ਰਹੀਆਂ ਹਨ ਪਰ ਮਹਿਕਮਿਆਂ ਦੀਆਂ ਇਸ ਮਿਲੀਭੁਗਤ ਕਰ ਕੇ ਦਰਖਤਾਂ ਦੀ ਕਟਾਈ ਨਾਜਾਇਜ਼ ਤੌਰ ਤੇ ਲਗਾਤਾਰ ਜਾਰੀ ਹੈ ਜਿੱਥੇ ਸਰਕਾਰਾਂ ਦਰਖਤਾਂ ਲਾਉਣ ਦੀ ਮੁਹਿੰਮ ਨੂੰ ਜ਼ੋਰਾਂ ਸ਼ੋਰਾਂ ਤੇ ਲਗਵਾਉਣ ਦੇ ਨਾਅਰੇ ਲਗਵਾ ਰਹੀਆਂ ਹਨ ਉੱਥੇ ਗ਼ਲਤ ਅਨਸਰਾਂ ਵੱਲੋਂ ਇਹਨਾਂ ਦੀ ਕਟਾਈ ਕਰ ਕੇ ਬੇਰੋਕ ਆਪਣੇ ਕਾਰੋਬਾਰਾਂ ਨੂੰ ਵਧਾਇਆ ਜਾ ਰਿਹਾ ਹੈ। ਇਲਾਕੇ ਦੀਆਂ ਸਮਾਜਸੇਵੀ ਅਤੇ ਹੋਰ ਮੁਹਤਬਰ ਲੋਕਾਂ ਦੀ ਮੰਗ ਹੈ ਕਿ ਇਹੋ ਜਿਹੀਆਂ ਮੁਲਾਜ਼ਮਾਂ ਦੀ ਅਣਗਹਿਲੀਆਂ ਕਰ ਕੇ ਹੋ ਰਹੀ ਵਾਤਾਵਰਨ ਦੀ ਲੁੱਟ ਨੂੰ ਰੋਕਣ ਦੇ ਯਤਨ ਸਖ਼ਤੀ ਨਾਲ ਕੀਤੇ ਜਾਣ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply