
ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਜਦ ਭੂਤਾਂ ਦੀ ਗੱਲ ਆਉਂਦੀ ਹੈ, ਤਾਂ ਪੰਜਾਬੀ ਹੀ ਅਜੀਹੇ ਲੋਕ ਹੁੰਦੇ ਹਨ, ਜੋ ਇਸ ਤੋਂ ਡਰਨ ਦੀ ਬਜਾਏ ਇਸ ਦੇ ਮਜ਼ੇ ਲੈਂਦੇ ਹਨ। ਭੂਤਾਂ ਦੀ ਕਹਾਣੀਆਂ ਤਾਂ ਉਹਨਾਂ ਲਈ ਮਨੋਰੰਜਨ ਜਹੀਆਂ ਹੁੰਦੀਆਂ ਹਨ। ਇਕ ਸਰਦਾਰ ਜੀ ਦੀ ਉਹੀ ਮਸਖਰੀ ਅਤੇ ਨਿਡਰਤਾ ਤੁਹਾਡੀ ਨਜਦੀਕੀ ਸਕ੍ਰੀਨ ਤੱਕ 26 ਜੂਨ ਨੂੰ ਪਹੁੰਚ ਰਹੀ ਹੈ।ਦਿਲਜੀਤ ਦੋਸਾਂਝ, ਨੀਰੂ ਬਾਜਵਾ, ਮੈਂਡੀ ਤੱਖਰ ਅਤੇ ਜਸਵੰਿਦਰ ਭੱਲਾ ਇਸ ਭੂਤੀਆ ਰੋਮਾਂਟਕਿ ਕਾਮੇਡੀ ਫਿਲਮ ਦੇ ਕਲਾਕਾਰ ਹਨ ਅਤੇ ਪ੍ਰੋਡਕਸ਼ਨ ਹੈ ਵਾਈਟ ਹਿੱਲ ਪ੍ਰੋਡਕਸ਼ਨ ਦੀ। ਰੋਹਿਤ ਜੁਗਰਾਜ ਵਲੋਂ ਨਿਰਦੇਸ਼ਿਤ ਇਸ ਫਿਲਮ ਦੇ ਨਿਰਮਾਤਾ ਹਨ, ਗੁਣਬੀਰ ਸਿੱਧੂ ਅਤੇ ਮਨਮੋੜ ਸਿੱਧੂ ।
ਇਹ ਕਹਾਣੀ ਹੈ ਇੰਗਲੈਂਡ ਦੇ ਭੂਤੀਆ ਕ੍ਰੈਗਡੈਰਕਿ ਕਿਲੇ ਵਿਚ ਭੂਤ ਫੜਨ ਦੀ ਜਿਸ ਦੇ ਲਈ ਸਾਡੇ ਸਰਦਾਰ ਜੀ ਜੱਗੀ ਨੂੰ ਬੁਲਾਇਆ ਗਿਆ ਹੈ।ਮੁੱਖ ਅਦਾਕਾਰ ਦਿਲਜੀਤ ਦੱਸਦੇ ਹਨ, ਸਾਡੇ ਲੇਖਕ ਧੀਰਜ ਰਤਨ ਦੇ ਜ਼ਿਹਨ ਵਿਚ ਇਹ ਸਿਰਫ਼ ਇੱਕ ਆਈਡੀਆ ਦੇ ਵਾਂਗ ਸੀ। ਮੇਰੇ ਨਾਲ ਉਹਨਾ ਨੇ ਗੱਲ ਕੀਤੀ ਅਤੇ ਸੁਣ ਕੇ ਮੈਂ ਇਹਨਾਂ ਉਤਸ਼ਾਹਤਿ ਹੋਇਆ ਕਿ ਮੈਂ ਉਹਨਾਂ ਨੂੰ ਫੌਰਨ ਕਿਹਾ ਕਿ ਇਸਨੂੰ ਕਹਾਣੀ ਦਾ ਰੂਪ ਦੇ ਦੋ। ਸਰਦਾਰਜੀ ਦੇ ਰੂਪ ਵਿੱਚ ਮੈਂ ਹਰ ਉਸ ਪੰਜਾਬੀ ਦੀ ਅਗਵਾਈ ਕਰ ਰਿਹਾ ਹਾਂ ਜਿਹਨਾਂ ਨੂੰ ਹਰ ਉਸ ਭੂਤ ਨੂੰ ਫੜਨ ਵਿਚ ਮਜ਼ਾ ਆਉਂਦਾ ਹੈ ਜੋ ਅਸਲ ਜਿੰਦਗੀ ਤੋਂ ਜ਼ਿਆਦਾ ਕਹਾਣੀਆਂ ਵਿਚ ਰਹਿੰਦੇ ਹਨ।
ਮੈਂਡੀ ਦੇ ਲਈ ਕੈਮਰੇ ਦੇ ਸਾਹਮਣੇ ਅਤੇ ਪਿਛੇ ਵੀ ਮਾਹੌਲ ਖੌਫ਼ਨਾਕ ਸੀ। ਉਹਨਾਂ ਨੇ ਕਿਹਾ ਜਿਸ ਕਿਲੇ ਵਿਚ ਅਸੀਂ ਸ਼ੂਟ ਕੀਤਾ ਉਹ ਸੱਚ ਵਿਚ ਭੂਤੀਆ ਹੈ। ਆਲੇ ਦੁਆਲੇ ਦੇ ਲੋਕਾਂ ਤੋਂ ਕਲੇ ਦੀਆਂ ਕਹਾਣੀਆਂ ਸੁਣ ਕੇ ਮੈਂ ਬੁਰੀ ਤਰ੍ਹਾਂ ਡਰ ਗਈ ਸੀ। ਦਿਲਜੀਤ ਅਤੇ ਨੀਰੂ ਨੇ ਮੇਰੇ ਡਰ ਦਾ ਫਾਇਦਾ ਚੁਕਿਆ ਅਤੇ ਮੇਰੇ ਨਾਲ ਬਹੁਤ ਮਜ਼ਾਕ ਕੀਤੇ।ਕਈ ਰਾਤਾਂ ਤਾਂ ਮੈਂ ਸੋ ਵੀ ਨਹੀਂ ਸਕੀ।ਉਹਨਾਂ ਨੇ ਦਸਅਿਾ, ਭੂਤਾਂ ਦਾ ਕਿਰਦਾਰ ਨਿਭਾਉਣਾ ਇਨਾਂ ਵੀ ਬੁਰਾ ਨਹੀਂ ਸੀ।
ਡਾਇਰੈਕਟਰ ਰੋਹਿਤ ਜੁਗਰਾਜ ਵੀ ਹੌਲੀ-ਹੌਲੀ ਖੁਦ ਨੂੰ ਪੰਜਾਬੀ ਫਲਿਮ ਇੰਡਸਟਰੀ ਵਿਚ ਸਥਾਪਤ ਕਰ ਰਹੇ ਹਨ ਅਤੇ ਇਸ ਪ੍ਰਾਜੈਕਟ ਨੂੰ ਲੈ ਕੇ ਬੇਹਦ ਆਸ਼ਾਵਾਦੀ ਨਜ਼ਰ ਆ ਰਹੇ ਹਨ।
ਪ੍ਰੋਡਿਊਸਰ ਮਨਮੋੜ ਸਿੱਧੂ ਨੇ ਦਸਿਆ ਕਿ ਸਰਦਾਰ ਜੀ ਪੰਜਾਬੀ ਦਰਸ਼ਕਾਂ ਦੀ ਪਸੰਦ ਦੇ ਦਾਇਰੇ ਵਿਚ ਨਵੇਪਨ ਦਾ ਬੇਹਤਰੀਨ ਉਦਾਹਰਣ ਹੈ ਅਤੇ ਇਸ ਨੂੰ ਜ਼ਰੂਰ ਪਿਆਰ ਮਿਲੇਗਾ। ਗੁਣਬੀਰ ਅਤੇ ਮੇਰੇ ਜ਼ਿਹਨ ਵਿਚ ਫਿਲਮ ਸ਼ੁਰੂ ਕਰਨ ਤੋਂ ਪਹਲਾਂ ਕੋਈ ਦੂਜਾ ਵਿਚਾਰ ਨਹੀਂ ਸੀ।
Punjab Post Daily Online Newspaper & Print Media