ਖਾਲੜਾ, 25 ਜੂਨ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ) ‘ਬਾਕੀ ਕੰਮ ਬਾਅਦ ਵਿੱਚ ਪਹਿਲਾਂ ਸਿਹਤ ਜਰੂਰੀ ਹੈ’, ਸੁਪਰ ਹਿੱਟ ਗੀਤ ਦੀ ਤਰਜ਼ ‘ਤੇ ਨਵ-ਨਿਯੁੱਕਤ ਡੀ.ਐਚ.ਓ ਸ੍ਰੀ ਬਲਵਿੰਦਰ ਕੱਕੜ ਜਿਲ੍ਹਾ ਤਰਨ ਤਾਰਨ ਨੂੰ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਅਜੇ ਕੁਮਾਰ ਚੀਨੂੰ, ਪਰਮਿੰਦਰ ਸਿੰਘ ਹੀਰਾ ਲੀਗਲ ਐਡਵਾਇਜ਼ਰ ਪੰਜਾਬ ਨੇ ਇੱਕ ਮੰਗ ਪੱਤਰ ਦਿੱਤਾ।ਜਿਸ ਵਿੱਚ ਸਿਹਤ ਖਰਾਬ ਕਰਨ ਵਾਲੀਆਂ ਵਸਤਾਂ ਜਿਵੇਂ ਗੈਰ ਮਿਆਰੀ ਬਰਗਰ, ਨਿਊਡਲਜ਼, ਨਕਲੀ ਮਠਿਆਈਆਂ, ਮਿਲਾਵਟੀ ਦੁੱਧ, ਦਹੀਂ ਤੇ ਕਰਿਆਨਾ ਆਦਿ ਦੀ ਜਾਂਚ ਲਈ ਛਾਪੇਮਾਰੀ ਕਰਕੇ ਸੈਂਪਲ ਭਰਨ ਦੀ ਮੰਗ ਕੀਤੀ ਗਈ ਤਾਂ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾਛ ਨਾ ਹੋ ਸਕੇ। ਇਸ ਸਮੇਂ ਡੀ.ਐਚ.ਓ ਨੇ ਵਿਸ਼ਵਾਸ਼ ਦਿਵਾਇਆ ਕਿ ਮਿਲਾਵਟਖੋਰਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।ਇਸ ਸਮੇਂ ਗੁਰਪ੍ਰੀਤ ਸਿੰਘ ਗੋਲਾ, ਕਾਕਾ ਸਿੰਘ, ਸਤਿੰਦਰ ਛਿੰਦਾ, ਨਿਸ਼ਾਨ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media