ਬਟਾਲਾ, 25 ਜੂਨ (ਨਰਿੰਦਰ ਬਰਨਾਲ) – ਡਾ. ਸਰਵਨ ਸਿੰਘ ਦੇ ਸਹਿਯੋਗ ਸਦਕਾ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਤੇ ਕੈਪ ਕਮਾਂਡਰ ਗੁਰਮੀਤ ਸਿੰਘ ਬੱਲਪੁਰੀਆਂ ਵੱਲੋਂ ਗੁਰੂ ਤੇਗ ਬਹਾਦਰ ਐਕਡਮੀ ਕੋਟਲਾ ਸਰਫ ਵਿੱਚ ਯੂਥ ਲੀਡਰ ਸਿੱਧ ਤੇ ਪਰਸਨੈਲਟੀ ਡਿਪੈਲਪਮੈਂਟ ਕੈਪ ਲਗਾਇਆ ਹੈ। ਕੈਂਪ ਵਿੱਚ ਸਰਵਪੱਖੀ ਸ਼ਖਸੀਅਤ ਦੇ ਮਾਲਕ ਨੌਜਵਾਨ ਸਿੱਖਿਆ ਸ਼ਾਸਤਰੀ ਲੈਕਚਰਾਰ ਗੁਰਮੀਤ ਸਿੰਘ ਭੋਮਾ ਉਪ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਨੇ ਸ਼ਿਰਕਤ ਕੀਤੀ। ਗੁਰਮੀਤ ਸਿੰਘ ਭੋਮਾ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੀ ਸ਼ਖਸੀਅਤ ਦੇ ਵਿਕਾਸ ਅਤੇ ਲੀਡਰਸ਼ਿਪ ਗੁਣਾਂ ਨੂੰ ਪੈਦਾ ਕਰਨ ਦੇ ਗੁਰ ਸਮਝਾਏ।
ਕੈਂਪ ਕਮਾਂਡਰ ਗੁਰਮੀਤ ਸਿੰਘ ਤੇ ਨਹਿਰੂ ਯੂਵਾ ਕੇਂਦਰ ਦੀ ਵਲੰਟੀਅਰ ਕੰਵਲਜੀਤ ਕੌਰ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਥੇ ਇਹ ਵੀ ਜਿਕਰਯੋਗ ਹੈ ਕਿ ਸ੍ਰੀ ਗੁਰਮੀਤ ਸਿੰਘ ਭੋਮਾ ਸਿਖਿਆ ਵਿਭਾਗ ਵੱਲੋ ਚਲਾਏ ਪ੍ਰੋਜੈਕਟ ਐਜ਼ੁਸੈੱਟ ਪ੍ਰੋਗਰਾਮ ਦੇ ਰਾਜਨੀਤੀ ਸਾਸਤਰ ਦੇ ਵਿਸ਼ਾ ਮਾਹਿਰ ਹਨ ਤੇ ਇਹਨਾ ਦੁਆਰਾ ਪੇਸ਼ ਲੈਕਚਰ ਸਕੂਲਾਂ ਦੇ ਵਿਦਿਅਰਥੀ ਪੂਰੀ ਲਗਨ ਨਾਲ ਸੁਣਦੇ ਹਨ।ਇਸ ਤੋ ਇਲਾਵਾ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੁਸਤਕ ਰੀਵਿਊ ਕਮੇਟੀ ਦੇ ਮੈਬਰ ਵੀ ਹਨ।ਇਸ ਮੌਕੇ ਅਮਨਦੀਪ ਕੌਰ ਬਿਊਟੀ ਪਾਰਲਰ, ਡਾ. ਸਰਵਣ ਸਿੰਘ ਤੇ ਦਲਜੀਤ ਕੌਰ ਆਦਿ ਪਤਵੰਤੇ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media