Tuesday, September 29, 2026

ਅੰਤਰਰਾਸ਼ਟਰੀ ਦਿਹਾੜੇ ਮੌਕੇ ਮੁੱਖ ਮੰਤਰੀ ਸ. ਬਾਦਲ ਕਰਨਗੇ ਬਣੇ ਨਸ਼ਾ ਛੁਡਾਓ ਮੁੜ ਵਸੇਬਾ ਕੇਂਦਰ ਦਾ ਉਦਘਾਟਨ

ਹੁਸ਼ਿਆਰਪੁਰ, 2 ਜੂਨ (ਸਤਵਿੰਦਰ ਸਿੰਘ) – 26 ਜੂਨ ਨਸ਼ਿਆਂ ਦੇ ਵਿਰੁੱਧ ਅਤੇ ਨਸ਼ਿਆਂ ਦੀ ਨਾਜ਼ਾਇਜ ਵਿਕਰੀ ਵਿਰੁੱਧ ਅੰਤਰਰਾਸ਼ਟਰੀ ਦਿਹਾੜੇ ਮੌਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਮੁਹੱਲਾ ਫਤਿਹਗੜ, ਹੁਸ਼ਿਆਰਪੁਰ ਵਿਖੇ ਨਵੇਂ ਬਣੇ ਨਸ਼ਾ ਛੁਡਾਓ ਮੁੜ ਵਸੇਬਾ ਕੇਂਦਰ ਦਾ ਬਾਅਦ ਦੁਪਹਿਰ ਉਦਘਾਟਨ ਕਰਨਗੇ। ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਡਿਪਟੀ ਮੈਡੀਕਲ ਕਮਿਸ਼ਨਰ ਡਾ.ਸੁਨੀਲ ਅਹੀਰ ਨੇ ਦੱਸਿਆ ਕਿ ਇਸ ਨਵੇਂ ਬਣੇ ਨਸ਼ਾ ਛੁਡਾਓ ਮੁੜ ਵਸੇਬਾ ਕੇਂਦਰ ਵਿਖੇ ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾ ਚੁੱਕੇ ਵਿਅਕਤੀਆਂ ਦੀ ਮਾਹਿਰ ਡਾਕਟਰਾਂ ਵੱਲੋਂ ਮੁਫਤ ਕਾਉਾਂਸਲਿੰਗ ੀਤੀ ਜਾਵੇਗੀ।ਉਪਰੰਤ ਨਸ਼ਾਮੁਕਤ ਲੋਕਾਂ ਨੂੰ ਸਰੀਰਕ ਅਤੇ ਮਾਸਨਿਕ ਪੱਖੋ ਮਜ਼ਬੂਤ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਉਹ ਜੀਵਨ ਵਿੱਚ ਮੁੜ ਨਸ਼ਿਆਂ ਦੇ ਸੇਵਨ ਵੱਲ ਨਾ ਜਾ ਸਕਣ। ਮੁੜ ਵਸੇਬਾ ਕੇਂਦਰ ਵਿਖੇ ਇੱਕ ਮਹੀਨੇ ਤੱਕ ਮਰੀਜ਼ ਨੂੰ ਰੱਖਿਆ ਜਾਵੇਗਾ ਅਤੇ ਨਿਸੁਲਕ ਰਹਿਣ ਅਤੇ ਖਾਣੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਸਮੇਂ ਦੌਰਾਨ ਮਰੀਜਾਂ ਨੂੰ ਉਨ੍ਹਾਂ ਦੀ ਸਰੀਰਕ ਸਮੱਰਥਾ, ਹੁਨਰ ਅਤੇ ਲੋੜ ਮੁਤਾਬਕ ਕੰਮ-ਕਾਜ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਨਸ਼ੇ ਤੋਂ ਮੁਕਤੀ ਪਾ ਚੁੱਕੇ ਇਹ ਲੋਕ ਆਤਮਨਿਰਭਰ ਹੋ ਕੇ ਸਵੈ-ਰੋਜ਼ਗਾਰ ਰਾਂਹੀ ਆਰਥਿਕ ਰੂਪ ਵਿੱਚ ਸੁਤੰਤਰ ਅਤੇ ਖੁਸ਼ਹਾਲ ਜਿੰਦਗੀ ਬਿਤਾ ਸਕਣ। ਇਸ ਦੇ ਨਾਲ ਹੀ ਰੁਝੇਂਵੇ ਲਈ ਭਿੰਨ-ਭਿੰਨ ਕਿਸਮਾਂ ਦੀਆਂ ਖੇਡਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਇਲਾਜ ਅਧੀਨ ਆਏ ਵਿਅਕਤੀਆਂ ਨੂੰ ਰੁਝੇਂਵਾ ਅਤੇ ਸਰੀਰਕ ਸਫੁਰਤੀ ਅਤੇ ਮਜਬੂਤੀ ਪ੍ਰਦਾਨ ਕੀਤੀ ਜਾ ਸਕੇ।
ਇਸ ਮੌਕੇ ਡਾ. ਅਹੀਰ ਨੇ ਦੱਸਿਆ ਕਿ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਨਵੇਂ ਬਣੇ ਨਸ਼ਾ ਛੁਡਾਓ ਮੁੜ ਵਸੇਬਾ ਕੇਂਦਰ ਵਿਚਲੇ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਬੰਧਤ ਮੈਡੀਕਲ ਅਫਸਰ, ਕਾਉਾਂਸਲਰ,ਮੇਲ ਸਟਾਫ ਨਰਸਾਂ, ਵਾਰਡ ਅਟੈਂਡੇਂਟ, ਸਫਾਈ ਸੇਵਕਾਂ ਅਤੋ ਹੇਰ ਲੋੜੀਂਦੇ ਸਟਾਫ ਦੀ ਤੈਨਾਤੀ ਕਰ ਦਿੱਤੀ ਗਈ ਹੈ।ਉਪਰੋਕਤ ਅਧਿਕਾਰੀ ਤੇ ਕਰਮਚਾਰੀ ਮਾਨਸਿਕ ਰੋਗਾਂ ਦੇ ਮਾਹਿਰ ਡਾ.ਰਾਜ ਦੀ ਅਗਵਾਈ ਵਿੱਚ ਸੇਵਾਵਾਂ ਦੇਣਗੇ। ਇਹ ਵਸੇਬਾ ਕੇਂਦਰ ਡਿਪਟੀ ਮੈਡੀਕਲ ਕਮਿਸ਼ਨਰ, ਸਿਵਲ ਹਸਪਤਾਲ ਹੁਸ਼ਿਆਰਪੁਰ ਡਾ.ਅਜੇ ਬੱਗਾ ਦੀ ਦੇਖ-ਰੇਖ ਹੇਠ ਚਲਾਇਆ ਜਾਵੇਗਾ। ਨਸ਼ੇ ਤੋਂ ਛੁਟਕਾਰਾ ਪਾ ਚੁੱਕੇ ਵਿਅਕਤੀ ਇਸ ਵਸੇਬਾ ਕੇਂਦਰ ਵਿੱਚ ਆ ਕੇ ਨਸ਼ਾ ਮੁਕਤ ਸਫਲ ਜੀਵਨ ਪਾਉਣ ਲਈ ਸੁਵਿਧਾਵਾਂ ਦਾ ਲਾਭ ਲੈ ਸਕਣਗੇ। ਮਿਤੀ 26 ਜੂਨ ਨੂੰ ਹੋਣ ਜਾ ਰਹੇ ਉਦਘਾਟਨੀ ਸਮਾਰੋਹ ਸਮੇਂ ਰਾਜਨੀਤਕ ਉੱਘੀਆਂ ਸ਼ਖਸੀਅਤਾਂ, ਪਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੰਜੀਵ ਬਬੂਟਾ ਸਮੇਤ ਦਫਤਰ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹੋਣਗੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply