ਜੰਡਿਆਲਾ ਗੁਰੂ, 26 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਪੁਲਿਸ ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਐੱਸ.ਐੱਸ.ਪੀ. ਜਸਦੀਪ ਸਿੰਘ ਸੈਣੀ ਜੀ ਦੇ ਹੁਕਮਾ ਅਨੁਸਾਰ ਇੰਸਪੈਕਟਰ ਰਾਜਬੀਰ ਸਿੰਘ ਐੱਸ.ਐੱਚ.ਉ. ਕੱਥੂਨੰਗਲ ਦੀ ਅਗਵਾਈ ਹੇਠ ਅੱਜ ਟ੍ਰੈਫਿਕ ਨਿਯਮਾ ਦੀ ਜਾਣਕਾਰੀ ਅਤੇ ਮੁੱਢਲੀ ਸਹਾਇਤਾ ਦੀ ਜਾਣਕਾਰੀ ਸਬੰਧੀ ਕੈਂਪ ਲਗਾਇਆਂ ਗਿਆ।ਜਿਸ ਵਿੱਚ ਟ੍ਰੈਫਿਕ ਐਜੂਕੇਸ਼ਨ ਅੰਮ੍ਰਿਤਸਰ (ਦਿਹਾਤੀ) ਦੇ ਇੰਚਾਰਜ਼ ਪ੍ਰਭਦਿਆਲ ਸਿੰਘ ਅਤੇ ਹੌਲਦਾਰ ਇੰਦਰਮੋਹਨ ਸਿੰਘ ਨੇ ਇਕੱਤਰ ਹੋਏ ਪੁਲਿਸ ਮੁਲਾਜ਼ਮਾ ਅਤੇ ਮੋਹਤਬਰਾ ਵਿਅਕਤੀਆ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਟ੍ਰੈਫਿਕ ਨਿਯਮਾਂ ਬਾਰੇ ਇਸ਼ਤਿਹਾਰ ਵੀ ਲੋਕਾਂ ਨੂੰ ਵੰਡੇ।ਇਸ ਮੋਕੇ ਡਾ: ਮਨਦੀਪ ਸਿੰਘ ਚੀਫ ਮੈਡੀਕਲ ਅਫਸਰ ਅਤੇ ਉਨ੍ਹਾ ਦੀ ਟੀਮ ਅਕਾਸ਼ ਸ਼ਰਮਾ ਹਾਦਸੇ ਸਮੇਂ ਮੁੱਢਲੀ ਡਾਕਟਰੀ ਸਹਾਇਤਾ ਦੀ ਟ੍ਰੇਨਿੰਗ ਦਿੱਤੀ। ਇਸ ਮੋਕੇ ਇਕੱਤਰ ਹੋਏ ਲੋਕਾਂ ਨੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਉੱਦਮ ਦੀ ਭਰਪੂਰ ਸਲਾਘਾ ਕੀਤੀ ਅਤੇ ਅਜਿਹੀ ਹੋਰ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਮੋਕੇ ਏ.ਐਸ.ਆਰ ਜੰਗਬਹਾਦਰ ਸਿੰਘ, ਐੱਸ.ਆਈ ਦਲੀਪ ਕੁਮਾਰ, ਪ੍ਰਦੀਪ ਸਿੰਘ, ਕੇਦਾਰ ਨਾਥ, ਦਰਸ਼ਨ ਮਸੀਹ, ਧਰਮਪਾਲ, ਮੈਡਮ ਕੁਲਵਿੰਦਰ ਕੌਰ, ਸਤਨਾਮ ਸਿੰਘ, ਹਰਪਾਲ ਸਿੰਘ, ਸਵਿੰਦਰ ਸਿੰਘ, ਰਾਜਾ, ਸੁਖਦੇਵ ਸਿੰਘ ਗਿੱਲ, ਗੁਰਪ੍ਰਤਾਪ ਸਿੰਘ, ਏ.ਐੱਸ.ਆਈ ਦਵਿੰਦਰ ਸਿੰਘ ਅਤੇ ਅਜੀਤ ਸਿੰਘ ਤੋਂ ਇਲਾਵਾ ਹੋਰ ਮੋਹਤਬਰਾਂ ਹਾਜ਼ਰ ਸਨ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media